ਸਵੱਛਤਾ ਕੇ ਦੋ ਰੰਗ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਜਲਾਲਾਬਾਦ ਵਿਖੇ ਕਰਵਾਏ ਗਏ ਪੋਸਟਰ/ਡਰਾਇੰਗ, ਮੁਰਲਜ਼ ਮੁਕਾਬਲੇ

ਸਵੱਛਤਾ ਕੇ ਦੋ ਰੰਗ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਜਲਾਲਾਬਾਦ ਵਿਖੇ ਕਰਵਾਏ ਗਏ ਪੋਸਟਰ/ਡਰਾਇੰਗ, ਮੁਰਲਜ਼ ਮੁਕਾਬਲੇ

ਫਾਜ਼ਿਲਕਾ 20 ਅਕਤੂਬਰ:

ਸਰਕਾਰ ਵਲੋਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਵਾਰਡਾਂ ਵਿੱਚ 31 ਦਸੰਬਰ 2022 ਤੱਕ ਸਵੱਛਤਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਨਗਰ ਕੌਂਸਲ ਜਲਾਲਾਬਾਦ ਦੀ (ਸਵੱਛਤਾ) ਸੈਨੀਟੇਸ਼ਨ ਟੀਮ ਵੱਲੋਂ ਸਵੱਛ ਸਰਵੇਖਣ 2023 ਨੂੰ ਮੁੱਖ ਰੱਖਦੇ ਹੋਏ ਰਾਸ਼ਟਰੀ ਸੋਰਸ ਸੈਗਰੀਗੇਸ਼ਨ ਮੁਹਿੰਮ ਤਹਿਤ ਸਵੱਛਤਾ ਕੇ ਦੋ ਰੰਗ ਅਤੇ ਸਿਟੀਜਨ ਅਗੇਜਮੈਂਟ ਐਕਟੀਵਿਟੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਜਲਾਲਾਬਾਦ (ਪੱਛਮੀ) ਵਿਖੇ ਪੋਸਟਰ/ਡਰਾਇੰਗ, ਮੁਰਲਜ਼ ਮੁਕਾਬਲੇ ਕਰਵਾਏ ਗਏ।

ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਜਲਾਲਾਬਾਦ ਦੇ ਕਾਰਜ ਸਾਧਕ ਅਫਸਰ  ਨੇ ਦੱਸਿਆ ਕਿ ਅੱਜ ਦੇ ਇਸ ਸਵੱਛਤਾ ਮੁਕਾਬਲੇ ਵਿੱਚ ਸਕੂਲ ਦੇ 105 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਪਹਿਲੇ 15 ਵਿਦਿਆਰਥੀਆਂ ਦੀ ਚੋਣ ਕੀਤੀ ਗਈ । ਇਨ੍ਹਾਂ ਦੀ ਜੱਜਮੈਂਟ ਸ਼੍ਰੀਮਤੀ ਮੋਲਿਕਾ ਰਾਣੀ ਟੀਚਰ ਅਤੇ ਮੈਡਮ ਰਜਨੀ (ਪੰਜਾਬੀ ਮਿਸਟ੍ਰੈਸ) ਨੇ ਕੀਤੀ। ਇਸ ਮੌਕੇ ਸਕੂਲ ਦੀ ਟੀਚਰ ਜਸਪ੍ਰੀਤ ਕੌਰ, ਤਹਿਜੀਬ ਕੌਰ, ਰੁਪਿੰਦਰ ਕੌਰ, ਰੀਤਿਕਾ ਅਤੇ ਵੀਰਪਾਲ ਕੌਰ ਵੀ ਹਾਜ਼ਰ ਸਨ। ਇਸ ਸਵੱਛਤਾ ਮੁਕਾਬਲੇ ਦੀ ਅਗਵਾਈ ਸ਼੍ਰੀ ਗੁਰਦੇਵ ਸਿੰਘ ਪ੍ਰੋਗਰਾਮ ਕੁਆਰਡੀਨੇਟਰ ਦੁਆਰਾ ਬਾਖੂਬੀ ਨਿਭਾਈ ਗਈ ਗਈ। ਇਸ ਦੌਰਾਨ ਗੁਰਦੇਵ ਸਿੰਘ ਵੱਲੋਂ ਸਰਕਾਰ ਦੁਆਰਾ ਆਰੰਭੇ ਇਸ ਸਵੱਛਤਾ ਸਰਵੇਖਣ ਮੁਕਾਬਲੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਗਿਆ ਕਿ ਸਰਕਾਰ ਵੱਲੋਂ ਆਰੰਭੇ ਇਨ੍ਹਾਂ ਮੁਕਾਬਲਿਆਂ ਤਹਿਤ ਵਿਦਿਆਰਥੀ ਵੱਲੋਂ ਸਵੱਛਤਾ ਦੇ ਪੋਸਟਰ ਬਣਾਏ ਜਾ ਰਹੇ ਹਨ ਜਿਸ ਰਾਹੀਂ ਉਹ ਸਵੱਛਤਾ ਪ੍ਰਤੀ ਖੁਦ ਤਾਂ ਜਾਗਰੂਕ ਹੋ ਹੀ ਰਹੇ ਹਨ ਅਤੇ ਨਾਲ ਹੀ ਆਪਣੇ ਆਂਢ ਗੁਆਂਢ ਅਤੇ ਸਕੇ ਸਬੰਧੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਜ਼ਿਲ੍ਹੇ, ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ ਸੁੱਥਰਾ ਰੱਖਣ ਵਿੱਚ ਆਪਣਾ ਅਹਿਮ ਯੋਗਦਾਨ ਪਾਈਏ।