ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਜ਼ਿਲ੍ਹੇ ਦੇ ਦੇ ਸਾਰੇ ਮਿਊਂਸਪਲ ਕਾਊਂਸਲਰਾਂ ਨਾਲ ਮੀਟਿੰਗ

ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਜ਼ਿਲ੍ਹੇ ਦੇ ਦੇ ਸਾਰੇ ਮਿਊਂਸਪਲ ਕਾਊਂਸਲਰਾਂ ਨਾਲ ਮੀਟਿੰਗ

ਐਸ.ਏ.ਐਸ ਨਗਰ 15 ਸਤੰਬਰ

ਚੋਣਕਾਰ ਰਜਿਸਰਟਰੇਸ਼ਨ ਅਫ਼ਸਰ-ਕਮ-ਉੱਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਸਰਬਜੀਤ ਕੌਰ ਐਸ.ਏ.ਐਸ ਨਗਰ ਵੱਲੋਂ ਵਿਧਾਨ ਸਭਾ ਹਲਕਾ 053 ਐਸ.ਏ.ਐਸ ਨਗਰ ਨਾਲ ਸਬੰਧਤ ਸਮੂਹ ਮਿਊਂਸਪਲ ਕਾਊਂਸਲਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀ ਯੋਗਤਾ ਮਿਤੀ 01 ਜਨਵਰੀ 2023 ਦੇ ਅਧਾਰ ਤੇ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਉਹਨਾਂ ਇਹ ਵੀ ਦਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਚੱਲ ਰਿਹਾ ਹੈ। ਜਿਸ ਦੇ ਸਬੰਧੀ ਉਹਨਾਂ ਵੱਲੋਂ ਬੀ.ਐਲ.ਓਜ ਨੂੰ ਸਹਿਯੋਗ ਦੇਣ ਲਈ ਆਖਿਆ ਗਿਆ। ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਲੋਂ ਮਿਊਂਸਪਲ ਕਾਊਂਸਲਰਾਂ ਨੂੰ ਅਪੀਲ ਕੀਤੀ ਗਈ ਕਿ ਵੋਟਰਜ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਅਧਾਰ ਕਾਰਡ ਨੂੰ ਲਿੰਕ ਕਰਨ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

 ਇਸ ਮੀਟਿੰਗ ਦੌਰਾਨ ਦਫਤਰ ਦੇ ਹੋਰ ਮੁਲਾਜਮ ਸ਼੍ਰੀ ਅਵਤਾਰ ਸਿੰਘ ਕਾਨੂੰਗੋ, ਸ਼੍ਰੀ ਜਗਤਾਰ ਸਿੰਘ, ਸ਼੍ਰੀ ਹਰਪ੍ਰੀਤ ਬਰੋਲੀ, ਸ਼੍ਰੀਮਤੀ ਨੀਤੂ ਗੁਪਤਾ ਅਤੇ ਸ਼੍ਰੀ ਵਿਕਾਸ ਕੁੰਡੂ ਹਾਜਰ ਸਨ।