ਸਵੀਪ ਗਤੀਵਿਧੀਆਂ ਅਧੀਨ ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਘਨੌਲੀ ਵਿਖੇ ਵਿਦਿਆਰਥੀਆਂ ਨੂੰ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਬਾਰੇ ਕਰਵਾਇਆ ਜਾਣੂ 

ਰੂਪਨਗਰ, 3 ਨਵੰਬਰ:
ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਰੂਪਨਗਰ ਸ. ਹਰਬੰਸ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੂਪਨਗਰ ਵੱਲੋਂ ਸਵੀਪ ਗਤੀਵਿਧੀਆਂ ਅਧੀਨ ਨਵੀਆਂ ਵੋਟਾਂ ਬਣਾਉਣ ਸਬੰਧੀ ਸਪੈਸ਼ਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਬੂਥ ਲੈਵਲ ਤੇ ਬੂਥ ਲੈਵਲ ਅਫ਼ਸਰ ਸਾਹਿਬਾਨਾਂ ਵੱਲੋਂ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ-ਕਮ-ਨੋਡਲ ਅਫ਼ਸਰ ਸਵੀਪ 50 ਰੂਪਨਗਰ ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਘਨੌਲੀ ਰੂਪਨਗਰ ਵਿਖੇ ਵਿਦਿਆਰਥੀਆਂ ਨੂੰ  ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਬਾਰੇ ਜਾਣੂ ਕਰਵਾਇਆ ਗਿਆ।
ਇਸ ਕੈਂਪ ਵਿੱਚ ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ 18 ਸਾਲ ਤੋਂ ਉੱਪਰ ਉਮਰ ਵਰਗ ਦਾ ਕੋਈ ਵੀ ਵਿਦਿਆਰਥੀ ਜਾਂ ਘਰ ਦਾ ਮੈਂਬਰ ਫੋਟੋ ਅਤੇ ਉਮਰ ਦਾ ਪਰੂਫ ਲੈ ਕੇ ਬੂਥ ਲੈਵਲ ਅਫ਼ਸਰ ਸਾਹਿਬਾਨਾਂ ਤੋਂ ਆਫ਼ਲਾਈਨ ਮੋਡ ਰਾਹੀਂ ਅਤੇ ਆਨਲਾਈਨ ਮੋਡ ਰਾਹੀਂ ਐਪ ਤੇ ਸਾਰੀ ਜਾਣਕਾਰੀ ਭਰ ਕੇ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 4 ਅਤੇ 5 ਨਵੰਬਰ ਨੂੰ ਬੂਥ ਪੱਧਰ ਤੇ ਕੈਂਪ ਵੀ ਲਗਾਏ ਜਾਣੇ ਹਨ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜਰ ਸਨ।