ਸਿਹਤ ਵਿਭਾਗ ਵੱਲੋ ਵਿਖੇ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਵਿੱਢੀ ਮੁਹਿੰਮ

ਸਿਹਤ ਵਿਭਾਗ ਵੱਲੋ ਵਿਖੇ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਵਿੱਢੀ ਮੁਹਿੰਮ ।

ਸਿਹਤ ਮੰਤਰੀ ਪੰਜਾਬ ਸ.ਬਲਵੀਰ ਸਿੰਘ ਸਿੱਧੂ ਜੀ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੇ ਡਾ.ਗੁਰਿੰਦਰ ਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਐੱਨ.ਵੀ.ਬੀ.ਡੀ.ਸੀ.ਪੀ ਬਰਾਂਚ ਦੇ ਹੈਲਥ ਇੰਸਪੈਕਟਰ ਸ.ਗੁਰਮੇਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮ ਨੇ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਜਿੱਥੇ ਕਿ ਬਰਸਾਤ ਦਾ ਪਾਣੀ ਖੜ ਜਾਂਦਾ ਸੀ ਉਨਾਂ ਟੋਇਆਂ ਆਦਿ ਵਿੱਚ ਮਿੱਟੀ ਪਵਾ ਕੇ ਭਰੇ ਗਏ ਅਤੇ ਆਲੇ-ਦੁਆਲੇ ਦੀ ਸਫਾਈ ਕਰਵਾਈ ਗਈ।ਤਾਂ ਕਿ ਬਰਸਾਤ ਦਾ ਪਾਣੀ ਖੜ ਕੇ ਡੇਂਗੂ ਦਾ ਮੱਛਰ ਨਾ ਪੈਦਾ ਹੋ ਸਕੇ।ਸ਼ਹਿਰ ਬਰਨਾਲਾ ਦੇ ਵੱਖ-ਵੱਖ ਏਰੀਆ ਵਿੱਚ ਬਰੀਡਿੰਗ ਚੈੱਕਰਾਂ ਦੀ ਟੀਮ ਨੇ ਡੇਂਗੂ ਦੇ ਮੱਛਰ ਨੂੰ ਖਤਮ ਕਰਨ ਲਈ ਸਪਰੇ ਵੀ ਕਰਵਾਈ ਗਈ ਅਤੇ ਟੀਮ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੇਂਗੂ ਦੇ ਮੱਛਰ ਦਾ ਲਾਰਵਾ ਵੀ ਚੈੱਕ ਕੀਤਾ ਗਿਆ।ਸ਼ਹਿਰ ਦੀਆਂ ਜਨਤਕ ਥਾਵਾਂ ਤੇ ਡੇਂਗੂ ਬੁਖਾਰ ਨਾਲ ਸਬੰਧਤ ਪੋਸਟਰ ਲਗਾਏ ਗਏ ਅਤੇ ਲੋਕਾਂ ਵਿੱਚ ਪੰਫਲੈਟ ਵੀ ਵੰਡੇ ਗਏ।ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਣ ਦੇ ਉਪਰਾਲਿਆਂ ਅਤੇ ਮਿਸ਼ਨ ਫਤਿਹ ਵਾਰੇ ਜਾਗਰੂਕ ਕੀਤਾ ਗਿਆ।ਇਸ ਟੀਮ ਵਿੱਚ ਸੁਰਿੰਦਰ ਸਿੰਘ ਮ.ਪ.ਹ.ਵ(ਮੇਲ) ਵੀ ਹਾਜਿਰ ਸਨ।