ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਆਨਲਾਈਨ ਸਮਰ ਕੈਂਪ ਦੇ 12ਰਵੇਂ ਦਿਨ “ਮਹਿੰਦੀ ਲਗਾਓ ਮੁਕਾਬਲੇ” ਨੇ ਬੰਨ੍ਹਿਆ ਰੰਗ

ਕੈਂਪ ਦੇ ਤੇਹਰਵੇਂ ਦਿਨ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ  ਦੀਆਂ ਮਾਵਾਂ ਅਤੇ ਭੈਣ-ਭਰਾਵਾਂ ਨੂੰ ਵੀ ਕੈਂਪ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਸਮਰ ਕੈਂਪ ਵਿੱਚ ਚਾਰ ਦਿਨਾਂ ਦਾ ਕੀਤਾ ਗਿਆ ਵਾਧਾ
ਐਸ.ਏ.ਐਸ ਨਗਰ 07 ਜੂਨ,2021- 
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ ਵਿਖੇ ਆਨਲਾਈਨ ਸਮਰ ਕੈਂਪ-ਦੇ ਅੱਜ 12ਰਵੇਂ ਦਿਨ “ਮਹਿੰਦੀ ਲਗਾਓ ਮੁਕਾਬਲੇ”  ਨੇ ਰੰਗ ਬੰਨ੍ਹਿਆ  ਇਹ ਜਾਣਕਾਰੀ ਦਿੰਦਿਆਂ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਮੈਡਮ ਸੁਧਾ ਜੈਨ ‘ਸੁਦੀਪ’ ਨੇ ਦੱਸਿਆ ਕਿ ਸਮਰ ਕੈਂਪ ਦੇ 12ਰਵੇਂ ਦਿਨ ਸੁਆਗਤ ਜ਼ਿੰਦਗੀ ਦੇ ਨੁਕਤਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। ਸਿੱਖਿਆ ਵਿਭਾਗ, ਪੰਜਾਬ ਦੇ ਨਵੇਂ ਵਿਸ਼ੇ ਦੀ ਜਾਣਕਾਰੀ ਪ੍ਰਾਈਵੇਟ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਵੀ ਦਿੱਤੀ ਗਈ। ਸਮਰ ਕੈਂਪ ਦੇ ਅੱਜ ਦੇ ਸੈਸ਼ਨ ਵਿਚ ਸੁਆਗਤ ਜ਼ਿੰਦਗੀ ਦੀਆਂ ਆਨਲਾਈਨ ਵੀਡੀਓਜ ਸਾਂਝੀਆਂ ਕੀਤੀਆਂ ਗਈਆਂ ।
 ਮੈਡਮ ਸੁਧਾ ਜੈਨ ‘ਸੁਦੀਪ’ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ- ਵਿਸ਼ੇਸ਼ ਆਨਲਾਈਨ ਸਮਰ ਕੈਂਪ ਵਿੱਚ  ਕੈਂਪ ਦੇ ਤੇਹਰਵੇਂ ਦਿਨ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ  ਦੀਆਂ ਮਾਵਾਂ ਅਤੇ ਭੈਣ-ਭਰਾਵਾਂ ਨੂੰ ਵੀ ਕੈਂਪ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸੈਸ਼ਨ ਵਿੱਚ ਕੁੜੀਆਂ ਅਤੇ ਉਨ੍ਹਾਂ ਦੀ ਮਾਵਾਂ ਦੀ ਸ਼ਮੂਲੀਅਤ ਵਿਸ਼ੇਸ਼ ਤੌਰ ਤੇ ਕਰਵਾਈ ਜਾਵੇਗੀ। ਇਸ  ਉਪਰੰਤ ਕੈਂਪ ਦੇ ਅਗਲੇ ਦਿਨ ਕੈਂਪਰ ਵਿਦਿਆਰਥਣਾਂ ਦਾ “ਮੇਕਅੱਪ ਕਰੋ ਮੁਕਾਬਲਾ” ਕਰਵਾਇਆ ਜਾਵੇਗਾ । ਕੱਲ ਦਾ ਵਿਸ਼ਾ “ਆਪਣੇ ਘਰ ਵਿਚ ਸਹਿਯੋਗ ਕਿਵੇਂ ਕਰੀਏ” ਚਰਚਾ ਕੀਤੀ ਜਾਵੇਗੀ ਵਿਦਿਆਰਥਣਾਂ ਦੇ ਘਰੇਲੂ ਮੈਂਬਰਾਂ ਨਾਲ ਖੁੱਲੇ ਤੌਰ ਤੇ ਇਸ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ ਕਿ ਪੜਾਈ ਦੇ ਨਾਲ ਨਾਲ ਬੱਚੇ ਘਰੇਲੂ ਕੰਮ ਵਿਚ ਵੀ ਮਦਦ ਕਰਦੇ ਹਨ ਜਾਂ ਨਹੀਂ।  ਮਦਦ ਕਰਨ ਵਾਲੇ ਬੱਚਿਆਂ  ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਮਦਦ ਨਾ ਕਰਨ ਵਾਲੇ ਬੱਚਿਆਂ ਨੂੰ ਇਸ ਕੰਮ ਲਈ ਪ੍ਰੇਰਿਆ ਜਾਵੇਗਾ।
ਆਯੋਜਕ ਮੈਡਮ ਸੁਦੀਪ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ਨੂੰ-ਦਿਨ ਪ੍ਰਤੀ ਦਿਨ ਵਧਦੀ ਪ੍ਰਸਿੱਧੀ ਨੂੰ ਵੇਖਦੇ  ਹੋਏ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਊਸ਼ਾ ਮਹਾਜਨ ਦੀ ਆਗਿਆ ਨਾਲ਼  ਸਮਰ ਕੈਂਪ ਵਿੱਚ ਚਾਰ ਦਿਨਾਂ ਦਾ ਵਾਧਾ ਕੀਤਾ ਗਿਆ। ਉਨ੍ਹਾਂ ਨੇ ਖੁਸ਼ੀ ਪ੍ਰਗਟਾਉਂਦੇ ਦੱਸਿਆ ਕਿ ਸਮਰ ਕੈਂਪ ਦੇ ਪਹਿਲੇ ਦਿਨ 30 ਦੇ ਕਰੀਬ ਬੱਚੇ ਭਾਗ ਲੈ ਰਹੇ  ਸਨ ਪਰ ਉਨ੍ਹਾਂ ਦੁਆਰਾ ਕਰਵਾਇਆ ਜਾ ਰਹੀਆਂ ਗਤੀਵਿਧੀਆਂ ਨੂੰ ਵੇਖ ਕੇ ਵਿਦਿਆਰਥੀਆਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਉਨ੍ਹਾਂ ਸਮਰ ਕੈਂਪ ਵਿੱਚ ਵਿਦਿਆਰਥੀਆਂ ਦੁਆਰਾ ਮੁਕਾਬਲੇ ਲਈ ਸ਼ਮੂਲੀਅਤ ਦੀ ਸ਼ਲਾਘਾ ਕੀਤੀ
Kindly Like/Share/Follow/Subscribe DPRO SAS Nagar’s Social Media Platforms