ਰੂਪਨਗਰ, 12 ਅਗਸਤ 2021 ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਵੱਡੇ ਪੱਧਰ `ਤੇ ਵਿਕਾਸ ਕਾਰਜ਼ਾਂ ਦੀ ਚਲਾਈ ਜਾ ਰਹੀ ਲੜੀ ਦੇ ਤਹਿਤ ਜ਼ਿਲ੍ਹਾ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ 14 ਅਗਸਤ ਨੂੰ ਪੰਜਾਬ ਵਿਧਾਨ ਦੇ ਸਪੀਕਰ ਰਾਣਾ ਕੇ.ਪੀ ਸਿੰਘ 76 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ਼ਾ ਦੀ ਸੌਗਾਤ ਦੇਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ 14 ਅਗਸਤ ਨੂੰ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ ਸਿੰਘ ਜ਼ਿਲਾ ਰੂਪਨਗਰ ਵਿਖੇ ਵੱਖ ਵੱਖ ਵਿਕਾਸ ਕਾਰਜ਼ਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਸਪੀਕਰ ਸ੍ਰੀ ਰਾਣਾ ਕੇ.ਪੀ ਸ੍ਰੀ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਤੱਕ ਸੜਕ 22 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਅਤੇ ਨਵੀਨੀਕਰਨ ਪ੍ਰੋਜੈਕਟ, ਸ੍ਰੀ ਨੈਣਾ ਦੇਵੀ ਸੜਕ 4.35 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਅਤੇ ਨਵੀਨੀਕਰਨ ਪ੍ਰੋਜੈਕਟ, ਰੋਪੜ ਬਾਈਪਾਸ 12 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤੀਕਰਨ ਅਤੇ ਨਵੀਨੀਕਰਨ ਪ੍ਰੋਜੈਕਟ ਅਤੇ ਸਮਾਰਟ ਸਕੂਲ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਦੁੱਗਰੀ ਦਾ ਉਦਘਾਟਨ ਕਰਨਗੇ।
ਇਸ ਤੋਂ ਇਲਾਵਾ ਸ੍ਰੀ ਅਨੰਦੋਪੁਰ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਦੋ ਆਕਸੀਜਨ ਪਲਾਟਾਂ ਦਾ ਉਦਘਾਟਨ ਵੀ ਸਪਕਿਰ ਸਾਹਿਬ ਵਲੋਂ ਕੀਤਾ ਜਾਵੇਗਾ।ਇਹ ਪਲਾਂਟ ਅੰਬੂਜਾ ਸੀਮਿੰਟ ਅਤੇ ਪੀ.ਏ.ਸੀ.ਐਲ ਦੇ ਸਹਿਯੋਗ ਨਾਲ 20-20 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ ਹਨ, ਜਿੰਨਾਂ ਨਾਲ ਜ਼ਿਲ੍ਹੇ ਵਿਚ ਆਕਸੀਜਨ ਦੀ ਸਮਰੱਥਾ 300 ਐਲ.ਪੀ.ਐਮ ਹੋ ਗਈ ਹੈ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸ਼ੁੱਧਤਤਾ ਚੈਕ ਕਰਨ ਲਈ ਸਥਾਪਤ ਕੀਤੀ ਗਈ ਲੈਬ ਦਾ ਉਦਘਾਟਨ। ਇਨਾਂ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ 6 ਵੱਖ ਵੱਖ ਥਾਵਾਂ `ਤੇ 80 ਲੱਖ ਦੀ ਲਾਗਤ ਨਾਲ ਪਬਲਿਕ ਟਾਇਲਲਿਟਸ ਨੂੰ ਮੂੜ ਉਸਾਰਿਆ/ਠੀਕ ਗਿਆ ਹੈ, ਜੋ ਲੋਕਾਂ ਦੀ ਸਹੂਲਤ ਲਈ ਖੋਲੇ ਜਾਣਗੇ।
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇੰਨਾਂ ਤੋਂ ਇਲਾਵਾ ਕਈ ਨਵੇਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਜਾਣਗੇ ਜਿੰਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੀਵਰੇਜ਼ ਨਵੀਨੀਕਰਨ ਪ੍ਰੋਜੈਕਟ 7.63 ਕਰੋੜ ਦੀ ਲਾਗਤ, ਕੀਰਤਪੁਰ ਸਾਹਿਬ ਵਿਖੇ 9 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਉਸਾਰੀ ਦਾ ਸ਼ੁਭ ਅਰੰਭ, ਜਾਂਡਾਲਾ ਵਿਖੇ 14 ਕਰੋੜ ਦੀ ਲਾਗਤ ਨਾਲ ਅਤੇ ਭਾਉਵਾਲ 2.24 ਕਰੋੜ ਰੁਪਏ ਦੀ ਲਾਗਤ ਨਾਲ ਉਸਰੇ ਜਾਣ ਵਾਲੇ ਪੁਲ, ਪਿੰਡ ਥਲੂਹ ਵਿਖੇ ਲਿੰਕ ਰੋਡ `ਤੇ 3.35 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਾਈ ਲੈਵਲ ਪੁਲ ਅਤੇ ਪਿੰਡ ਗੱਗ ਵਿਖੇ 79.11 ਲੱਖ ਦੀ ਪਾਣੀ ਦੀ ਸਪਲਾਈ ਦੀ ਸਕਮਿ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

English




