ਸਰਕਾਰੀ ਹਾਈ ਸਮਾਰਟ ਸਕੂਲ ਚੂਹੜੀ ਵਾਲਾ ਚਿਸਤੀ ਵੱਲੋਂ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਦਾ ਕੀਤਾ ਗਿਆ ਦੌਰਾ
ਫਾਜ਼ਿਲਕਾ 20 ਅਕਤੂਬਰ:
ਅੱਜ ਦੇ ਤਕਨੀਕੀ ਯੁੱਗ ਵਿਚ ਉਦਯੋਗਿਕ ਸਿੱਖਿਆ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਰਕਾਰੀ ਹਾਈ ਸਮਾਰਟ ਸਕੂਲ ਚੂਹੜੀਵਾਲਾ ਚਿਸਤੀ ਵੱਲੋਂ ਸਥਾਨਕ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਦਾ ਦੌਰਾ ਕੀਤਾ ਗਿਆ । ਇਸ ਮੌਕੇ ਆਈ.ਟੀ.ਆਈ. ਦੇ ਸਟਾਫ ਨੇ ਬੱਚਿਆਂ ਨੂੰ ਅਲੱਗ-ਅਲੱਗ ਟਰੇਡਾਂ ਬਾਰੇ ਜਾਣਕਾਰੀ ਦਿੱਤੀ । ਜਿਨ੍ਹਾਂ ਵਿੱਚ ਮੁੱਖ ਤੌਰ ਤੇ ਇਲੈਕਟ੍ਰੀਸ਼ਨ, ਵੈਲਡਰ, ਫੀਡਰ, ਡਰਾਫਟਸਮੈਨ, ਪਲੰਬਰ ਆਦਿ ਟਰੇਡਾਂ ਬਾਰੇ ਦੱਸਿਆ ਗਿਆ । ਇਨ੍ਹਾਂ ਟਰੇਡਾਂ ਵਿਚ ਦਾਖਲਾ ਲੈਣ ਲਈ ਜ਼ਰੂਰੀ ਯੋਗਤਾ,ਫੀਸਾਂ ਦਾ ਵੇਰਵਾ,ਦਾਖਲਾ ਲੈਣ ਦਾ ਸਹੀ ਸਮਾਂ ਆਦਿ ਬਾਰੇ ਵਿਦਿਆਰਥੀਆਂ ਨੂੰ ਤਫ਼ਸੀਲ ਨਾਲ ਦੱਸਿਆ ਗਿਆ।
ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਰਾਹੀਂ ਤਕਨੀਕੀ ਸਿੱਖਿਆ ਬਾਰੇ ਬਹੁਤ ਹੀ ਅਹਿਮ ਜਾਣਕਾਰੀ ਪ੍ਰਾਪਤ ਕੀਤੀ ।
ਸਕੂਲ ਦੇ ਹੈੱਡਮਾਸਟਰ ਸ਼੍ਰੀ ਸੁਰਿੰਦਰਪਾਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੇ ਵਿੱਦਿਅਕ ਟੂਰਾਂ ਤੇ ਲਿਜਾਇਆ ਜਾਵੇਗਾ ਤਾਂ ਜੋ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਸਕਣ । ਇਸ ਵਿੱਦਿਅਕ ਟੂਰ ਨੂੰ ਕਾਮਯਾਬ ਬਣਾਉਣ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਚੂਹੜੀਵਾਲਾ ਚਿਸਤੀ ਦੇ ਹੈੱਡ ਮਾਸਟਰ ਸ਼੍ਰੀ ਸੁਰਿੰਦਰਪਾਲ, ਵਿਕਾਸ ਕੰਬੋਜ,ਮਨੀਸ਼ ਕੁਮਾਰ, ਮੈਡਮ ਜੋਤੀ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।
ਆਈ.ਟੀ.ਆਈ.ਦੇ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਸ਼ਰਮਾ, ਟ੍ਰੇਨਿੰਗ ਅਫ਼ਸਰ ਸਰਦਾਰ ਅੰਗਰੇਜ ਸਿੰਘ ,ਗਰੁੱਪ ਇੰਸਟਰਕਟਰ ਮਦਨ ਲਾਲ ਅਤੇ ਸਮੂਹ ਸਟਾਫ ਆਈ.ਟੀ.ਆਈ. ਫਾਜ਼ਿਲਕਾ ਨੇ ਵਿਸ਼ੇਸ਼ ਭੂਮਿਕਾ ਨਿਭਾਈ । ਆਈ.ਟੀ.ਆਈ. ਦੇ ਪ੍ਰਬੰਧਕਾਂ ਵੱਲੋਂ ਦੂਜੇ ਸਕੂਲਾਂ ਨੂੰ ਵੀ ਆਈ.ਟੀ.ਆਈ. ਦਾ ਦੌਰਾ ਕਰਨ ਦਾ ਸੱਦਾ ਦਿੱਤਾ ।

English






