ਰੋਜਗਾਰ ਬਿਉੂਰੋਂ ਅੰਮ੍ਰਿਤਸਰ ਵੱਲੋਂ IIT Ropar Artifical Intelligence ਕੋਰਸ ਦੇ ਰਜਿਸਟਰੇਸ਼ਨ ਦੀ ਆਖਿਰੀ ਮਿਤੀ 21 ਜੁਲਾਈ

ਅੰਮ੍ਰਿਤਸਰ 14 ਜੁਲਾਈ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ IIT Ropar Artifical Intelligence ਦੇ ਨਾਲ ਚਾਰ ਮਹੀਨੇ ਦਾ ਕੋਰਸ ਲੈਵਲ ਦੂਜਾ ਅਤੇ ਤੀਜੇ ਪ੍ਰੋਗਰਾਮ ਸ਼ੁਰੂ ਕਰਾਏ ਗਏ ਹਨ,ਜਿਸ ਵਿੱਚ ਪ੍ਰਾਰਥੀ pgrkam.com ਦੇ ਰਾਹੀਂ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਕੋਰਸ ਦੀ ਰਜਿਸਟਰੇਸ਼ਨ ਤਾਰੀਖ਼ ਵਧਾ ਕੇ 21 ਜੁਲਾਈ 2021 ਕਰ ਦਿੱਤੀ ਗਈ ਹੈ।ਚਾਹਵਾਨ ਪ੍ਰਾਰਥੀ PGRKAM.COM ਤੇ ਜਾ ਕੇ ਰਜਿਸਟਰੇਸ਼ਨ ਕਰਾ ਸਕਦੇ ਹਨ, ਜੋ ਕਿ ਬਿਲਕੁਲ ਮੁਫ਼ਤ ਹੈ। ਪ੍ਰਾਰਥੀਆਂ ਦੀ ਸਹਾਇਤਾ ਲਈ ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਉਤਸ਼ਾਹਿਤ ਕਰਦਾ ਹੈ ਕਿ ਬਿਊਰੋ ਵਿਚ ਮੌਜੂਦ ਬੁੱਕ ਕੇਫੈ ਅਤੇ ਇੰਟਰਨੈੱਟ ਲੇਬ ਦਾ ਵੱਧ ਤੋ ਵੱਧ ਲਾਭ ਇਸ ਕੋਰਸ ਦੀ ਤਿਆਰੀ ਲਈ ਕੀਤਾ ਜਾਵੇ ਅਤੇ ਪ੍ਰਾਰਥੀ ਇਸ ਕੋਰਸ ਦੀ ਰਜਿਸਟਰੇਸ਼ਨ ਲਈ ਵੀ ਰੋਜ਼ਗਾਰ ਬਿਊਰੋ ਤੋਂ ਸਹਾਇਤਾ ਲੈ ਸਕਦੇ ਹਨ।