ਅੰਮਿ੍ਰਤਸਰ 6 ਅਗਸਤ 2021 ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮਿ੍ਰਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਹੁਕਮ ਜਾਰੀ ਕੀਤਾ ਕਿ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਸੁਬੋਰਡੀਨੇਟ ਸਰਵਿਸਿਜ ਸਲੈਕਸ਼ਨ ਬੋਰਡ ਪੰਜਾਬ ਵਲੋਂ ਸਥਾਪਤ ਕੀਤੇ ਗਏ ਇਮਤਿਹਾਨ ਕੇਂਦਰਾਂ ਦੇ ਵਿੱਚ ਡਿਊਟੀ ਨਿਭਾ ਰਹੇ ਸਟਾਫ ਅਤੇ ਪੇਪਰ ਦੇ ਰਹੇ ਪਰੀਖਿਆਰਥੀ ਨੂੰ ਛੱਡ ਕੇ ਸਮੂਹ ਪ੍ਰੀਖਿਆ ਕੇਂਦਰਾਂ ਦੇ 200 ਮੀਟਰ ਦੇ ਆਲੇ ਦੁਆਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਆਮ ਵਿਅਕਤੀਆਂ ਦੇ ਤੁਰਨ ਫਿਰਨ ਅਤੇ ਇਕੱਠੇ ਹੋਣ ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।
ਇਹ ਹੁਕਮ 8 ਅਗਸਤ 2021 ਤੋਂ ਲਾਗੂ ਹੁੰਦਾ ਹੈ ਅਤੇ ਪ੍ਰੀਖਿਆਵਾਂ ਦੇ ਖਤਮ ਹੋਣ ਤੱਕ ਲਾਗੂ ਰਹੇਗਾ।

English





