ਨਵਾਂਸ਼ਹਿਰ, 21 ਸਤੰਬਰ :
ਸਰਕਾਰੀ ਆਈ. ਟੀ. ਆਈ (ਇਸਤਰੀਆਂ) ਨਵਾਂਸ਼ਹਿਰ ਵਿਖੇ ਸੈਸ਼ਨ 2020-21 ਲਈ ਸੀਵਿੰਗ ਟੈਕਨਾਲੋਜੀ, ਸਰਫੇਸ ਔਰਨਾਮੈਨਟੇਸ਼ਨ ਟੈਕਨੀਕ (ਇੰਬਰਾਇਡਰੀ), ਕੰਪਿਊਟਰ ਓਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ (ਕੋਪਾ), ਬੇਕਿਸ ਕਾਸਮੈਟੋਲਜੀ (ਪਾਰਲਰ) ਵਿਚ ਦਾਖ਼ਲਾ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਹੈੱਡਮਾਸਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ, ਦਸਤਾਵੇਜ਼ ਅਪਲੋਡ ਕਰਨ ਅਤੇ ਆਨਲਾਈਨ ਫੀਸ ਪੇਮੇਂਟ ਦੀ ਮਿਤੀ 22 ਸਤੰਬਰ ਤੋਂ 29 ਸਤੰਬਰ 2020 ਤੱਕ ਹੈ। ਉਨਾਂ ਦੱਸਿਆ ਕਿ 22 ਸਤੰਬਰ ਤੋਂ 30 ਸਤੰਬਰ 2020 ਤੱਕ ਦਸਤਾਵੇਜ਼ਾਂ ਦੀ ਆਨਲਾਈਨ ਵੈਰੀਫਿਕੇਸ਼ਨ ਕੀਤੀ ਜਾਵੇਗੀ। ਉਨਾਂ ਦੱਸਿਆ ਕਿ 75 ਫੀਸਦੀ ਜਾਂ ਵੱਧ ਅੰਕਾਂ ਵਾਲੇ ਉਮੀਦਵਾਰਾਂ ਦੇ ਸਿੱਧੇ ਦਾਖ਼ਲੇ ਦੀ ਮਿਤੀ 26 ਸਤੰਬਰ 2020 ਹੈ। ਇਸੇ ਤਰਾਂ 55 ਫੀਸਦੀ ਜਾਂ ਵੱਧ ਅੰਕਾਂ ਵਾਲੇ ਉਮੀਦਵਾਰਾਂ ਦਾ ਸਿੱਧਾ ਦਾਖ਼ਲਾ 27 ਸਤੰਬਰ, 40 ਫੀਸਦੀ ਜਾਂ ਵੱਧ ਅੰਕਾਂ ਵਾਲਿਆਂ ਦਾ ਦਾਖ਼ਲਾ 28 ਸਤੰਬਰ ਅਤੇ ਬਾਕੀ ਉਮੀਦਵਾਰਾਂ ਦਾ ਸਿੱਧਾ ਦਾਖ਼ਲਾ 29 ਤੇ 30 ਸਤੰਬਰ 2020 ਨੂੰ ਹੋਵੇਗਾ।

English






