ਮੋਕ ਡਰਿਲ ਰਾਹੀਂ ਕੈਡਿਟਾਂ ਨੇ ਸਿੱਖੇ ਜੀਵਨ ਸੁਰੱਖਿਆ ਦੇ ਗੁਰ

ਬਟਾਲਾ, 17 ਅਕਤੂਬਰ :

ਸਥਾਨਿਕ 22 ਪੰਜਾਬ ਬਟਾਲੀਅਨ ਰਾਸ਼ਟਰੀ ਕੈਡੇਟ ਕੋਰ ਵਲੋਂ ਦੂਸਰਾ 10 ਰੋਜ਼ਾ ਕੰਬਾਈਨ ਐਨੂਅਲ ਟਰੇਨਿਗ ਕੈਂਪ ਆਫ ਜ਼ਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦਾ ਬਾਵਾ ਲਾਲ ਜੀ ਸਰਕਾਰੀ ਸੀਨੀ. ਸੈਕੰ. ਸਕੂਲ ਧਿਆਨਪੁਰ ਵਿਖੇ ਚਲਾਇਆ ਜਾ ਰਿਹਾ ਹੈ। ਇਸੇ ਦੋਰਾਨ “ਅੱਗ ਅਤੇ ਜੀਵਨ ਸੁਰੱਖਿਆ”ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੌਕੇ ਫਾਇਰ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋ ਦੇ ਦਿਸ਼ਾ ਨਿਰਦੇਸ਼ ਵਿਚ ਟੀਮ ਫਾਇਰ ਬ੍ਰਿਗੇਡ ਬਟਾਲਾ, ਜਸਬੀਰ ਸਿੰਘ, ਆਫਤ ਪ੍ਰਬੰਧਨ ਮਾਹਰ ਹਰਬਖਸ਼ ਸਿੰਘ ਵਲੋ 500 ਕੈਡਿਟਾਂ (ਲੜਕੇਲੜਕੀਆਂ) ਨੂੰ ਸੁਰੱਖਿਆ ਗੁਰਾਂ ਬਾਰੇ ਦਸਿਆ ਤੇ ਮੋਕ ਡਰਿਲ ਕਰਵਾਈ।

ਇਸ ਮੌਕੇ ਹਰਬਖਸ਼ ਸਿੰਘ ਵਲੋਂ ਘਰਾਂ ਵਿਚ ਅੱਗ ਲੱਗਣ ਦੇ ਕਾਰਣਾਂ ਬਾਰੇ ਵਿਸਥਾਰ ਨਾਲ ਦਸਿਆ। ਅੱਗ ਤੋ ਸੜ ਜਾਣ ਤੇ ਬਚਾਅ ਦੇ ਗੁਰਾਂ ਦੀ ਸਾਂਝ ਪਾਉਂਦੇ ਹੋਏ ਦਸਿਆ ਕਿ ਹਮੇਸ਼ਾ ਫਾਰਮੂਲਾ 3ਸੀ ਭਾਵ ਕੂਲ-ਕਾਲ-ਕਵਰ ਯਾਦ ਰੱਖੋ । ਸੀ-1 ਬਰਨ ਹੋਣ ‘ਤੇ ਸੜੇ ਉਪਰ ਸਾਦਾ ਠੰਡਾ ਪਾਣੀ 1520 ਮਿੰਟ ਤੱਕ ਪਾਉ, ਜਦ ਤੱਕ ਜਲਣ ਨਾ ਘੱਟ ਜਾਵੇ, ਸੀ-2 ਡਾਕਟਰੀ ਸਹਾਇਤਾ ਲਈ ਸੰਪਰਕ ਕੀਤਾ ਜਾਵੇ , ਸੀ-3 ਸੜੇ ਹੋਏ ਨੂੰ ਕਵਰ ਕੀਤਾ ਜਾਵੇ ਤਾਂ ਇੰਫੈਸ਼ਨ ਤੋ ਬਚਾਅ ਰਹੇ । ਇਸ ਤੇ ਕੋਈ ਹੋਰ ਕਿਸੇ ਵੀ ਕਿਸਮ ਦੀ ਪੇਸਟ ਨਾ ਲਗਾਈ ਜਾਵੇ ।

ਇਸ ਮੌਕੇ ਜਸਬੀਰ ਸਿੰਘ ਵਲੋਂ ਅੱਗ ਬੂਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ । ਅਗੇ ਦਸਿਆ ਕਿ ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਸਹੀ ਤੇ ਪੁਰੀ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਫਾਇਰਮੈਨਾਂ ਵਲੋਂ ਕੈਡਿਟਾਂ ਪਾਸੋਂ ਕਿਸੇ ਅੱਗ ਲੱਗਣ ਮੌਕੇ ਅੱਗ ਬੂਝਾਊ ਯੰਤਰ ਨਾਲ ਮੋਕ ਡਰਿਲ ਕਰਵਾਈ ।

ਇਸ ਮੌਕੇ ਸੀ.ਓ. ਵਿਚਾਰ ਮਾਗੋ, ਕਰਨਲ ਜੀ.ਐਮ. ਬੇਗ, ਸੂਬੇਦਾਰ ਮੇਜਰ ਗੁਰਪ੍ਰੀਤ ਸਿੰਘ, ਸੂਬੇਦਾਰ ਪਰਮਿੰਦਰ ਸਿੰਘ, ਏ.ਐਨ.ਓ ਰਜਿੰਦਰ ਕੌਰ ਸਮੇਤ ਪੀ.ਆਈ. ਸਟਾਫ ਮੋਜੂਦ ਰਿਹਾ।