ਲੋਕਾਂ ਵਿਚ ਖੁਸ਼ੀ ਦੀ ਲਹਿਰ-ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਦਾ ਕੀਤਾ ਧੰਨਵਾਦ
ਨੌਜਵਾਨ ਲੜਕੇ-ਲੜਕੀਆਂ ਨੂੰ ਉੱਚ ਸਿੱਖਿਆ ਹਾਸਿਲ ਕਰਨ ਵਿਚ ਮਿਲੀ ਵੱਡੀ ਸਹਲੂਤ
ਦੀਨਾਨਗਰ, 10 ਮਾਰਚ ( ) ਪੰਜਾਬ ਸਰਕਾਰ ਵਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਨੂੰ ਸ਼ਾਨਦਾਰ ਤੋਹਫਾ ਦਿੱਤਾ ਗਿਆ ਤੇ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਕਾਲਜ ਪਨਿਆੜ, ਦੀਨਾਨਗਰ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਇਸ ਖੇਤਰ ਵਿਚ ਸਿੱਖਿਆ ਦੇ ਪ੍ਰਚਾਰ ਤੇ ਪਾਸਾਰ ਵਿਚ ਹੋਰ ਵਾਧਾ ਹੋਵੇਗਾ। ਯੂਨੀਨਰਸਿਟੀ ਦਾ ਦਰਜਾ ਮਿਲਣ ਕਾਰਨ ਲੋਕਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਲੋਕਾਂ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੇ ਯਤਨਾਂ ਸਦਕਾ ਜ਼ਿਲੇ ਨੂੰ ਬੇਸ਼ਕੀਮਤੀ ਤੋਹਫਾ ਮਿਲਿਆ ਹੈ।
ਇਸ ਮੌਕੇ ਗੱਲਬਾਤ ਦੌਰਾਨ ਸ੍ਰੀਮਤੀ ਅਰੁਣਾ ਚੋਧਰੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸਾਲ 1994 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਕਾਲਜ (ਪਨਿਆੜ) ਗੁਰਦਾਸਪੁਰ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਕਾਲਜ ਵਿਚ ਹਜ਼ਾਰਾਂ ਬੱਚੇ ਸਿੱਖਿਆ ਹਾਸਲ ਕਰਕੇ ਦੇਸ਼ ਤੇ ਵਿਦੇਸ਼ ਵਿਚ ਜਿਲੇ ਗੁਰਦਾਸਪੁਰ ਦਾ ਨਾਂਅ ਰੋਸ਼ਨ ਕਰ ਰਹੇ ਹਨ। ਉਨਾਂ ਦੱਸਿਆ ਕਿ ਸਾਲ 2004 ਵਿਚ ਸਰਕਾਰ ਵਲੋਂ ਕਾਲਜ ਨੂੰ ਸਵੈ-ਨਿਰਭਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਾਲਜ ਦੇ ਸਾਰੇ ਖਰਚੇ ਕਾਲਜ ਵਲੋਂ ਆਪਣੇ ਤੋਰ ਤੇ ਚਲਾਏ ਜਾ ਰਹੇ ਸਨ ਅਤੇ ਪੰਜਾਬ ਸਰਕਾਰ ਵਲੋਂ ਹੁਣ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਨੌਜਵਾਨ ਲੜਕੇ-ਲੜਕੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿਚ ਵੱਡੀ ਸਹੂਲਤ ਮਿਲੀ ਹੈ। ਉਨਾਂ ਦੱਸਿਆ ਕਿ ਯੂਨੀਵਰਸਿਟੀ ਬਣਨ ਨਾਲ ਹਰ ਸਾਲ 15 ਕਰੋੜ ਰੁਪਏ ਦੀ ਗਰਾਂਟ ਪ੍ਰਾਪਤ ਹੋਵੇਗੀ, ਜਿਸ ਨਾਲ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਵੱਡੇ ਮੌਕੇ ਪੈਦਾ ਹੋਣਗੇ।

ਬੇਅੰਤ ਕਾਲਜ ਆਫ ਇੰਜੀਨੀਅਰਿੰਗ ਕਾਲਜ, ਪਨਿਆੜ ਦੀਨਾਨਗਰ ਨੂੰ ਯੂਨੀਵਰਸਿਟੀ ਦਾ ਦਰਜਾ ਮਿਲਣ ’ਤੇ ਪਰਮਜੀਤ ਕੋਰ ਅਤੇ ਵੀਨਾ ਬਰਾੜ ਕੌਂਸ਼ਲਰ ਦੀਨਾਨਗਰ ਨੇ ਕੈਬਨਿਟ ਮੰਤਰੀ ਸ੍ਰੀਮਤੀ ਚੋਧਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਕਾਲਜ ਦਾ ਯੂਨੀਵਰਸਿਟੀ ਨਾਲ ਬਣਨ ਨਾਲ ਲੜਕੀਆਂ ਨੂੰ ਉੱਚ ਸਿੱਖਿਆ ਗ੍ਰਹਿਣ ਕਰਨ ਦਾ ਮੋਕਾ ਮਿਲੇਗਾ ਅਤੇ ਉਹ ਦੂਰ-ਦੁਰਾਡੇ ਜਾਣ ਦੀ ਬਜਾਏ ਘਰ ਦੇ ਨੇੜੇ ਹੀ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀਮਤੀ ਚੋਧਰੀ ਦੀ ਰਹਿਨੁਮਾਈ ਹੇਠ ਹਲਕੇ ਅੰਦਰ ਸਰਬਪੱਖੀ ਵਿਕਾਸ ਕਾਰਜ ਤੇਜ਼ਗਤੀ ਨਾਲ ਚੱਲ ਰਹੇ ਹਨ ਅਤੇ ਦੀਨਾਨਗਰ ਵਿਖੇ ਫਲਾਈ ਓਵਰ, ਸੀਵਰੇਜ਼, ਤਹਿਸੀਲ ਕੰਪਲੈਕਸ, ਟੈਕਨੀਕਲ ਕਾਲਜ ਸਿੱਧਪੁਰ, ਸੋਲਡ ਵੇਸਟ ਮੈਨਜੇਮੈਂਟ ਅਤੇ ਮੀਰਥਲ-ਦੀਨਾਨਗਰ ਸੜਕ ਆਦਿ ਦੇ ਕੰਮ ਤੇਜ਼ਗਤੀ ਨਾਲ ਚੱਲ ਰਹੇ ਹਨ।
ਇਸ ਮੌਕੇ ਗੱਲ ਕਰਦਿਆਂ ਨੋਜਵਾਨ ਰਮੀ ਠਾਕੁਰ, ਅਮਿਤ ਚੰਦਲ, ਵਿੱਕੀ ਭਲਵਾਨ, ਅਜੈਪਾਲ ਢਿੱਲੋ, ਮਨੀ ਅਤੇ ਧੀਰਜ ਗਲੋਤਰਾ ਨੇ ਕਿਹਾ ਕਿ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਕਾਲਜ ਦਾ ਯੂਨੀਵਰਸਿਟੀ ਬਣਨ ਨਾਲ ਨਾ ਕੇਵਲ ਗੁਰਦਾਸਪੁਰ ਬਲਕਿ ਨੇੜਲੇ ਜ਼ਿਲਿਆਂ ਅਤੇ ਰਾਜਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿਚ ਵੱਡੀ ਸਹੂਲਤ ਮਿਲੇਗੀ, ਜਿਸ ਲਈ ਉਹ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਦਾ ਧੰਨਵਾਦ ਕਰਦੇ ਹਨ। ਨਾਲ ਹੀ ਉਨਾਂ ਕਿਹਾ ਕਿ ਕੈਬਨਿਟ ਚੋਧਰੀ ਦੀ ਅਗਵਾਈ ਹੇਠ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਸਰਕਾਰ ਵਲੋ ਚਲਾਈ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਪੁਜਦਾ ਕੀਤਾ ਜਾ ਰਿਹਾ ਹੈ।

English






