ਮੁੱਖ ਖੇਤੀਬਾੜੀ ਅਫਸਰ ਨੇ ਖਾਦਾਂ ਦੇ ਨਾਲ ਬੇਲੋੜੇ ਖੇਤੀ ਸਮਗਰੀ ਦੀ ਟੈਗਿੰਗ ਨਾ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਕਿਸਾਨ ਪੱਕਾ ਬਿਲ ਜ਼ਰੂਰ ਲੈਣ
ਅੰਮ੍ਰਿਤਸਰ 14 ਸਤੰਬਰ 2022:—
ਸਾਉਣੀ ਦੀ ਮੁੱਖ ਫਸਲ ਝੋਨਾ/ ਬਾਸਮਤੀ ਦੀ ਕਟਾਈ ਉਪਰੰਤ ਜਿਲਾ੍ਹ ਅੰਮ੍ਰਿਤਸਰ ਵਿੱਖੇ ਕਿਸਾਨਾਂ ਵੱਲੋਂ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਣੀ ਹੈ। ਜਿਸ ਦੇ ਸਬੰਧ ਵਿੱਚ ਕਿਸਾਨਾਂ ਨੂੰ ਖਾਦਾਂ ਵਾਜਬ ਕੀਮਤ ਤੇ ਮੁੱਹਇਆ ਕਰਵਾਉਣ ਹਿੱਤ ਮੁੱਖ ਖੇਤੀਬਾੜੀ ਅਫਸਰ, ਅੰਮ੍ਰਿਤਸਰ ਸ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਖਾਦ ਡੀਲਰਾਂ ਕੋਲੋਂ ਖਾਦ ਪ੍ਰਾਪਤ ਕਰਨ ਉਪਰੰਤ ਪੱਕਾ ਬਿੱਲ ਜਰੂਰ ਪ੍ਰਾਪਤ ਕਰਨ।
ਉਹਨਾਂ ਦੱਸਿਆ ਕਿ ਖਾਦ ਵਿਕਰੇਤਾ ਹੋਲ-ਸੇਲ ਅਤੇ ਕੰਪਨੀ ਦੇ ਨੁਮਾਇਦਿਆ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜੇਕਰ ਕੋਈ ਡੀਲਰ ਕਿਸੇ ਖਾਦ ਨਾਲ ਕੋਈ ਵਾਧੂ ਖੇਤੀ ਸਮਗਰੀ ਲੈਣ ਲਈ ਮਜਬੂਰ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਨੇੜੇ ਦੇ ਬਲਾਕ ਖੇਤੀਬਾੜੀ ਅਫਸਰ/ ਖੇਤੀਬਾੜੀ ਵਿਕਾਸ ਅਫਸਰ ਨੂੰ ਦਿੱਤੀ ਜਾਵੇ ਤਾਂ ਜ਼ੋ ਸਬੰਧਤ ਡੀਲਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਸ ਸਬੰਧੀ ਵੱਖ-ਵੱਖ ਬਲਾਕ ਖੇਤੀਬਾੜੀ ਅਫਸਰ ਦੇ ਸੰਪਰਕ ਨੰ: ਬਲਾਕ ਖੇਤੀਬਾੜੀ ਅਫਸਰ (ਅਜਨਾਲਾ)-8872007540, ਬਲਾਕ ਖੇਤੀਬਾੜੀ ਅਫਸਰ (ਚੋਗਾਵਾਂ)-9417062730, ਬਲਾਕ ਖੇਤੀਬਾੜੀ ਅਫਸਰ (ਹਰਸ਼ਾਛੀਨਾ)-9815758967, ਬਲਾਕ ਖੇਤੀਬਾੜੀ ਅਫਸਰ (ਅਟਾਰੀ)-8872007505, ਬਲਾਕ ਖੇਤੀਬਾੜੀ ਅਫਸਰ (ਵੇਰਕਾ)-9815386450, ਬਲਾਕ ਖੇਤੀਬਾੜੀ ਅਫਸਰ (ਜੰਡਿਆਲਾ ਗੁਰੂ)-9915561777, ਬਲਾਕ ਖੇਤੀਬਾੜੀ ਅਫਸਰ (ਤਰਸਿੱਕਾ)-9569946333, ਬਲਾਕ ਖੇਤੀਬਾੜੀ ਅਫਸਰ (ਰਈਆ)-9814012248, ਬਲਾਕ ਖੇਤੀਬਾੜੀ ਅਫਸਰ (ਮਜੀਠਾ)-8872007526।
ਉਹਨਾਂ ਦੱਸਿਆ ਕਿ ਜਿਲਾ੍ਹ ਪੱਧਰ ਤੇ ਵਿਭਾਗ ਵੱਲੋਂ ਫਲਾਇੰਗ ਸਕਵੈਡ ਗਠਿਤ ਕੀਤਾ ਗਿਆ ਹੈ, ਜ਼ੋ ਸਮੇਂ-ਸਮੇਂ ਤੇ ਜਿਲੇ੍ਹ ਅੰਦਰ ਖਾਦਾਂ ਦੇ ਵਿਕਰੇਤਾ ਦੀ ਚੈਕਿੰਗ ਅਤੇ ਸੈਪਲਿੰਗ ਕਰੇਗਾ ਤਾਂ ਜ਼ੋ ਕਿਸਾਨਾਂ ਨੂੰ ਸਮੇਂ ਸਿਰ ਮਿਆਰੀ ਖਾਦਾਂ ਮੁਹੱਇਆ ਕਰਵਾਈਆਂ ਜਾ ਸਕਣ।

English






