ਸਰਕਾਰੀ ਕਾਲਜ ਰੋਪੜ ਵਿਖੇ ਕਿੱਤਾ ਮੁਖੀ ਸਿਖਲਾਈ ਕੋਰਸ ਸ਼ੁਰੂ 

ਅਗਲੇ ਹਫ਼ਤੇ 5 ਹੋਰ ਸ਼ਾਰਟ ਟਰਮ ਕੋਰਸ ਆੱਨ ਇੰਟਰਪ੍ਰੀਨਿਉਰਸ਼ਿਪ, ਫੂਡ ਪ੍ਰਜਰਵੇਸ਼ਨ, ਰੇਜਇੰਨ ਆਰਟ ਐਂਡ ਫਲਾਵਰ ਅਰੇਂਜਮੈਂਟ ਪਾਈਥਨ ਲੈਂਗਵੇਜ ਤੇ ਇੰਗਲਿਸ਼ ਕੰਮਿਊਨਿਕੇਸ਼ਨ ਸ਼ੁਰੂ ਹੋਣਗੇ
ਰੂਪਨਗਰ, 19 ਜਨਵਰੀ
ਪੰਜਾਬ ਸਰਕਾਰ ਵਲੋਂ ਵਿੱਤੀ ਸਹਾਇਤਾ ਪ੍ਰਾਪਤ ਗ੍ਰਾਂਟ ਅਧੀਨ ਪ੍ਰਿੰ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਅਧੀਨ ਸ਼ਾਰਟ ਟਰਮ ਦੇ ਕਿੱਤਾ ਮੁਖੀ ਸਿਖਲਾਈ ਕੋਰਸ ਮਿਤੀ 15 ਜਨਵਰੀ 2024 ਤੋਂ 30 ਜਨਵਰੀ 2024 ਤੱਕ ਸਰਕਾਰੀ ਕਾਲਜ ਰੋਪੜ ਵਿਖੇ ਕਰਵਾਏ ਜਾ ਰਹੇ ਹਨ।
ਇਹਨਾਂ ਕੋਰਸਾਂ ਦੇ ਸੰਦਰਭ ਵਿੱਚ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਸਵੈ ਰੁਜਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ। ਉਨ੍ਹਾਂ ਨੇ ਖਾਸ ਤੌਰ ਉਤੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ।
ਕੈਰੀਅਰ ਕੌਂਸਲਿੰਗ ਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਸ਼ਾਰਟ ਟਰਮ ਜਿਵੇਂ ਕਿ ਇਨਕਮ ਟੈਕਸ ਫਾਇਲਿੰਗ, ਜੀ.ਐਸ.ਟੀ, ਵਰਮੀ ਕੰਪੋਸਟ ਜੈਵਿਕ ਖਾਦ ਸਿਖਲਾਈ, ਮਸ਼ਰੂਮ ਕਲਟੀਵੇਸ਼ਨਲ (ਖੁੰਭਾਂ ਦੀ ਖੇਤੀ), ਨੇਲ ਆਰਟ, ਬੇਕਿੰਗ ਕੋਰਸ ਸ਼ੁਰੂ ਕੀਤੇ ਗਏ ਹਨ।
ਇਨਕਮ ਟੈਕਸ ਫਾਇਲਿੰਗ ਜੀ.ਐਸ.ਟੀ ਕੋਰਸ ਵਿੱਚ ਪ੍ਰਮੁੱਖ ਵਕਤਾ ਸ਼੍ਰੀ ਰਵਿੰਦਰ ਠਾਕੁਰ (ਡਾਇਰੈਕਟਰ ਆੱਫ ਵੈਟਰੀਨਰੀ ਅਕੈਡਮੀ) ਦੁਆਰਾ ਇਨਕਮ ਟੈਕਟ ਰਿਟਰਨ ਭਰਨ ਬਾਰੇ, ਜੀ.ਐੱਸ.ਟੀ ਭਰਨ ਬਾਰੇ ਅਤੇ ਇਸਦੀਆਂ ਛੋਟਾਂ, ਰਿਆਇਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਨਾਲ ਹੀ ਸ਼੍ਰੀ ਯੋਗੇਸ਼ ਕੁਮਾਰ ਨੇ ਇਨਕਮ ਟੈਕਸ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਸ਼ੁਸ਼ੀਲ ਕੁਮਾਰ (ਸੀ.ਏ.) ਨੇ ਇਸਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ।
ਕੰਪੋਸਟ ਜੈਵਿਕ ਖਾਦ ਸਿਖਲਾਈ ਅਤੇ ਮਸ਼ਰੂਮ ਕਲਟੀਵੇਸ਼ਨਲ (ਖੁੰਭਾਂ ਦੀ ਖੇਤੀ) ਕੋਰਸ ਵਿੱਚ ਪ੍ਰਮੁੱਖ ਵਕਤਾ ਰਿਟਾਇਰਡ ਪ੍ਰੋ. ਪ੍ਰਦੀਪ ਕੁਮਾਰ ਦੁਆਰਾ ਜੈਵਿਕ ਖਾਦ ਦੀ ਖੇਤੀ, ਮਸ਼ਰੂਮ ਦੀ ਖੇਤੀ ਅਤੇ ਵਰਮੀ ਕਮਪੋਸਟ ਦੀ ਵਿਸਥਾਰ ਪੁਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਮੀ ਕੰਪੋਸਟ ਰਾਹੀਂ ਅਸੀਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾ ਕੇ ਓਰਗੈਨਿਕ ਸਬਜੀਆਂ ਉਗਾਉਣ ਵਿੱਚ ਜੈਵਿਕ ਖੇਤੀ ਨੂੰ ਉਤਸਾਹਿਤ ਕਰ ਸਕਦੇ ਹਾਂ। ਜਿਸ ਵਿੱਚ ਸਾਬਕਾ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ ਅਤੇ ਪ੍ਰੋ. ਪਿਆਰਾ ਸਿੰਘ ਨੇ ਵਿਦਿਆਰਥੀਆਂ ਨੂੰ ਸੇਧ ਦੇਣ ਲਈ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ।
ਸ਼ਾਰਟ ਟਰਮ ਨੇਲ ਆਰਟ ਕੋਰਸ ਦੀ ਸਿਖਲਾਈ ਲਈ ਪ੍ਰਮੁੱਖ ਟ੍ਰੇਨਰ ਪਵਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਨੇਲ ਆਰਟ ਦੀ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਵਿਦਿਆਰਥੀ ਇਸ ਕਿੱਤੇ ਨੂੰ ਆਪਣਾ ਕੇ ਆਪਣੀ ਖੁਬਸੂਰਤੀ ਦੇ ਨਾਲ-ਨਾਲ ਇਸਨੂੰ ਕਮਾਈ ਦਾ ਸਾਧਨ ਵੀ ਬਣਾ ਸਕਦੇ ਹਨ।
ਸ਼ਾਰਟ ਟਰਮ ਕੋਰਸ ਆੱਨ ਬੇਕਿੰਗ ਆੱਫ ਕੇਕ ਐਂਡ ਕੁਕੀਜ਼ ਵਿੱਚ ਪ੍ਰਮੁੱਖ ਬੇਕਰ ਸੰਯੋਗਿਤਾ ਗਜੇਂਦਰਾ ਦੁਆਰਾ ਵਿਦਿਆਰਥੀਆਂ ਨੂੰ ਬੇਕਿੰਗ ਦੇ ਸਕਿੱਲਜ, ਕੇਕ, ਬਰੈਡ, ਬਿਸਕਿਟ ਅਤੇ ਕੁਕੀਜ ਬਣਾਉਣ ਦੀ ਸਿਖਲਾਈ ਦਿੱਤੀ ਗਈ। ਜਿਸ ਨੂੰ ਸਿਖ ਕੇ ਉਹ ਘਰ ਬੈਠੇ ਹੀ ਹੋਮ ਬੇਕਿੰਗ ਸ਼ੁਰੂ ਕਰ ਸਕਦੇ ਹਨ।
ਪ੍ਰੋ. ਅਰਵਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਕੋਰਸਾਂ ਦੇ ਨਾਲ-ਨਾਲ ਅਗਲੇ ਹਫ਼ਤੇ ਪੰਜ ਹੋਰ ਕੋਰਸ ਜਿਸ ਵਿੱਚ ਸ਼ਾਰਟ ਟਰਮ ਕੋਰਸ ਆੱਨ ਇੰਟਰਪ੍ਰੀਨਿਉਰਸ਼ਿਪ, ਸ਼ਾਰਟ ਟਰਮ ਕੋਰਸ ਆੱਨ ਫੂਡ ਪ੍ਰਜਰਵੇਸ਼ਨ, ਸ਼ਾਰਟ ਟਰਮ ਕੋਰਸ ਆੱਨ ਰੇਜਇੰਨ ਆਰਟ ਐਂਡ ਫਲਾਵਰ ਅਰੇਂਜਮੈਂਟ, ਸ਼ਾਰਟ ਟਰਮ ਕੋਰਸ ਆੱਨ ਪਾਈਥਨ ਲੈਂਗਵੇਜ, ਇੰਗਲਿਸ਼ ਕੰਮਿਊਨਿਕੇਸ਼ਨ ਸ਼ੁਰੂ ਕਰਵਾਏ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ ਲਗਭਗ 850 ਵਿਦਿਆਰਥੀ ਸ਼ਾਮਲ ਹੋ ਕੇ ਵੱਖ-ਵੱਖ ਹੁਨਰਾਂ ਦੀ ਸਿਖਲਾਈ ਲੈ ਰਹੇ ਹਨ।
ਇਹਨਾਂ ਸਾਰੇ ਪ੍ਰੋਗਰਾਮਾਂ ਦੇ ਸੰਚਾਲਨ ਵਿੱਚ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਅਤੇ ਇਹਨਾਂ ਕੋਰਸਾਂ ਦੇ ਇੰਚਾਰਜ ਪ੍ਰੋ. ਕੁਲਦੀਪ ਕੌਰ, ਪ੍ਰੋ. ਰੀਤੂ, ਪ੍ਰੋ. ਪੂਜਾ ਵਰਮਾਂ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਨੀਰੂ ਚੋਪੜਾ, ਪ੍ਰੋ. ਡਿੰਪਲ, ਪ੍ਰੋ. ਸੁਰਿੰਦਰ ਸਿੰਘ ਅਤੇ ਪ੍ਰੋ. ਲਵਲੀਨ ਨੇ ਆਪਣਾ ਭਰੂਪਰ ਯੋਗਦਾਨ ਦਿੱਤਾ।