ਰੋਜ਼ਗਾਰ ਮੇਲਾ: ਮਿਸ਼ਨ ਫਤਿਹ ਤਹਿਤ ਵੰਡੇ ਮੁਫਤ ਮਾਸਕ

mask distribution

ਐਨਐਸਐਸ ਵਲੰਟੀਅਰਾਂ ਨੇ ਉਮੀਦਵਾਰਾਂ ਨੂੰ ਕੋਵਿਡ ਸਾਵਧਾਨੀਆਂ ਬਾਰੇ ਕੀਤਾ ਜਾਗਰੂਕ
ਬਰਨਾਲਾ, 29 ਸਤੰਬਰ – ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਚ ਲੱਗੇ ਛੇਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਜਿੱਥੇ ਨੌਜਵਾਨਾਂ ਨੂੰ ਨੌਕਰੀ ਦੇ ਮੌਕੇ ਮੁਹੱਈਆ ਕਰਾਏ ਗਏ, ਉਥੇ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਮਿਸ਼ਨ ਫਤਿਹ ਤਹਿਤ ਮੁਫਤ ਮਾਸਕ ਵੀ ਵੰਡੇ ਗਏ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱੱਜ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ ਅਤੇ ਨੌਕਰੀ ਪਾਉਣ ਵਾਲੇ ਨੌਜਵਾਨਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਕੋਵਿਡ 19 ਤੋਂ ਬਚਣ ਲਈ ਇਹਤਿਆਤ ਵਰਤਣ ਬਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜੈ ਭਾਸਕਰ ਦੀ ਅਗਵਾਈ ਹੇਠ ਐਨਐਸਐਸ ਵਲੰਟੀਅਰ ਹਰਪ੍ਰੀਤ ਸਿੰਘ ਬਰਨਾਲਾ, ਅੰਮ੍ਰਿਤਪਾਲ ਸਿੰਘ ਹਮੀਦੀ ਅਤੇ ਕੁਲਵਿੰਦਰ ਸਿੰਘ ਹਮੀਦੀ ਵੱਲੋਂ ਨੌਜਵਾਨਾਂ ਨੂੰ ਮਿਸ਼ਨ ਫਹਿਤ ਤਹਿਤ ਵੰਡੇ ਗਏ। ਵਲੰਟੀਅਰਾਂ ਵੱਲੋਂ ਮਾਸਕ ਨਾ ਪਾਉਣ ਵਾਲੇ ਨੌਜਵਾਨਾਂ ਨੂੰ ਜਿੱਥੇ ਮੁਫਤ ਮਾਸਕ ਦਿੱਤੇ ਗਏ, ਉਥੇ ਮਾਸਕ ਪਾਉਣ, ਸਮਾਜਿਕ ਦੂੂਰੀ ਬਣਾਉਣ ਤੇ ਹੱਥ ਧੋਣ ਜਿਹੇ ਨੁਕਤੇ ਅਪਣਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ ਤਾਂ ਜੋ ਕਰੋਨਾ ਵਾਇਰਸ ਦੀ ਰੋਕਥਾਮ ਕੀਤੀ ਜਾ ਸਕੇ।