ਫਾਜ਼ਿਲਕਾ 8 ਫਰਵਰੀ :-
ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਅਬੋਹਰ ਵੱਲੋਂ 22 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਦਫਤਰ ਸਿਟਰਸ ਅਸਟੇਟ, ਨਵੀਂ ਦਾਣਾ ਮੰਡੀ, ਅਬੋਹਰ ਵਿਖੇ ਮੀਟਿੰਗ ਕੀਤੀ ਜਾਣੀ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ ਅਬੋਹਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਸਿਟਰਸ ਅਸਟੇਟ ਅਬੋਹਰ ਕਾਰਜਕਾਰਨੀ ਕਮੇਟੀ ਦੀ ਮਿਆਦ ਖਤਮ ਹੋ ਚੁੱਕੀ ਸੀ ਤੇ ਇਸ ਮੀਟਿੰਗ ਵਿੱਚ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਸਿਟਰਸ ਅਸਟੇਟ ਅਬੋਹਰ ਵਿਖੇ ਸਾਰੇ ਮੈਂਬਰਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਉਹ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਕੇ ਨਵੇਂ ਮੈਂਬਰਾਂ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ।

English





