ਵਿਧਾਇਕ ਸਿੱਧੂ ਵਲੋਂ ਧਾਂਦਰਾ ਰੋਡ ‘ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ

ਲੁਧਿਆਣਾ, 14 ਅਕਤੂਬਰ:

ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਥਾਨਕ ਧਾਂਦਰਾ ਰੋਡ (ਜੈਨ ਮੰਦਿਰ ਤੋਂ ਪੁਲਿਸ ਥਾਣਾ ਦੁੱਗਰੀ ਤੱਕ) ‘ਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ।

ਜ਼ਿਕਰਯੋਗ ਹੈ ਕਿ ਗਲਾਡਾ ਵੱਲੋ ਆਪਣੇ ਅਧਿਕਾਰ ਖੇਤਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ  ਇਕ ਹੋਰ ਲੜੀ ਜੋੜਦਿਆਂ, ਮੁੱਖ ਪ੍ਰਸ਼ਾਸਕ, ਗਲਾਡਾ ਦੀਆਂ ਹਦਾਇਤਾ ਅਨੁੁਸਾਰ ਗਲਾਡਾ ਦੇ ਟੈਕਨੀਕਲ ਵਿੰਗ ਵੱਲੋਂ ਦੁੱਗਰੀ – ਧਾਦਰਾਂ ਰੋਡ ( ਜੈਨ ਮੰਦਿਰ ਤੋਂ ਪੁੁਲੀਸ ਥਾਣਾ ਦੁੱਗਰੀ ਤੱਕ) ਉਪਰ ਇੰਟਰਲਾਕ ਟਾਇਲਾ ਲਗਾਉਣ ਦਾ ਕੰਮ ਠੇਕੇਦਾਰ ਨੂੰ ਅਲਾਟ ਕੀਤਾ ਗਿਆ।

ਵਿਧਾਇਕ ਸਿੱਧੂ ਨੇ ਅੱਗੇ ਦੱਸਿਆਕਿ ਇਸ ਪ੍ਰੋਜੈਕਟ ‘ਤੇ ਕਰੀਬ 78.07 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਗਲਾਡਾ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਇਸ ਕੰਮ ਨੂੰ ਸਮੇਂ ਸਿਰ ਮੁੁਕੰਮਲ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਇਸ ਸੜਕ ਤੇ ਆਉਣ-ਜਾਣ ਲਈ ਕੋਈ ਸੱਮਸਿਆ ਨਾ ਆਵੇ।