ਸਪੀਕਰ ਨੇ ਨਵੇ ਸਥਾਪਿਤ 20 ਬੈਡ,ਲੈਵਲ-2 ਕੋਵਿਡ ਕੇਅਰ ਸੈਂਟਰ ਦਾ ਕੀਤਾ ਮੁਆਇਨਾਂ
ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਸਿਹਤ ਅਧਿਕਾਰੀਆਂ ਨੂੰ ਦਿੱਤੀਆਂ ਜਰੂਰੀ ਹਦਾਇਤਾਂ
ਸ੍ਰੀ ਅਨੰਦਪੁਰ ਸਾਹਿਬ 17 ਮਈ ()
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਨਵੇ ਸਥਾਪਿਤ ਕੋਵਿਡ ਕੇਅਰ ਸੈਂਟਰ ਦਾ ਜਾਇਜਾ ਲਿਆ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਹੋਰ ਅਧਿਕਾਰੀ ਵੀ ਸਨ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਵਿਚ ਲੈਵਲ-2 ਦੀ ਸਹੂਲਤ ਬਾਰੇ 20 ਬੈਡ ਸਥਾਪਿਤ ਕੀਤੇ ਗਏ ਹਨ। ਜਿੱਥੇ ਆਕਸੀਜਨ ਸਮੇਤ ਸਾਰੀਆ ਸਹੂਲਤਾ ਉਪਲੱਬਧ ਹਨ। ਉਨ੍ਹਾਂ ਨੇ ਕਿਹਾ ਕਿ ਜਿਲ੍ਹੇ 611 ਪਿੰਡਾਂ ਵਿਚੋ 411 ਪਿੰਡਾਂ ਵਿਚ ਆਈਸੋਲੇਸ਼ਨ ਸੈਟਰ ਬਣਾ ਕੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਣ ਲਈ ਲੋੜੀਦੀਆਂ ਢੁਕਵੀਆਂ ਮੁਢਲੀਆਂ ਯੋਗ ਸਹੂਲਤਾਂ ਉਪਲੱਬਧ ਕਰਵਾਉਣ ਦਾ ਉਪਰਾਲਾ ਕੀਤਾ ਹੈ। ਬਾਕੀ 200 ਪਿੰਡਾਂ ਵਿਚ ਵੀ ਇਹ ਆਈਸੋਲੇਸ਼ਨ ਸੈਟਰ ਜਲਦੀ ਸਥਾਪਿਤ ਹੋਣਗੇ। ਉਨ੍ਹਾਂ ਕਿਹਾ ਕਿ ਜਿਲ੍ਹੇੇ ਦੇ ਸ਼ਹਿਰਾ ਅਤੇ ਪਿੰਡਾਂ ਵਿਚ 6 ਹਜਾਰ ਬੈਡ ਦੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਜੋ ਕਰੋਨਾ ਨੂੰ ਹਰਾ ਕੇ ਹਰ ਪ੍ਰਭਾਵਿਤ ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਵੀ ਇਹੋ ਹੈ ਕਿ ਕਰੋਨਾ ਨੂੰ ਹਰਾਉਣਾ ਹੈ। ਪ੍ਰੰਤੂ ਇਹ ਲੋਕਾ ਦੇ ਸਹਿਯੋਗ ਨਾਲ ਹੀ ਸੰਭਵ ਹੈ। ਲੋਕ ਸਰਕਾਰ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦੇਣ ਅਤੇ ਗਾਈਡਲਾਈਨਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਸਪੀਕਰ ਨੇ ਪੰਜਾਬ ਸਰਕਾਰ ਵਲੋ ਕਰੋਨਾ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ ਦਾ ਜਿਕਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ੰਿਸੰਘ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੇਸ਼ ਦੇ ਕਿਸੇ ਵੀ ਕੋਨੇ ਤੋਂ ਵੈਕਸੀਨ ਦਾ ਪ੍ਰਬੰਧ ਕਰਨ ਲਈ ਚਾਰਾਜੋਈ ਕਰਨ।ਸੂਬਾ ਸਰਕਾਰ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਕਿਸੇ ਤਰਾਂ ਦਾ ਵੀ ਕੋਈ ਸਮਝੋਤਾਂ ਨਹੀ ਕਰੇਗੀ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਸੁਰੂ ਹੋ ਗਈ ਹੈ, ਹਸਪਤਾਲਾਂ ਉਤੇ ਦਬਾਅ ਘਟਾਉਣ ਲਈ ਸਰਕਾਰ ਅਤੇ ਪ੍ਰਸਾਸ਼ਨ ਵਲੋ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸਮਾਜ ਸੇਵੀ ਸੰਗਠਨ ਅਤੇ ਲੋਕਾ ਦੇ ਚੁਣੇ ਹੋਏ ਨੁਮਾਇੰਦੇ ਜਮੀਨੀ ਪੱਧਰ ਤੱਕ ਲੋਕਾਂ ਦੀ ਸਿਹਤ ਬਚਾਉਣ ਲਈ ਰਲ ਮਿਲ ਕੇ ਉਪਰਾਲੇ ਕਰਨ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਦੇਣ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਸੇ ਤਰਾਂ ਦਾ ਇੱਕ ਹੋਰ ਆਈਸੋਲੇਸ਼ਲ ਸੈਟਰ ਨੰਗਲ ਵਿਚ ਵੀ ਸਥਾਪਿਤ ਕੀਤਾ ਗਿਆ ਹੈ। ਕਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਦਾ ਜਿਕਰ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਪਿਛਲੇ ਸਮੇ ਦੋਰਾਨ ਪਿੰਡਾਂ ਵਿਚ ਇਸ ਮਹਾਂਮਾਰੀ ਵਿਚ ਕਾਫੀ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨਾਲ ਲੜਨ ਲਈ ਸਾਰੀਆ ਦਾ ਯੋਗਦਾਨ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਕੇਵਲ ਸਾਡਾ ਦੇਸ਼ ਹੀ ਨਹੀ ਬਲਕਿ ਦੁਨੀਆ ਦੇ ਸਾਰੇ ਮੁਲਕ ਇਸ ਮਹਾਂਮਾਰੀ ਨਾਲ ਲੜਨ ਵਾਸਤੇ ਤਿਆਰ ਨਹੀ ਸਨ ਜਿਸ ਕਾਰਨ ਇਸ ਬਿਮਾਰੀ ਵਿਚ ਅਚਾਨਕ ਵਾਧਾ ਹੋ ਗਿਆ। ਉਨ੍ਹਾਂ ਦੱਸਆ ਕਿ ਸੂਬਾ ਸਰਕਾਰ ਨੇ ਫੈਸਲਾ ਲਿਆ ਕਿ ਕੋਵਿਡ ਸੈਂਟਰ ਵੱਧ ਤੋ ਵੱਧ ਬਣਾਏ ਜਾਣ ਮਰੀਜਾ ਨੂੰ ਮੁਢਲੇ ਇਲਾਜ ਲਈ ਬਾਹਰ ਨਾ ਜਾਣਾ ਪਵੇ।ਉਨ੍ਹਾਂ ਦੱਸਿਆ ਕਿ ਲੈਵਲ-2 ਦਾ 20 ਬੈਡ ਸਮਰੱਥਾਂ ਵਾਲਾ ਕੋਵਿਡ ਸੈਟਰ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ 611 ਪਿੰਡ ਵਿਚੋ 411 ਪਿੰਡਾਂ ਦੀਆਂ ਪੰਚਾਇਤਾਂ ਨੇ ਕੋਵਿਡ ਸੈਟਰ ਬਣਾਏ ਇਨ੍ਹਾਂ ਪਿੰਡਾਂ ਵਿਚ ਵਲੰਟੀਅਰਾ ਨੂੰ ਸਿਹਤ ਵਿਭਾਗ ਵਲੋ ਕਰੋਨਾ ਮਰੀਜ਼ਾ ਦੀ ਦੇਖਭਾਲ ਕਰਨ ਦੀ ਮੁਢਲੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਵਲੰਟੀਅਰ ਸਕੂਲਾ, ਧਰਮਸ਼ਾਲਾ ਵਿਚ ਬੈਡ ਲਗਾ ਕੇ ਬਣਾਏ ਆਈਸੋਲੇਸ਼ਨ ਸੈਟਰਾਂ ਵਿਚ ਲੋਕਾਂ ਦੀ ਮੁਢਲੀ ਜਰੂਰਤ ਪੂਰੀ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਹੱਲ ਟੀਕਾ ਲਗਵਾਉਣਾ ਹੈ ਅਤੇ ਦੂਸਰਾ ਸਮਾਜਿਕ ਦੂਰੀ ਰੱਖਣਾ ਤੇ ਮਾਸਕ ਪਾਉਣਾ ਹੈ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿੰਡਾਂ ਵਿਚ ਠੀਕਰੀ ਪਹਿਰਾ ਲਗਾਉਣ,ਬਾਹਰ ਤੋ ਆਉਣ ਵਾਲੇ ਵਿਅਕਤੀਆਂ ਦੀ ਵਿਸ਼ੇਸ ਨਿਗਰਾਨੀ ਕੀਤੀ ਜਾਵੇ, ਹੋਰ ਰਾਜਾਂ ਜਾਂ ਜਿਲ੍ਹਿਆਂ ਤੋ ਆਉਣ ਵਾਲੇ ਵਿਅਕਤੀਆਂ ਦੀ ਸਿਹਤ ਤੇ ਵਿਸ਼ੇਸ ਨਿਗਰਾਨੀ ਕੀਤੀ ਜਾਵੇ ਤਾ ਜੋ ਸੰਕਰਮਣ ਨੂੰ ਫੈਲਣ ਤੋ ਰੋਕਿਆ ਜਾ ਸਕੇ।ਉਨ੍ਹਾਂ ਨੇ ਸਿਹਤ ਵਿਭਾਗ ਅਤੇ ਪ੍ਰਸਾਸ਼ਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਡਾਕਟਰ, ਨਰਸਿੰਗ ਸਟਾਫ, ਆਸ਼ਾ ਵਰਕਰ, ਪੈਰਾਮੈਡੀਕਲ ਸਟਾਫ ਅਤੇ ਪ੍ਰਸਾਸ਼ਨ ਦੇ ਬਹੁਤ ਸਾਰੇ ਵਿਭਾਗਾਂ ਦੇ ਅਧਿਕਾਰੀ ਬਤੋਰ ਫਰੰਟ ਲਾਈਨ ਵਾਰੀਅਰਜ਼ ਦਿਨ ਰਾਤ ਸੇਵਾ ਵਿਚ ਲੱਗੇ ਹੋਏ ਹਨ।
ਇਸ ਮੋਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਦੱਸਿਆ ਕਿ ਸਰਕਾਰ ਦੀਆ ਗਾਈਡਲਾਈਨਜ਼ ਸਿਹਤ ਵਿਭਾਗ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹੇ ਵਿਚ ਲਗਾਈਆ ਪਾਬੰਦੀਆਂ ਅਤੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਸਾਰੀ ਜਾਣਕਾਰੀ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਹੋਰ ਪ੍ਰਚਾਰ ਸਾਧਨਾ ਰਾਹੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਉਹ ਸੰਕਰਮਣ ਦੀ ਲੜੀ ਤੋੜਨ ਲਈ ਜਰੂਰੀ ਹਦਾਇਤਾ ਦੀ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਣ। ਇਸ ਮੋਕੇ ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਕੀਤੇ ਪ੍ਰਬੰਧਾ ਦਾ ਵੀ ਜਾਇਜਾ ਲਿਆ। ਇਸ ਮੋਕੇ ਐਸ.ਡੀ.ਅੇੈਮ ਮੈਡਮ ਕਨੂੰ ਗਰਗ, ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਸਲ, ਰਮੇਸ ਚੰਦਰ ਦਸਗਰਾਈ ਪ੍ਰਧਾਨ ਜਿਲ੍ਹਾ ਯੋਜਨਾ ਕਮੇਟੀ, ਹਰਬੰਸ ਲਾਲ ਮਹਿਦਲੀ ਚੇਅਰਮੈਨ ਮਾਰਕੀਟ ਕਮੇਟੀ, ਕਮਲਦੇਵ ਜ਼ੋਸੀ ਡਾਇਰੈਕਟਰ ਪੀ.ਆਰ.ਟੀ.ਸੀ, ਪ੍ਰੇਮ ਸਿੰਘ ਬਾਸੋਵਾਲ ਪ੍ਰਧਾਨ ਬਲਾਕ ਕਾਂਗਰਸ, ਸੰਜੀਵਨ ਰਾਣਾ ਆਦਿ ਹਾਜਰ ਸਨ।
ਤਸਵੀਰ: ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਲੈਵਲ-2 ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਉਪਰੰਤ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ

English






