ਰਾਸ਼ਟਰੀ ਨਵ ਜਨਮੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਮਨਾਏ ਜਾ ਰਹੇ ਹਫਤੇ ਦੇ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਫਾਜ਼ਿਲਕਾ 17 ਨਵੰਬਰ:

ਸਿਵਲ ਸਰਜਨ ਫਾਜ਼ਿਲਕਾ  ਡਾਕਟਰ ਡਾਕਟਰ ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ  ਅਤੇ ਸੀਨਿਅਰ ਮੈਡੀਕਲ ਅਫ਼ਸਰ ਡਾਕਟਰ ਐਡੀਸਨ ਐਰਿਕ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ  ਰਾਸ਼ਟਰੀ ਨਵ ਜਨਮੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਮਨਾਏ ਜਾ ਰਹੇ ਹਫਤੇ ਦੇ ਮੌਕੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬੱਚਿਆ ਦੇ ਮਾਹਰ ਡਾਕਟਰ ਰਿੰਕੂ ਚਾਵਲਾ ਨੇ ਬੱਚਿਆ ਦੀ ਮਾਵਾਂ  ਨੂੰ ਦੇਖਭਾਲ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਬੱਚੇ ਦੇ ਜਨਮ ਦੀ ਤੁਰਤ ਬਾਦ ਮਾ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਘੁੱਟੀ ਆਦਿ ਨਹੀਂ ਦੇਣੀ ਚਾਹੀਦੀ ਅਤੇ ਬੱਚੇ ਨੂੰ ਨਿੱਘਾ ਰੇਖਣਾ ਚਾਹੀਦਾ ਹੈ। ਇਸ ਦੇ ਨਾਲ ਜ਼ੀਰੋ ਡੋਜ ਵੈਕਸੀਨ ਲਗਵਾਈ ਚਾਹੀਦੀ ਹੈ।