ਫਾਜ਼ਿਲਕਾ 10 ਫਰਵਰੀ 2025
ਸਿਹਤ ਵਿਭਾਗ ਵਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਤਹਿਤ ਆਂਗਣਵਾੜੀ, ਸਰਕਾਰੀ ਅਤੇ ਏਡਿਡ ਸਕੂਲੀ ਬੱਚਿਆਂ ਦਾ ਰੂਟੀਨ ਹੈਲਥ ਚੈਕਅਪ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ ਲਹਿੰਬਰ ਰਾਮ ਨੇ ਆਰ ਬੀ ਐਸ ਕੇ ਪ੍ਰੋਗ੍ਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 9 ਤਰ੍ਹਾਂ ਦੀਆਂ ਜਮਾਂਦਰੂ ਬਿਮਾਰੀਆਂ ਰੀੜ੍ਹ ਦੀ ਹੱਡੀ ਵਿੱਚ ਸੋਜ ਜਾ ਫੋੜਾ, ਭਾਉਨ ਸਿਨਮ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸਿਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਦਾ ਨੁਕਸ ਦੀ ਸਕਰੀਨਿੰਗ (ਸਿਹਤ ਜਾਂਚ) ਸਿਹਤ ਸੰਸਥਾਵਾਂ ਵਿਖੇ ਹਰ ਡਿਲੀਵਰੀ ਪੁਆਇੰਟ ਤੇ ਕੀਤੀ ਜਾਂਦੀ ਹੈ ਅਤੇ ਇਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਰਕਾਰ ਵੱਲੋਂ ਆਰ.ਬੀ.ਐਸ.ਕੇ. ਦੇ ਪ੍ਰੋਗ੍ਰਰਾਮ ਅਧੀਨ ਮੁਫ਼ਤ ਕਰਵਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ।
ਉਨ੍ਹਾਂ ਨੇ ਆਰ.ਬੀ.ਐਸ.ਕੇ ਟੀਮ ਨੂੰ ਬੱਚਿਆਂ ਚ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਦੀ ਸਕਰੀਨਿੰਗ ਸਮੇਂ ਸਿਰ ਕਰਨ ਅਤੇ ਸਕੂਲੀ ਤੇ ਆਂਗਣਵਾੜੀ ਬੱਚਿਆਂ ਦਾ 100 ਫੀਸਦੀ ਚੈਕਅਪ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਆਰ.ਬੀ.ਐਸ.ਕੇ. ਤਹਿਤ ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 9 ਵਿਸ਼ੇਸ਼ ਮੋਬਾਈਲ ਹੈਲਥ ਟੀਮਾਂ ਤੈਨਾਤ ਹਨ। ਜਿਨ੍ਹਾਂ ਵੱਲੋਂ ਆਂਗਣਵਾੜੀ ਦੇ ਬੱਚਿਆਂ ਦੀ ਸਾਲ ਵਿੱਚ ਦੋ ਵਾਰ ਅਤੇ ਸਕੂਲੀ ਬੱਚਿਆਂ ਦੀ ਇਕ ਵਾਰ ਸਕਰੀਨਿੰਗ ਕੀਤੀ ਜਾਂਦੀ ਹੈ।
ਡਾ ਰਿੰਕੂ ਚਾਵਲਾ ਬੱਚਿਆਂ ਦੇ ਮਾਹਿਰ ਕਮ ਨੋਡਲ ਅਫ਼ਸਰ ਨੇ ਦੱਸਿਆ ਕਿ ਆਰ ਬੀ ਐਸ ਕੇ ਸਕੀਮ ਦਾ ਮੁੱਖ ਮੰਤਵ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਸਰੀਰਕ ਕਮੀ, ਬਚਪਨ ਦੀਆਂ ਬਿਮਾਰੀਆਂ, ਸਰੀਰਕ ਅਤੇ ਬੌਧਿਕ ਵਿਕਾਸ ਵਿੱਚ ਦੇਰੀ ਕਾਰਨ ਹੋਣ ਵਾਲੀਆਂ 30 ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕਰਨਾ ਹੈ ਤਾਂ ਜੋ ਸਮੇਂ ਸਿਰ ਇਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਅਪ੍ਰੈਲ 2024 ਤੋਂ ਦਸੰਬਰ 2024 ਤੱਕ ਮੋਬਾਈਲ ਹੈਲਥ ਟੀਮਾਂ ਵਲੋਂ ਜਿਲ੍ਹੇ ਦੇ 475 ਸਕੂਲ ਕਵਰ ਕੀਤੇ ਗਏ ਹਨ ਅਤੇ 1063 ਆਂਗਣਵਾੜੀ ਸੈਂਟਰਾਂ ਦਾ ਇੱਕ ਰਾਊਂਡ ਪੂਰਾ ਅਤੇ 274 ਸੈਂਟਰਾਂ ਵਿੱਚ ਦੂਰਾ ਰਾਊਂਡ ਵਿੱਚ ਚੈਕਅੱਪ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ 141125 ਬੱਚਿਆਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਕੁੱਲ 1275 ਬੱਚੇ ਵੱਖ—ਵੱਖ ਬਿਮਾਰੀਆਂ ਤੋਂ ਪੀੜਤ ਪਾਏ ਗਏ ਸਨ।
ਇਨ੍ਹਾਂ ਵਿਚੋਂ 5 ਬੱਚੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਪਾਏ ਗਏ ਸਨ। ਜਿਨ੍ਹਾਂ ਬੱਚਿਆਂ ਨੂੰ ਆਰ.ਬੀ.ਐਸ.ਕੇ. ਤਹਿਤ ਡੀ.ਐਚ.ਐਸ. ਚੰਡੀਗੜ ਤੋਂ ਪ੍ਰਵਾਨਗੀ ਉਪਰੰਤ ਪੀ.ਜੀ.ਆਈ. ਅਤੇ ਐਮਪੈਨਲਡ ਹਸਪਤਾਲ ਵਿੱਚੋਂ ਇਲਾਜ ਲਈ ਭੇਜਿਆ ਹੈ, ਜਿੱਥੇ ਹੁਣ ਤੱਕ 2 ਬੱਚਿਆਂ ਦਾ ਇਲਾਜ ਹੋ ਚੁੱਕਾ ਹੈ ਅਤੇ ਬਾਕੀ ਜੇਰੇ ਇਲਾਜ ਹਨ। ਇਸ ਤੋਂ ਇਲਾਵਾ ਅਨੀਮਿਆ, ਡੈਂਟਲ, ਚਮੜੀ, ਅੱਖਾਂ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਵਿਟਾਮਿਨ ਏ ਦੀ ਕਮੀ ਆਦਿ ਤੋਂ ਪੀੜਤ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਪ੍ਰੋਗਰਾਮ ਨੂੰ ਰਾਜੇਸ਼ ਕੁਮਾਰ ਜਿਲ੍ਹਾ ਪ੍ਰੋਗ੍ਰਾਮ ਮੈਨੇਜਰ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ, ਬਲਜੀਤ ਸਿੰਘ ਕੋਆਰਡੀਨੇਟਰ ਆਰ.ਬੀ.ਐਸ.ਕੇ. ਆਦਿ ਸਟਾਫ ਨਾਲ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ।

English






