ਯੁਵਕ ਸੇਵਾਵਾਂ ਵਿਭਾਗ ਫਾਜਿਲਕਾ ਵੱਲੋਂ ਕਰਵਾਏ ਦੋ ਰੋਜਾ ਯੁਵਕ ਮੇਲੇ ਦਾ ਹੋਇਆ ਸਮਾਪਨ

ਫਾਜਿਲਕਾ 22 ਨਵੰਬਰ: 

ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਫਾਜ਼ਿਲਕਾ ਵੱਲੋਂ  ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਦੋ ਰੋਜਾ ਯੁਵਕ ਮੇਲੇ ਦਾ ਡੀ.ਏ.ਵੀ. ਕਾਲਜ ਅਬੋਹਰ ਵਿਖੇ ਸਮਾਪਨ ਹੋਇਆ। ਜਿਲਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦਾ ਮੁਖ ਮਹਿਮਾਨ ਵਜੋ ਜਿਲ੍ਹਾ ਸਿੱਖਿਆ ਅਫਸਰ ਡਾ ਸੁਖਵੀਰ ਸਿੰਘ ਬੱਲ  ਵੱਲੋ ਸਿਰਕਤ ਕੀਤੀ ਗਈ।

ਇਸ ਮੌਕੇ ਉਹਨਾਂ ਆਏ ਹੋਏ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਜਿਹੇ ਯੁਵਕ ਮੇਲੇ ਬੱਚਿਆਂ ਅੰਦਰ ਛੁਪੀਆਂ ਕਲਾਵਾਂ ਨੂੰ ਬਾਹਰ ਕੱਢਦੇ ਹਨ ਤੇ ਇੱਕ ਚੰਗੀ ਸ਼ਖਸ਼ੀਅਤ ਉਸਾਰੀ ਵਿੱਚ ਸਹਾਇਤਾ ਕਰਦੇ ਹਨ। ਰਘਵੀਰ ਸਿੰਘ ਮਾਨ ਸਹਾਇਕ ਡਾਇਰੇਕਟਰ ਫਾਜ਼ਿਲਕਾ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਜ਼ਿਲੇ ਭਰ ਦੇ ਵੱਖ ਵੱਖ ਸਕੂਲਾਂ, ਕਾਲਜਾਂ ਦੇ 400 ਤੋਂ ਵੱਧ ਭਾਗੀਦਾਰ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਹਨ।

ਇਸ ਮੇਲੇ ਦੇ ਨੋਡਲ ਅਫਸਰ ਡਾਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਅੱਜ ਮੇਲੇ ਦੇ ਦੂਜੇ ਦਿਨ ਭੰਗੜਾ,ਲੁੱਡੀ,ਗਿੱਧਾ,ਲੋਕ ਗੀਤ, ਲੋਕ ਸਾਜ ਮੁਕਾਬਲੇ,ਵਾਰ ਗਾਇਨ,ਕਲੀ,ਕਵੀਸਰੀ,ਮੋਨੋਐਕਟਿੰਗ,ਭੰਡ,ਲੰਮੀ ਹੇਕ ਵਾਲੇ ਗੀਤ ਆਦਿ ਮੁਕਾਬਲੇ ਕਰਵਾਏ ਗਏ । ਇਨਾਂ ਮੁਕਾਬਲਿਆਂ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਆਰ.ਕੇ.ਮਹਾਜਨ ਨੇ ਬਾਹਰੋਂ ਪਹੁੰਚੇ ਹੋਏ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ, ਭੁਪਿੰਦਰ ਸਿੰਘ ਮਾਨ,ਨਵਦੀਪ ਸਿੰਘ, ਜੁਝਾਰ ਸਿੰਘ ਭੰਗੜਾ ਕੋਚ, ਅੰਕਿਤ ਕਟਾਰੀਆ ਆਦਿ ਹਾਜ਼ਰ ਸਨ ।