ਸਸਟੇਨਏਬਲ ਖੇਤੀ ਨੂੰ ਕਾਮਜਾਬ ਕਰ ਇੱਕ ਮਿਸਾਲ ਬਣਿਆ ਕਿਸਾਨ ਜਗਸੀਰ ਸਿੰਘ : ਡਿਪਟੀ ਕਮਿਸ਼ਨਰ ਬਰਨਾਲਾ

ਸਸਟੇਨਏਬਲ ਖੇਤੀ ਨੂੰ ਕਾਮਜਾਬ ਕਰ ਇੱਕ ਮਿਸਾਲ ਬਣਿਆ ਕਿਸਾਨ ਜਗਸੀਰ ਸਿੰਘ : ਡਿਪਟੀ ਕਮਿਸ਼ਨਰ ਬਰਨਾਲਾ

ਕਿਸਾਨ ਸਹਾਇਕ ਧੰਦੇ ਅਪਣਾ ਕੇ ਕਰ ਸਕਦੇ ਹਨ , ਚੰਗੀ ਕਮਾਈ
ਕਿਸਾਨ ਜਗਸੀਰ ਸਿੰਘ ਨੇ ਇੱਕ ਨਹੀਂ, ਦੋੋ ਨਹੀਂ ਬਲਕਿ 10 ਸਹਾਇਕ ਧੰਦੇ ਹਨ ਅਪਨਾਏ ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕੀਤਾ ਜਗਸੀਰ ਸਿੰਘ ਦੇ ਫਾਰਮ ਦਾ ਦੌੌਰਾ
ਬਰਨਾਲਾ- 
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਕਿਸਾਨ ਜਗਸੀਰ ਸਿੰਘ ਪਿੰਡ ਰੂੜੇਕੇ ਕਲਾਂ ਦੇ ਫਾਰਮ ਦਾ ਦੌੌਰਾ ਕੀਤਾ ਜੋੋ ਪਿਛਲੇ 16 ਸਾਲਾਂ ਤੋੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ ਤੇ ਫਸਲੀ ਵਿਭੰਭਤਾ ਤਹਿਤ ਆਪਣੇ ਕੁਝ ਏਰੀਏ ਵਿੱਚ ਝੋੋਨੇ ਦੀ ਥਾਂ ਮੱਕੀ ਉਗਾਊਂਦਾ ਹੈ, ਇਸ ਤੋੋਂ ਇਲਾਵਾ ਕਿਸਾਨ ਨੇ ਖੇਤੀ ਦੇ ਨਾਲ ਨਾਲ ਹੋੋਰ ਦਸ ਸਹਾਇਕ ਧੰਦੇ ਵੀ ਅਪਣਾਏ ਹੋੋਏ ਹਨ, ਜਿਨ੍ਹਾਂ ਤੋੋਂ ਕਿਸਾਨ ਚੋੋਖੀ ਕਮਾਈ ਕਰ ਰਿਹਾ ਹੈ। ਉਹਨਾਂ ਜਾਣਕਾਰੀ ਦਿਦਿਆਂ ਕਿਹਾ ਕਿ ਜਗਸੀਰ ਸਿੰਘ ਨੇ ਕਮਾਲ ਦਾ ਮਾਡਲ ਫਾਰਮ ਬਣਾਇਆ ਹੈ ਜਿਸ ਦਾ ਸਾਇਜ ਪੰਦਰਾਂ ਏਕੜ ਹੈ, ਖੇਤੀ ਵਿਭਿੰਨਤਾ ਤਹਿਤ ਮੱਕੀ ਦਾਲਾਂ ਦੀ ਖੇਤੀ ਕਰਦਾ ਹੈ ਅਤੇ ਕਣਕ ਝੋੋਨੇ ਦੇ ਨਾਲ ਮੱਕੀ ਵੀ ਬੀਜਦਾ ਹੈ। ਇਸ ਦਾ 3 ਏਕੜ ਰਕਬੇ ਮੱਛੀ ਫਾਰਮ, ਇੱਕ ਏਕੜ ਵਿੱਚ ਬੇਰੀਆਂ ਦਾ ਬਾਗ, ਬੱਕਰੀ ਪਾਲਣ ਦਾ ਧੰਦਾ, ਬਤਖਾਂ ਪਾਲਣ ਦਾ ਧੰਦਾ, ਕੜਕਨਾਥ ਮੁਰਗੀਆਂ ਪਾਲਣ, ਚਕੋੋਰ ਪਾਲਣ, ਖਰਗੋੋਸ਼ ਪਾਲਣ, ਸਹਿਦ ਦੀਆਂ ਮੱਖੀਆਂ ਪਾਲਣ, ਫਾਰਮ ਬਾਊਂਡਰੀ ਤੇ ਫਲਦਾਰ ਦਰਖਤ ਅਤੇ ਸਾਹੀਵਾਲ ਗਊਂਆਂ ਪਾਲਣ ਦਾ ਧੰਦਾ ਅਪਣਾਇਆ ਹੋਇਆ ਹੈ ਅਤੇ ਕਿਸਾਨ ਇਹਨਾਂ ਸਾਰੇ ਧੰਦਿਆਂ ਤੋੋਂ ਬਹੁਤ ਵਧੀਆ ਆਮਦਨੀ ਲੈ ਰਿਹਾ ਹੈ। ਉਹਨਾਂ ਕਿਹਾ ਕਿ ਹੋੋਰਨਾਂ ਕਿਸਾਨਾਂ ਅਤੇ ਖਾਸ ਕਰ ਨੌਜਵਾਨਾਂ ਨੂੰ ਜਗਸੀਰ ਸਿੰਘ ਦੇ ਫਾਰਮ ਤੇ ਵਿਜਟ ਕਰਨ ਚਾਹੀਦਾ ਹੈ ਅਤੇ ਉਸ ਤੋੋਂ ਸੇਧ ਲੈ ਕੇ ਉਹਨਾਂ ਨੂੰ ਸਹਾਇਕ ਧੰਦੇ ਅਪਨਾਉਂਣੇ ਚਾਹੀਦੇ ਹਨ ਕਿਉਕਿ ਜੇਕਰ ਕਿਸਾਨ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਊਂਦੇ ਹਨ, ਜਾਂ ਫਿਰ ਆਪਣੀਆਂ ਫਸਲਾਂ ਦੀ ਵੈਲਯੂ ਐਡੀਸ਼ਨ ਕਰਦੇ ਹਨ, ਭਾਵ ਉਹਨਾਂ ਤੋੋਂ ਹੋੋਰ ਵਸਤਾਂ ਬਣਾ ਕੇ ਵੇਚਦੇ ਹਨ ਤਾਂ ਉਹ ਜਿਆਦਾ ਮੁਨਾਫਾ ਹਾਸਲ ਕਰ ਸਕਦੇ ਹਨ। ਇਸ ਤਰਾਂ ਕਰਕੇ ਉਹ ਘੱਟ ਲਾਗਤ ਤੇ ਜਿਆਦਾ ਮੁਨਾਫਾ ਕਮਾ ਸਕਦੇ ਹਨ।ਡਾ ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਸਾਨ ਦੀ ਸਾਲਾਘਾ ਕਰਦਿਆ ਕਿਹਾ ਕਿ ਜੇਕਰ ਕਿਸਾਨ ਖੇਤੀ ਵਿੱਚ ਜਿਆਦਾ ਮੁਨਾਫਾ ਕਮਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਸਸਟੇਨੲਬਲ ਖੇਤੀ ਵੱਲ ਕਦਮ ਵਧਾਊਣਾ ਚਾਹੀਦਾ ਹੈ, ਖੇਤੀ ਵਿੱਚ ਵੈਲਯੂ ਐਡੀਸ਼ਨ ਕਰਨ ਦੀ ਜਰੂਰਤ ਹੈ, ਖੁਦ ਮੰਡੀਕਰਨ ਕਰਨ ਵੱਲ ਕਦਮ ਵਧਾਉਣਾ ਜਗਸੀਰ ਸਿੰਘ ਲਈ ਬਹੁਤ ਫਾਇਦੇ ਦਾ ਸੌੌਦਾ ਹੈ, ਉਹਨਾ ਕਿਹਾ ਕਿ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਖੇਤੀ ਦੇ ਵਿੱਚ ਵੈਲਯੂ ਐਡੀਸ਼ਨ ਕਰਨ ਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਤੇ ਟ੍ਰੇਨਿੰਗਾਂ ਵੀ ਦਿੱਤੀਆਂ ਜਾਂਦੀਆਂ ਹਨ, ਜੇਕਰ ਕਿਸਾਨ ਚਾਹੁਣ ਤਾਂ ਉਹ ਖੇਤੀਬਾੜੀ ਵਿਭਾਗ ਵੱਚ ਆਤਮਾ ਸਟਾਫ ਨਾਲ ਰਾਬਤਾ ਕਾਇਮ ਕਰਕੇ ਇਸ ਦਾ ਲਾਭ ਲੈ ਸਕਦੇ ਹਨ।ਸ੍ਰੀ ਬਹਾਦਰ ਸਿੰਘ ਮੈਨਜਿੰਗ ਡਾਇਰੈਕਟਰ ਇਫਕੋ ਨੇ ਵੀ ਕਿਸਾਨ ਦੀ ਸਾਲਾਘਾ ਕੀਤੀ ਤੇ ਇਫਕੋ ਦੀ ਕੇਂਦਰੀ ਟੀਮ ਕਿਸਾਨ ਦੇ ਫਾਰਮ ਦੀ ਕਵਰੇਜ ਵੀ ਕੀਤੀ।ਇਸ ਸਮੇਂ ਖੇਤੀਬਾੜੀ ਵਿਭਾਗ ਦਾ ਸਟਾਫ ਤੇ ਆਤਮਾ ਸਟਾਫ ਹਾਜਰ ਸੀ।