ਵਿਸ਼ਵ ਫੂਡ ਸੇਫਟੀ ਦਿਵਸ ਮੌਕੇ ਵੱਖ ਵੱਖ ਦੁਕਾਨਾਂ ਦੀ ਕੀਤੀ ਚੈਕਿੰਗ, ਲੋਕਾਂ ਅਤੇ ਦੁਕਾਨਦਾਰਾਂ ਨੂੰ ਕੀਤਾ ਗਿਆ ਜਾਗਰੂਕ

ਫਿਰੋਜ਼ਪੁਰ 7 ਜੂਨ 2021 ਵਿਸ਼ਵ ਫੂਡ ਸੇਫਟੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਡਾ: ਰਜਿੰਦਰ ਰਾਜ ਸਿਵਲ ਸਰਜਨ ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਡਾ: ਸੱਤਪਾਲ ਭਗਤ, ਡੈਜੀਗਨੇਟਿਡ ਅਫਸਰ ਫੂਡ ਸੇਫਟੀ ਅਤੇ ਸ੍ਰੀ ਹਰਵਿੰਦਰ ਸਿੰਘ ਫੂਡ ਸੇਫਟੀ ਅਫਸਰ ਵੱਲੋ ਫਿਰੋਜ਼ਪੁਰ ਸ਼ਹਿਰ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਮਿਆਦ ਲੰਘ ਚੁੱਕੀਆਂ ਵਸਤੂਆਂ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਦੁਕਾਨਦਾਰ ਨੂੰ ਸਾਫ^ਸਫਾਈ ਵੱਲ ਖਾਸ ਧਿਆਨ ਦੇਣ ਲਈ ਕਿਹਾ ਗਿਆ।ਇਸ ਮੌਕੇ ਤੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਤਹਿਤ ਫੂਡ ਸੇਫਟੀ ਲਾਇੰਸਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਵਾਉਣ ਲਈ ਜਾਗਰੂਕ ਕੀਤਾ ਗਿਆ। ਆਮ ਜਨਤਾ ਨੂੰ ਡੱਬਾ ਬੰਦ ਕੀਤੀਆਂ ਗਈਆਂ ਵਸਤੂਆਂ ਜਿਨ੍ਹਾਂ ਉੱਪਰ ਵਸਤੂ ਨੂੰ ਤਿਆਰ ਕਰਨ ਦੀ ਮਿਆਦ ਅਤੇ ਵਸਤੂ ਖਰਾਬ ਹੋਣ ਦੀ ਮਿਆਦ ਲਿਖੀ ਹੋਵੇ ਦੀ ਖਰੀਦ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਚੈਨ ਸਿੰਘ, ਸ੍ਰੀ ਗੁਰਮੀਤ ਸਿੰਘ, ਸ੍ਰੀ ਬਲਵੀਰ ਚੰਦ ਅਤੇ ਸ੍ਰੀ ਗੁਰਿੰਦਰ ਸਿੰਘ ਹਾਜਰ ਸਨ।