ਸ਼੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵਿਰਸਾ ਸਿੰਘ ਪੁੱਤਰ ਪੂਰਨ ਸਿੰਘ ਦੀ ਸ਼ਿਕਾਇਤ ‘ਤੇ  ਪਿੰਡ ਕਰਮੂਵਾਲਾ ਦਾ ਦੌਰਾ 

ਉੱਪ ਮੰਡਲ ਮੈਜਿਸਟਰੇਟ ਤਰਨਤਾਰਨ ਦੁਆਰਾ ਘਟਨਾ ਦੀ ਮੈਜਿਸਟਰੇਟ ਜਾਂਚ ਕਰਨ ਦੇ ਦਿੱਤੇ ਆਦੇਸ਼ 
ਤਰਨ ਤਾਰਨ, 09 ਅਕਤੂਬਰ :
ਸ਼੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਕਰਮੂਵਾਲਾ, ਤਹਿਸੀਲ ਅਤੇ ਜਿ਼ਲ੍ਹਾ ਤਰਨਤਾਰਨ ਦਾ ਵਿਰਸਾ ਸਿੰਘ ਪੁੱਤਰ ਪੂਰਨ ਸਿੰਘ ਕੌਮ ਸਾਂਸੀ ਸਿੱਖ, ਵਾਸੀ ਪਿੰਡ ਕਰਮੂਵਾਲਾ, ਥਾਣਾ ਚੋਹਲਾ ਸਾਹਿਬ, ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ ।
ਉਹਨਾਂ ਵੱਲੋਂ ਪਿੰਡ ਕਰਮੂਵਾਲਾ ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਪੀੜਤ ਪਰਿਵਾਰ ਵਲੋਂ ਕੀਤੀ ਗਈ ਸਿ਼ਕਾਇਤ ਸੰਬੰਧੀ ਪੁੱਛਣ ਤੇ ਦੱਸਿਆ ਕਿ ਮਿਤੀ 15.09.2020 ਨੂੰ ਵਕਤ ਕਰੀਬ 10:00 ਵਜੇ ਉਹ ਆਪਣੇ ਪਰਿਵਾਰ ਸਮੇਤ ਆਪਣੇ ਘਰ ਵਿਚ ਮੌਜੂਦ ਸੀ, ਇਸ ਸਮੇਂ ਉਹਨਾਂ ਦੇ ਪਿੰਡ ਦੇ ਹੀ ਸਰਪੰਚ ਦਲਬੀਰ ਸਿੰਘ, ਮੈਂਬਰ ਪੰਚਾਇਤ ਅਤੇ ਉਹਨਾਂ ਦੇ ਨਾਲ 50-60 ਗੁੰਡਾ ਅਨਸਰ ਤੇਜ ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਉਹਨਾਂ ਦੇ ਘਰ ਆਏ ਅਤੇ ਉਹਨਾਂ ਨੂੰੰ ਗਾਲੀ-ਗਲੋਚ ਕਰਦੇ ਹੋਏ, ਜਾਤੀ ਪ੍ਰਤੀ ਅਪ-ਸ਼ਬਦ ਬੋਲਦੇ ਹੋਏ ਉਹਨਾਂ ਦਾ ਪਸ਼ੂਆਂ ਵਾਲਾ ਸੈੱ਼ਡ ਢਾਹੁਣਾ ਸ਼ੁਰੂ ਕਰ ਦਿੱਤਾ ਅਤੇ ਨਲਕਾ ਤੇ ਮੱਛੀ ਮੋਟਰ ਆਦਿ ਨੂੰ 5 ਫੁੱਟ ਮਿੱਟੀ ਪਾ ਦੱਬ ਦਿੱਤਾ ਅਤੇ ਕਾਫੀ ਹੋਰ ਭੰਨ-ਤੋੜ ਕੀਤੀ ਅਤੇ ਉਹਨਾਂ ਦੇ ਘਰ ਬਹੁਤ ਜਿ਼ਆਦਾ ਇੱਟਾਂ, ਰੋੜੇ ਵੀ ਚਲਾਏ।
ਉਸ ਨੇ ਦੱਸਿਆ ਕਿ ਜਦੋਂ ਦੋਸ਼ੀਆਨ ਇੱਟਾਂ ਚਲਾ ਰਹੇ ਸਨ ਤਾਂ ਉਸ ਵਕਤ ਇੱਕ ਇੱਟ ਉਸ ਦੇ ਭਤੀਜੇ ਗੁਰਪ੍ਰਤਾਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਨਲਾਂ ਵਿੱਚ ਵੱਜੀ, ਜਿਸ ਨੂੰ ਇਲਾਜ ਲਈ ਸੀ. ਐੱਚ. ਸੀ. ਸਰਹਾਲੀ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੇ ਬਾਅਦ ਵਿੱਚ ਸਿਵਲ ਹਸਪਤਾਲ, ਤਰਨਤਾਰਨ ਭੇਜ ਦਿੱਤਾ।
ਪੀੜਤ ਨੇ ਦੱਸਿਆ ਕਿ ਇਸ ਵਾਕਿਆ ਦੀ ਇਤਲਾਹ ਉਹਨਾਂ ਨੇ ਥਾਣਾ ਚੋਹਲਾ ਸਾਹਿਬ ਅਤੇ ਪੁਲਿਸ ਹੈਲਪ ਲਾਈਨ ਤੇ ਕਾਲ ਕਰਕੇ ਵੀ ਦਰਜ ਕਰਵਾਈ ਹੈ, ਪਰੰਤੂ ਹਾਲੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ।ਉਹਨਾਂ ਵੱਲੋਂ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ।ਇਸ ਸਬੰਧੀ ਸ਼੍ਰੀ ਰਾਜ ਕੁਮਾਰ ਹੰਸ ਵੱਲੋਂ ਇਸ ਘਟਨਾ ਦੀ ਉੱਪ ਮੰਡਲ ਮੈਜਿਸਟਰੇਟ, ਤਰਨਤਾਰਨ ਦੁਆਰਾ ਮੈਜਿਸਟਰੇਟ ਜਾਂਚ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਜਿਸ ਕਿਸੇ ਵੀ ਸਰਕਾਰੀ ਅਫਸਰ ਨੇ ਇਸ ਘਟਨਾ ਸਬੰਧੀ ਆਪਣੇ ਕੰਮ ਵਿੱਚ ਅਣਗਹਿਲੀ/ਕੁਤਾਹੀ ਵਰਤੀ ਉਸ ਖਿਲਾਫ ਐੱਸ.ਸੀ.ਐੱਸ.ਟੀ. ਐਕਟ 1989 ਤਹਿਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉੱਪ ਮੰਡਲ ਮੈਜਿਸਟਰੇਟ ਤਰਨਤਾਰਨ, ਹਰਨੰਦਨ ਸਿੰਘ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ, ਨਾਇਬ ਤਹਿਸੀਲਦਾਰ ਨੌਸ਼ਹਿਰਾ ਪੰਨੂਆਂ ਸ਼੍ਰੀ ਕਰਨਪਾਲ ਸਿੰਘ ਰਿਆੜ ਅਤੇ ਸ਼੍ਰੀ ਰਣਜੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਤਰਨਤਾਰਨ ਆਦਿ ਹਾਜਰ ਸਨ।