ਸਿਪਾਹੀ ਫਾਰਮਾ ਲਈ ਰਜਿਸਟਰੇਸ਼ਨ ਸ਼ੁਰੂ : ਕਰਨਲ ਚੰਦੇਲ

news makahni
news makhani

ਨੌਜਵਾਨ 31 ਅਗਸਤ ਤੱਕ ਕਰਨ ਅਪਲਾਈ
ਪਟਿਆਲਾ, 20 ਜੁਲਾਈ 2021
ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਫ਼ੌਜ ’ਚ ਸਿਪਾਹੀ ਫਾਰਮਾ ਦੀ ਭਰਤੀ ਕੀਤੀ ਜਾ ਰਹੀ ਹੈ,  ਜਿਸ ਦੀ 18 ਜੁਲਾਈ ਤੋਂ ਸ਼ੁਰੂ ਹੋਈ ਆਨ ਲਾਈਨ ਰਜਿਸਟ੍ਰੇਸ਼ਨ  31/ਅਗਸਤ ਤੱਕ ਚੱਲੇਗੀ। ਉਨ੍ਹਾਂ ਸਿਪਾਹੀ ਫਾਰਮਾ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਉਕਤ ਅਸਾਮੀ ਲਈ ਬਾਰ੍ਹਵੀਂ ਪਾਸ ਤੇ ਡੀ ਫਾਰਮੇਸੀ ਘੱਟੋ ਘੱਟ 55 ਫ਼ੀਸਦੀ ਅੰਕ ਨਾਲ ਜਾ ਬੀ ਫਾਰਮੇਸੀ 50 ਫ਼ੀਸਦੀ ਅੰਕ ਨਾਲ ਸਟੇਟ ਫਾਰਮਾ ਕੌਂਸਲ  ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਕਰਨਲ ਆਰ.ਆਰ ਚੰਦੇਲ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ (ਐਨ.ਏ.ਐਮ.ਐਸ) ਖਾਸਾ ਕੈਂਟੋਨਮੈਂਟ ਅੰਮ੍ਰਿਤਸਰ ਵਿਖੇ 16 ਸਤੰਬਰ ਤੋਂ 30 ਸਤੰਬਰ 2021 ਹੋਣ ਵਾਲੀ ਇਸ ਭਰਤੀ ਰੈਲੀ ’ਚ 19 ਤੋਂ 25 ਸਾਲ ਉਮਰ ਵਰਗ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਰਜਿਸਟਰੇਸ਼ਨ ਲਈ http://joinindianarmy.nic.in ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।