ਸਬ ਜੇਲ ਫਾਜ਼ਿਲਕਾ ਵਿਚ  ਮਨਾਇਆ ਗਿਆ ਅੰਤਰਾਸ਼ਟਰੀ ਯੋਗ ਦਿਵਸ 

ਫਾਜ਼ਿਲਕਾ 21 ਜੂਨ 2025
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸਏਐਸ ਨਗਰ ਦੇ ਨਿਰਦੇਸ਼ਾਂ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੀ ਅਗਵਾਈ ਹੇਠ, ਮੈਡਮ ਰੁਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਿਲਕਾ ਦੀ ਦੇਖ ਰੇਖ ਵਿੱਚ ਸਬ ਜੇਲ ਫਾਜ਼ਿਲਕਾ ਵਿਚ ਅੱਜ ਅੰਤਰਾਸ਼ਟਰੀ ਯੋਗ ਦਿਵਸ ਮਨਾਇਆ ਜਿਸ ਵਿੱਚ ਆਰਟ ਆਫ ਲਿਵਿੰਗ ਦੇ ਅਧਿਆਪਕ ਸ਼੍ਰੀ ਰਾਜੇਸ਼ ਕਸਰੀਜਾ, ਵਕੀਲ ਜੀਆਂ ਨੇ ਸਬ ਜੇਲ ਫਾਜ਼ਿਲਕਾ ਦੇ ਡਿਪਟੀ ਸੁਪਰਿੰਟੈਂਡੈਂਟ ਸ਼੍ਰੀ ਆਸ਼ੂ ਭੱਟੀ ਦੀ ਮੌਜੂਦਗੀ ਵਿੱਚ ਯੋਗਾ ਕੈਂਪ ਲਗਾਇਆ ਗਇਆਜਿਸ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ।ਇਸ ਦੌਰਾਨ ਸ਼੍ਰੀ  ਰਾਜੇਸ਼ ਕਸਰੀਜਾ ਜੀ ਨੇ ਨਾਂ ਕੇਵਲ ਯੋਗ ਦੀਆਂ ਵਿਧੀਆਂ ਸਿਖਾਈਆਂ, ਸਗੋਂ ਕੈਦੀਆਂ ਨੂੰ ਧਿਆਨ ਮੈਡੀਟੇਸ਼ਨ ਵੀ ਕਰਵਾਇਆ।

ਸ਼੍ਰੀ  ਕਸਰੀਜਾ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੋਗ ਅਤੇ ਧਿਆਨ ਮਨੁੱਖੀ ਜੀਵਨ ਵਿਚ ਆਤਮਿਕ ਸ਼ਾਂਤੀ, ਮਾਨਸਿਕ ਸੰਤੁਲਨ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਹੀ ਲਾਭਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਨਸਾਨ ਰੋਜ਼ਾਨਾ ਯੋਗ ਅਤੇ ਧਿਆਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਵੇ ਤਾਂ ਉਹ ਅੰਦਰੋਂ ਸੁਖੀ, ਨੈਤਿਕ ਅਤੇ ਸੰਤੁਲਿਤ ਜੀਵਨ ਜੀ ਸਕਦਾ ਹੈ।

ਇਸ ਕੈਂਪ ਵਿਚ ਜੈਲ ਅਧੀਖਸ਼ਕ ਅਤੇ ਜੈਲ ਸਟਾਫ ਨੇ ਵੀ ਭਾਗ ਲਿਆ ਅਤੇ ਕੈਦੀਆਂ ਨੂੰ ਯੋਗ ਵੱਲ ਪ੍ਰੇਰਿਤ ਕਰਨ ਲਈ ਉਨ੍ਹਾਂ ਦਾ ਮਨੋਬਲ ਵਧਾਇਆ। ਜੇਲ ਦੇ ਡਿਪਟੀ ਸੁਪਰਿੰਟੈਂਡੈਂਟ ਸ਼੍ਰੀ ਆਸ਼ੂ ਭੱਟੀ ਜੀ ਨੇ ਕਿਹਾ ਕਿ ਅਜਿਹੇ ਯੋਗ ਕੈਂਪਾਂ ਰਾਹੀਂ ਕੈਦੀਆਂ ਵਿਚ ਆਤਮਿਕ ਚੇਤਨਾ ਅਤੇ ਚੰਗੀ ਸੋਚ ਦਾ ਵਿਕਾਸ ਹੁੰਦਾ ਹੈ ਜੋ ਉਨ੍ਹਾਂ ਦੇ ਸੁਧਾਰ ਵਿਚ ਮਦਦਗਾਰ ਸਾਬਤ ਹੁੰਦਾ ਹੈ।

ਇਹ ਯੋਗ ਕੈਂਪ ਇੱਕ ਕਦਮ ਹੈ ਕੈਦੀਆਂ ਦੇ ਆਤਮਿਕ ਅਤੇ ਮਾਨਸਿਕ ਵਿਕਾਸ ਵੱਲ, ਜਿਸ ਰਾਹੀਂ ਉਹ ਆਪਣੇ ਜੀਵਨ ਨੂੰ ਨਵੇਂ ਤਰੀਕੇ ਨਾਲ ਦੇਖ ਸਕਣ।