ਪਿੰਡ-ਪਿੰਡ ਜਾ ਕੇ ਮਾਪਿਆਂ ਨਾਲ ਬਣਾਇਆ ਜਾ ਰਿਹੈ ਰਾਬਤਾ
ਬਰਨਾਲਾ, 19 ਅਪਰੈਲ
ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਹੁਲਾਰਾ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਬਲਾਕ ਬਰਨਾਲਾ ਦੀ ਦਫਤਰ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਦੀ ਟੀਮ ਵੱਲੋਂ ਪਿੰਡਾਂ ਵਿੱਚ ਵੈਨ ਚਲਾਈ ਗਈ।
ਇਸ ਮੌਕੇ ਵੈਨ ਸਮੇਤ ਟੀਮ ਵੱਲੋਂ ਪਿੰਡ ਰੂੜੇਕੇ ਕਲਾਂ, ਧੂਰਕੋਟ, ਰੂੜੇਕੇ ਖੁਰਦ, ਪੱਖੋ ਕਲਾਂ, ਧੌਲਾ, ਭੈਣੀ ਫੱਤਾ ਤੇ ਹੋਰ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਰਕਾਰੀ ਸਕੂਲਾਂ ਵਿਚ ਦਾਖਲੇ ਬਾਰੇ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਟੀਮ ਦੀ ਅਗਵਾਈ ਕਰ ਰਹੇ ਡਿਪਟੀ ਡੀਈਓ (ਐਲੀਮੈਂਟਰੀ) ਮੈਡਮ ਵਸੁੰਧਰਾ ਕਪਿਲਾ ਨੇ ਕਿਹਾ ਕਿ ਸਰਕਾਰੀ ਸਕੂਲ ਅੱਜ ਦੇ ਸਮੇਂ ਵਿਚ ਕਿਸੇ ਪੱਖੋਂ ਘੱਟ ਨਹੀਂ ਅਤੇ ਇਸ ਨਾਲ ਮਾਪਿਆਂ ’ਤੇ ਆਰਥਿਕ ਬੋਝ ਵੀ ਨਹੀਂ ਪੈਂਦਾ। ਸਹੂਲਤਾਂ ਦੇ ਪੱਖੋਂ ਸਕੂਲਾਂ ਵਿਚ ਮੁਫ਼ਤ ਕਿਤਾਬਾਂ, ਵਰਦੀਆਂ, ਕੋਈ ਦਾਖਲਾ ਫੀਸ ਨਹੀਂ, ਪੌਸ਼ਟਿਕ ਭੋਜਨ, ਸਿਹਤ ਨਿਰੀਖਣ, ਸਭਿਆਚਾਰਕ ਪ੍ਰੋਗਰਾਮ, ਸਟੇਟ ਪੱਧਰ ਦੇ ਖੇਡ ਮੁਕਾਬਲੇ, ਬੈਠਣ ਲਈ ਫਰਨੀਚਰ, ਈ-ਕੰਟੈਂਟ, ਝੂਲੇ, ਪੀਂਘਾਂ, ਨਵੋਦਿਆ ਦੀ ਵਿਸ਼ੇਸ਼ ਤਿਆਰੀ, ਪਹਿਲੀ ਕਲਾਸ ਤੋਂ ਅੰਗਰੇਜ਼ੀ, ਪਲੇਅ ਵੇਅ ਮੈਥਡ, ਆਧੁਨਿਕ ਕਲਾਸ ਰੂਮ, ਲਾਇਬਰੇਰੀ ਦਾ ਪ੍ਰੰਬੰਧ, ਖੁੱਲੀਆਂ ਡੁੱਲੀਆਂ ਹਵਾਦਾਰ ਇਮਾਰਤਾਂ, ਮੌਸਮ ਦੇ ਹਿਸਾਬ ਨਾਲ ਪਾਣੀ ਦਾ ਪ੍ਰਬੰਧ ਅਤੇ ਇਸ ਦੇ ਨਾਲ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਵੀ ਸਹੂਲਤ ਹੈ। ਇਸ ਲਈ ਮਾਪੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਉਣ।
ਇਸ ਜਾਗਰੂਕਤਾ ਪ੍ਰੋਗਰਾਮ ਮੌਕੇ ਬੀਪੀਈਓ ਬਰਨਾਲਾ ਕਰਨੈਲ ਸਿੰਘ, ਮੈਡਮ ਰੁਪਿੰਦਰਜੀਤ ਕੌਰ, ਮੈਡਮ ਰਿੰਪੀ ਰਾਣੀ, ਮਨਜਿੰਦਰ ਸਿੰਘ ਤੇ ਜਗਜੀਤ ਸਿੰਘ ਹਾਜ਼ਰ ਸਨ।

English





