ਮਿਸ਼ਨ ਖ਼ਵਾਹਿਸ਼ਾਂ ਦੀ ਉਡਾਨ ਤਹਿਤ ਸਿਵਿਲ ਸਰਵਿਸ ਪੇਪਰ ਦੀ ਤਿਆਰੀ ਲਈ ਵੈਬੀਨਾਰ 5 ਸਤੰਬਰ ਨੂੰ 

ਮਿਸ਼ਨ ਖ਼ਵਾਹਿਸ਼ਾਂ ਦੀ ਉਡਾਨ ਤਹਿਤ ਸਿਵਿਲ ਸਰਵਿਸ ਪੇਪਰ ਦੀ ਤਿਆਰੀ ਲਈ ਵੈਬੀਨਾਰ 5 ਸਤੰਬਰ ਨੂੰ 
ਬਰਨਾਲਾ, 3 ਸਤੰਬਰ
ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਨੂੰ ਮੁੱਖ ਰੱਖਦੇ ਹੋਏ 5 ਸਤੰਬਰ 2022 (ਦਿਨ ਸੋਮਵਾਰ) ਨੂਂ ਪੰਜਾਬ ਸਿਵਿਲ ਸਰਵਿਸਜ਼ ਦੀ ਤਿਆਰੀ ਸਬੰਧੀ ਨੁਕਤੇ ਸਾਂਝੇ ਕਰਨ ਲਈ ਜ਼ਿਲ੍ਹਾ ਰੋਜ਼ਗਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਆਨਲਾਈਨ ਵੈਬੀਨਾਰ ਲਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਗੁਰਤੇਜ ਸਿੰਘ ਨੇ ਦੱਸਿਆ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਅੰਕਿਤਾ ਅਗਰਵਾਲ ਬਠਿੰਡਾ ਤੋਂ, ਜੀਵਨ ਦੀਪ ਸਿੰਘ ਲੁਧਿਆਣਾ ਤੋਂ ਅਤੇ ਸੁਖਮਨ ਮਾਨ ਲੁਧਿਆਣਾ ਵੱਲੋਂ ਇਸ ਵਿਸ਼ੇ ਉੱਤੇ ਨੌਜਵਾਨਾਂ ਨੂੰ ਸੇਧ ਦੇਣਗੇ ਤਾਂ ਜੋ ਇਸ ਕਿੱਤੇ ਸਬੰਧੀ ਭਰਪੂਰ ਜਾਣਕਾਰੀ ਹਾਸਲ ਕਰਕੇ ਉਹ ਰੁਜ਼ਗਾਰ ਵੱਲ ਵਧ ਸਕਣ। ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ਵਿੱਚ ਘੱਟੋਂ ਘੱਟ ਬਾਰਵੀਂ ਪਾਸ ਅਤੇ ਜੋ ਪ੍ਰਾਰਥੀ ਗਰੈਜੂਏਸ਼ਨ ਦੇ ਅੰਤਿਮ ਸਾਲ ਵਿੱਚ ਹਨ, ਬਿਊਰੋ ਵਿਖੇ ਪਹੁੰਚ ਕੇ ਹਿੱਸਾ ਲੈ ਸਕਦੇ ਹਨ।
 ਉਨ੍ਹਾਂ ਨੇ ਜ਼ਿਲ੍ਹਾ ਬਰਨਾਲਾ ਦੇ ਉਮੀਦਵਾਰਾਂ  ਨੂੰ ਅਪੀਲ ਕੀਤੀ ਕੀ ਜਿਹੜੇ ਚਾਹਵਾਨ ਇਸ ਆਨਲਾਈਨ ਵੈਬੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ 5 ਸਤੰਬਰ 2022 (ਦਿਨ ਸੋਮਵਾਰ) ਨੂੰ ਸਵੇਰੇ 11:00 ਵਜੇ ਜ਼ਿਲ੍ਹਾ ਰੋਜ਼ਗਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਆਨਲਾਈਨ ਵੈਬੀਨਾਰ ਹਿੱਸਾ ਲੈ ਸਕਦੇ ਹਨ।