ਕੱਪੜੇ/ਜੂਟ ਦੇ ਬਣੇ ਥੈਲੇ, ਕਾਗਜ਼ ਦੇ ਬਣੇ ਲਿਫ਼ਾਫਿਆਂ ਦੀ ਵਰਤੋਂ ਨੂੰ ਦਿੱਤੀ ਜਾਵੇ ਤਰਜੀਹ
ਬਰਨਾਲਾ, 8 ਸਤੰਬਰ
ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਨ.ਜੀ.ਟੀ. ਦੀਆਂ ਹਦਾਇਤਾਂ ਪਾਲਣਾ ਕਰਦੇ ਹੋਏ ਅਤੇ ਕੈਰੀ ਬੈਗਜ ਕੰਟਰੋਲ ਐਕਟ 2005 ਅਨੁਸਾਰ ਨਗਰ ਕੌਂਸਲ ਬਰਨਾਲਾ ਵੱਲੋਂ ਸ਼੍ਰੀ ਮਨਪ੍ਰੀਤ ਸਿੰਘ ਸਿੱਧੂ, ਕਾਰਜ ਸਾਧਕ ਅਫ਼ਸਰ ਦੀ ਅਗਵਾਈ ਹੇਠ ਅੱਜ ਸਥਾਨਕ ਸਬਜ਼ੀ ਮੰਡੀ ’ਚ ਚੈਕਿੰਗ ਕੀਤੀ ਗਈ। ਕੀਤੀ ਗਈ ਚੈਕਿੰਗ ਦੌਰਾਨ 2 ਕੁਇੰਟਲ 10 ਕਿਲੋ ਪਾਬੰਦੀਸੁਦਾ ਲਿਫ਼ਾਫੇ ਫੜੇ ਗਏ।
ਇਸ ਸਮੇਂ ਦਫ਼ਤਰ ਨਗਰ ਕੌਂਸਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਪਲਾਸਟਿਕ ਕੈਰੀ ਬੈਗਜ ਕੰਟਰੋਲ ਐਕਟ 2005 ਨੂੰ ਮੁੱਖ ਰਖਦੇ ਹੋਏ ਪਲਾਸਟਿਕ ਕੈਰੀ ਬੈਗਜ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬਜ਼ਾਰ ਵਿੱਚੋਂ ਸਮਾਨ ਆਦਿ ਲਿਆਉਣ ਸਮੇਂ ਕੱਪੜੇ/ਜੂਟ ਦੇ ਬਣੇ ਥੈਲੇ ਅਤੇ ਕਾਗਜ਼ ਦੇ ਬਣੇ ਲਿਫ਼ਾਫੇ ਨੂੰ ਵਰਤੋਂ ਵਿੱਚ ਲਿਆਦਾਂ ਜਾਵੇ। ਇਸ ਮੌਕੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਿਕਰੀ ਨਾ ਕੀਤੀ ਜਾਵੇ ਅਤੇ ਪਲਾਸਟਿਕ ਕੈਰੀ ਬੈਗਜ ਦੀ ਪੂਰੀ ਤਰ੍ਹਾਂ ਪਾਬੰਦੀ ਨੂੰ ਲਾਗੂ ਕਰਨ ਸਬੰਧੀ ਪ੍ਰਸਾਸ਼ਨ ਦਾ ਲੋੜੀਂਦਾ ਸਹਿਯੋਗ ਦਿੱਤਾ ਜਾਵੇ। ਨਗਰ ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਿਕਰੀ ਨੂੰ ਸਖ਼ਤੀ ਨਾਲ ਬੰਦ ਕਰਵਾਉਣ ਲਈ ਚੈਕਿੰਗ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਚੈਕਿੰਗ ਦੇ ਸਮੇਂ ਦੌਰਾਨ ਸ਼੍ਰੀ ਰਜਿੰਦਰ ਕੁਮਾਰ, ਬੰਟੀ, ਸ਼੍ਰੀ ਹਰਪ੍ਰੀਤ ਸਿੰਘ ਸੁਪਰਡੰਟ ਅਤੇ ਸ਼੍ਰੀ ਅੰਕੁਸ਼ ਸਿੰਗਲਾ ਸੈਨੇਟਰੀ ਇੰਸਪੈਕਟਰ ਹਾਜ਼ਰ ਸਨ।

English






