ਰੋਜ਼ਗਾਰ ਦਫਤਰ ਵੱਲੋਂ ਜੀ.ਓ.ਜੀ ਲਈ ਆਯੋਜਿਤ ਕੀਤਾ ਗਿਆ ਜਾਗਰੂਕਤਾ ਕੈਂਪ

ਰੂਪਨਗਰ, 3 ਅਗਸਤ 2021
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਦਿਨੇਸ਼ ਵਸਿ਼ਸ਼ਟ ਵਧੀਕ ਡਿਪਟੀ ਕਮਿਸ਼ਨਰ (ਵਿ) ਕਮ ਮੁੱਖ ਕਾਰਜਕਾਰੀ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲ੍ਹੇ ਦੇ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਮੁੱਹਈਆਂ ਕਰਵਾਉਣ ਦੇ ਅੱਣਥੱਕ ਯਤਨ ਕੀਤੇ ਜਾ ਰਹੇ ਹਨ।
ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਬਿਊਰੋ, ਰੂਪਨਗਰ ਵੱਲੋਂ ਗਾਰਡੀਅਨ ਆਫ ਗਵਰਨਸ(ਜੀ.ਓ.ਜੀ), ਰੂਪਨਗਰ ਲਈ ਕੰਮ ਕਰ ਰਹੇ ਐਕਸ ਸਰਵਿਸਮੈਨਾਂ ਨੂੰ  ਬਿਊਰੋ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਮੁਹੱਇਆ ਕਰਵਾਈ ਗਈ। ਜੀ.ਓ.ਜੀ ਵਲੋਂ ਹਰ ਪਿੰਡ ਵਿੱਚ ਨੌਜਵਾਨਾਂ ਅਤੇ ਹੋਰ ਲੋੜਵੰਦਾਂ ਨੂੰ ਪੰਜਾਬ ਸਰਕਾਰ ਦੀਆਂ ਸਹੂਲਤਾਂ ਘਰ ਘਰ ਤੱਕ ਪਹੁੰਚਾਈਆਂ ਜਾਂਦੀਆਂ ਹਨ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੀ ਕਰੀਅਰ ਕਾਉਂਸਲਰ ਸੁਪ੍ਰੀਤ ਕੌਰ ਵੱਲੋਂ ਹਾਜ਼ਰ ਹੋਏ ਐਕਸ ਸਰਵਿਸਮੈਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕਿਮਾਂ ਜਿਵੇਂ ਕਿ ਰੋਜਗਾਰ ਸਹਾਇਤਾ, ਸਵੈ-ਰੋਜ਼ਗਾਰ ਸਕੀਮਾਂ,  ਸਾਫਟ-ਸਕਿੱਲ ਟੇ੍ਰਨਿੰਗਾਂ, ਕੈਰੀਅਰ ਕਾਊਂਸਲਿੰਗ, ਵਿਦੇਸ਼ੀ ਮਾਈਗ੍ਰੇਸ਼ਨ ਸਬੰਧੀ ਗਾਈਡੈਂਸ ਅਤੇ ਆਨਲਾਈਨ ਰਜਿਸਟੇ੍ਰਸ਼ਨ ਬਾਰੇ ਗਾਈਡ ਕੀਤਾ ਤਾਂ ਜੋ ਇਹ ਸਾਰੀਆਂ ਮੁਫਤ ਸਹੂਲਤਾਂ ਦੀ ਜਾਣਕਾਰੀ ਹਰ ਪਿੰਡ ਦੇ ਨੌਜਵਾਨਾਂ ਤੱਕ ਪਹੁੰਚਾਈ ਜਾ ਸਕੇ।। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਵੱਖ-ਵੱਖ ਟਰੇਡਾਂ ਦੇ  ਪ੍ਰਾਰਥੀਆਂ ਨੂੰ ਨੌਕਰੀਆਂ ਦੇਣ ਲਈ ਰੋਜ਼ਗਾਰ ਕੈਂਪ ਲਗਾਏ ਜਾਂਦੇ ਹਨ।
 ਰੋਜ਼ਗਾਰ ਅਫਸਰ ਅਰੁਣ ਕੁਮਾਰ ਨੇ ਨੌਜਵਾਨਾਂ ਨੂੰ ਭਵਿੱਖ ਵਿੱਚ ਅਗੇ ਵਧਣ ਲਈ ਰੋਜਗਾਰ ਬਿਊਰੋ ਰੂਪਨਗਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਸੇਵਾਂਵਾ ਨਾਲ ਜੁੜੇ ਰਹਿਣ ਲਈ ਅਪੀਲ ਕੀਤੀ। ਉਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਾਰਥੀ ਇਸ ਦਫਤਰ ਵਿਖੇ ਪਹੁੰਚ ਕੇ ਵੱਖ-ਵੱਖ ਨੌਕਰੀਆਂ ਨੌਕਰੀਆਂ ਲਈ ਆਨ-ਲਾਈਨ ਫਾਰਮ ਭਰਨ ਲਈ ਮੁਫਤ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ।