ਕੋਰਸ ਪੂਰਾ ਹੋਣ ਤੇ ਸਿਹਤ ਸੰਸਥਾਵਾਂ ਵਿੱਚ ਦਿਵਾਇਆ ਜਾਵੇਗਾ ਰੋਜ਼ਗਾਰ-ਵਧੀਕ ਡਿਪਟੀ ਕਮਿਸ਼ਨਰ
ਬਰਨਾਲਾ, 28 ਮਈ 2021
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ, ਸ੍ਰੀ ਆਦਿਤਯ ਡੈਚਲਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਤਹਿਤ 18 ਤੋਂ 40 ਸਾਲ ਤੱਕ ਦੇ ਵਿਅਕਤੀਆਂ ਲਈ ਘੱਟੋ-ਘੱਟ ਵਿਦਿਕ ਯੋਗਤਾ 10ਵੀਂ ਹੋਵੇ ਲਈ ਸਿਹਤ ਸੈਕਟਰ ਨਾਲ ਸਬੰਧਿਤ 6 ਕੋਰਸਾਂ ਦੀ ਕਿੱਤਾ ਮੁਖੀ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਦਾ ਸਮਾਂ ਨਵੇਂ ਉਮੀਦਵਾਰਾਂ ਲਈ 21 ਦਿਨ ਅਤੇ ਅਰਧ ਕੁਸ਼ਲ ਉਮੀਦਵਾਰ, ਜੋ ਕਿ ਸਿਹਤ ਸੈਕਟਰ ਵਿੱਚ ਕੰਮ ਕਰ ਰਹੇ ਹਨ ਅਤੇ ਕੋਈ ਸਰਟੀਫ਼ਿਕੇਟ ਪ੍ਰਾਪਤ ਨਹੀਂ ਹੈ, ਲਈ 7 ਦਿਨ ਦਾ ਹੋਵੇਗਾ. ਉਮੀਦਵਾਰਾਂ ਦੀ ਟ੍ਰੇਨਿੰਗ ਪੂਰੀ ਹੋਣ ਉਪਰੰਤ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਪਣੀ ਇੱਕ ਵਿਸ਼ੇਸ਼ ਕਿੱਤਾ ਮੁਖੀ ਵਜੋਂ ਪਹਿਚਾਣ ਬਣ ਸਕੇ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾ ਸਕਣ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ ਤਾ ਜੋ ਢੁਕਵੀਂ ਟ੍ਰੇਨਿੰਗ ਪ੍ਰਾਪਤ ਕਰਕੇ ਰੋਜ਼ਗਾਰ ਮਿਲ ਸਕੇ। ਉਨ੍ਹਾ ਦੱਸਿਆ ਕਿ ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਸ ਦੇ ਨਾਲ-ਨਾਲ ਇਸ ਮਹਾਂਮਾਰੀ ਦੌਰਾਨ ਸੇਵਾ ਕਰਨ ਦਾ ਮੌਕਾ ਵੀ ਪ੍ਰਾਪਤ ਹੋਵੇਗਾ।
ਮਿਸ਼ਨ ਮੈਨੇਜਰ ਸਕਿੱਲ ਡਿਵੈਲਪਮੈਂਟ ਸ਼੍ਰੀ ਕੰਵਲਦੀਪ ਵਰਮਾ ਨੇ ਦੱਸਿਆ ਕਿ ਇਹ ਕੋਰਸ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਤਹਿਤ ਹਨ ਜਿਵੇਂ ਕਿ ਐਮਰਜੈਂਸੀ ਮੈਡੀਕਲ ਤਕਨੀਸ਼ੀਅਨ – ਬੇਸਿਕ, ਜਨਰਲ ਡਿਊਟੀ ਸਹਾਇਕ, ਜੀਡੀਏ-ਅਡਵਾਂਸ (ਕ੍ਰਿਟੀਕਲ ਕੇਅਰ), ਹੋਮ ਹੈਲਥ ਆਈਡ, ਮੈਡੀਕਲ ਇਕੁਆਇਮੈਂਟ, ਤਕਨਾਲਜ਼ੀ ਸਹਾਇਕ, ਫਲੇਬੋਟੋਮਿਸਟ ਆਦਿ ਕੋਰਸ ਹਨ, ਜੋ ਸਰਕਾਰ ਵੱਲੋਂ ਬਿਲਕੁੱਲ ਮੁਫ਼ਤ ਕਰਵਾਏ ਜਾਣੇ ਹਨ।
ਮਿਸ ਰੇਨੂੰ ਬਾਲਾ, ਮੈਨੇਜਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ ਆਨਲਾਈਨ www.barnala.gov.in ਵੈਬਸਾਈਟ ਤੇ ਦਰਸਾਏ ਲਿੰਕ ਤੇ ਕਰਵਾ ਸਕਦੇ ਹਨ। ਵੈਬਸਾਈਟ ਉੱਤੇ ਲੋਗ ਇਨ ਕਰਨ ਤੋਂ ਬਾਅਦ, ਉਮੀਦਵਾਰ ਕ਼ੁਇੱਕ ਲਿੰਕ ਹੇਠਾਂ ਦਿੱਤੇ ਗਏ ਲਿੰਕ ਰੇਗੀਸਟ੍ਰੇਸ਼ਨ ਫਾਰ ਟ੍ਰੇਨਿੰਗ ਉਂਦੇਰ ਪੀ ਐੱਸ ਡੀ ਐੱਮ ਫਾਰ ਹੈਲਥ ਸੈਕਟਰ ਉੱਤੇ ਕਲਿਕ ਕਰਕੇ ਗੂਗਲ ਫਾਰਮ ਭਰਨ। ਵਧੇਰੀ ਜਾਣਕਾਰੀ ਲਈ ਪੰਜਾਬ ਸ੍ਕਿਲ ਡਿਵੈਲਪਮੈਂਟ ਮਿਸ਼ਨ ਦੇ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਬਿਲਡਿੰਗ, ਨੇੜੇ ਕਚਹਿਰੀ ਚੌਕ, ਬਰਨਾਲਾ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

English





