ਅੰਮ੍ਰਿਤਸਰ 21 ਜੂਨ 2021
ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਦੇ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸਨਰ, ਅੰਮਿ੍ਰਤਸਰ ਵੱਲੋ ਵੋਟ ਬਣਵਾਉਣ ਅਤੇ ਵੋਟ ਦੀ ਅਹਿਮੀਅਤ ਸੰਬਧੀ ਜਾਗਰੁਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਲੜੀ ਵਿੱਚ ਸਰਕਾਰੀ ਕਾਲਜ, ਅਜਨਾਲਾ ਦੇ ਪਿ੍ਰੰਸੀਪਲ ਸ਼੍ਰੀ ਓਮ ਪ੍ਰਕਾਸ਼ ਅਤੇ ਸ੍ਰੀ ਮਤੀ ਆਰਤੀ ਸ਼ਰਮਾ ਵੱਲੋ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ । ਇਸ ਕਾਲਜ ਦੇ ਕੈਂਪਸ ਅੰਬੈਸਡਰ ਜੀਨਾ ਸਿੰਘ ਵੱਲੋ ਵੋਟਰਾਂ ਨੂੰ ਪ੍ਰੇਰਣਾ ਦੇਣ ਲਈ ਇਕ ਸ਼ਾਰਟ ਵੀਡੀਓ ਬਣਾਇਆ ਗਿਆ ਹੈ ਜੋ ਕਿ ਜਿਲ੍ਹਾ ਚੋਣ ਅਫਸਰ, ਅੰਮਿ੍ਰਤਸਰ ਵੱਲੋ ਉਹਨ੍ਹਾ ਦੇ ਫੇਸਬੁੱਕ ਪੇਜ ਰਾਹੀ ਸ਼ੇਅਰ ਕੀਤਾ ਗਿਆ। ਇਸ ਮੌਕੇ ਤੇ ਡਿਪਟੀ ਕਮਿਸਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਚੋਣਾ ਵਿੱਚ 18+ਉਮਰ ਦੇ ਵੱਧ ਤੋ ਵੱਧ ਪੰਜਾਬੀਆਂ ਦੀ ਵੋਟ ਬਣਾਉਣ ਲ਼ਈ ਕਾਲਜਾਂ ਵਿੱਚ ਨਿੱਯੁਕਤ ਸਵੀਪ ਨੋਡਲ ਅਫਸਰ ਅਤੇ ਕੈਂਪਸ ਅੰਬੈਸਡਰਾਂ ਨੂੰ ਨੌਜਵਾਨ ਵਰਗ ਦੀਆ ਵੱਧ ਤੋ ਵੱਧ ਵੋਟਾਂ ਰਜਿਸਟਰ ਕਰਨ ਦੀ ਹਦਾਇਤ ਕੀਤੀ ਗਈ ਅਤੇ ਵੱਖ ਵੱਖ ਤਰ੍ਹਾਂ ਦੀਆ ਸਵੀਪ ਗਤਿਵੀਧੀਆਂ ਰਾਹੀਂ ਸਭ ਤੋ ਵੱਧ ਵੋਟਰ ਰਜਿਸਟਰ ਕਰਨ ਵਾਲੇ ਕੈਂਪਸ ਅੰਬੈਸਡਰ ਨੂੰ ਇਲੈਕਸ਼ਨ ਸਟਾਰ ਘੋਸ਼ਿਤ ਕਰਨ ਬਾਰੇ ਜਾਣਕਾਰੀ ਦਿੱਤੀ। ਇਹ ਦੱਸਿਆ ਗਿਆ ਕਿ ਦਸੰਬਰ 2021 ਦੇ ਅੰਤ ਤੱਕ ਸਭ ਤੋ ਵੱਧ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਕਰਵਾਉਣ ਵਾਲੇ ਦਾ ਰਾਸਟਰੀ ਵੋਟਰ ਦਿਵਸ ਦੇ ਮੌਕੇ ਤੇ ਵਿਸ਼ੇਸ ਸਨਮਾਨ ਕੀਤਾ ਜਾਵੇਗਾ ।

English






