ਸਿੱਖਿਆ ਵਿਭਾਗ ਵੱਲੋਂ ਸਕੂਲਾਂ ਅੰਦਰ ਬਣਾਏ ਬੱਡੀ ਗਰੁੱਪ ਆਨਲਾਈਨ ਸਿੱਖਿਆ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ : ਸਿੱਖਿਆ ਅਫ਼ਸਰ

ਰੂਪਨਗਰ 24 ਜੂਨ 2021
ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਦੂਰ ਅੰਦੇਸ਼ੀ ਸੋਚ ਦੇ ਕਾਰਨ ਆਨਲਾਈਨ ਸਿੱਖਿਆ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਹਰ ਸਕੂਲ ਵਿਚ ਬੱਡੀ ਗਰੁੱਪ ਬਣਾਏ ਗਏ ਸਨ। ਇਸ ਸੰਬੰਧੀ ਜਾਣਕਾਰੀ ਦਿੰ ਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜ ਕੁਮਾਰ ਖੋਸਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਹਰ ਸਕੂਲ ਵਿਚ ਬੱਡੀ ਗਰੁੱਪ ਬਣਾਏ ਗਏ ਹਨ । ਇਨ੍ਹਾਂ ਬੱਡੀ ਗਰੁੱਪਾਂ ਵਿੱਚ ਹਰ ਵਿਦਿਆਰਥੀ ਦੇ ਨਾਲ ਉਸ ਦੇ ਘਰ ਦੇ ਨਜ਼ਦੀਕ ਰਹਿੰਦੇ ਵਿਦਿਆਰਥੀਆਂ ਨੂੰ ਜੋਡ਼ਿਆ ਗਿਆ ਹੈ ।ਇਸ ਤਰ੍ਹਾਂ ਜੇਕਰ ਕਿਸੇ ਵਿਦਿਆਰਥੀ ਨੂੰ ਫੋਨ ਜਾਂ ਨੈੱਟਵਰਕ ਦੀ ਸਮੱਸਿਆ ਆਉਂਦੀ ਹੈ ਤਾਂ ਉਸਦਾ ਬੱਡੀ ਗਰੁੱਪ ਇੰਚਾਰਜ ਵਿਦਿਆਰਥੀ ਅਧਿਆਪਕ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਜਾਂ ਆਨਲਾਈਨ ਟੈਸਟਾਂ ਨੂੰ ਉਨ੍ਹਾਂ ਵਿਦਿਆਰਥੀਆਂ ਤਕ ਪਹੁੰਚਾਉਂਦਾ ਹੈ ।ਇਸ ਤਰ੍ਹਾਂ ਆਸਾਨੀ ਨਾਲ ਹਰ ਵਿਦਿਆਰਥੀ ਤਕ ਆਨਲਾਈਨ ਸਿੱਖਿਆ ਦੀ ਪਹੁੰਚ ਬਣਾਈ ਗਈ ਜਿਸ ਦੇ ਕੇ ਬਹੁਤ ਹੀ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ।ਜੇਕਰ ਰੂਪਨਗਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹਰ ਪੱਖੋਂ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਵਧੀਆ ਰਹੇ ਹਨ ਅਤੇ ਸਟੇਟ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਗਿਆ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਡੀ ਐਮ ਅੰਗਰੇਜ਼ੀ ਰੂਪਨਗਰ ਮੈਂ ਦੱਸਿਆ ਕਿ ਬੱਡੀ ਗਰੁੱਪਾਂ ਦੇ ਬਣਨ ਨਾਲ ਅਧਿਆਪਕ ਦੀ ਪਹੁੰਚ ਹਰ ਵਿਦਿਆਰਥੀ ਤੱਕ ਬਣ ਗਈ ਅਤੇ ਜੇਕਰ ਅਸੀਂ ਗੱਲ ਕਰੀਏ ਅੰਗਰੇਜ਼ੀ ਬੂਸਟਰ ਕਲੱਬਾਂ ਵਿੱਚ ਬੱਡੀ ਗਰੁੱਪਾਂ ਦੇ ਕਾਰਨ ਹਰ ਵਿਦਿਆਰਥੀ ਭਾਗ ਲੈ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਸਪੋਕਨ ਇੰਗਲਿਸ਼ ਬਹੁਤ ਹੀ ਵਧੀਆ ਬਣ ਗਈ ਹੈ । ਸਿੱਖਿਆ ਵਿਭਾਗ ਦਾ ਬੱਡੀ ਗਰੁੱਪ ਬਣਾਉਣ ਦਾ ਉਪਰਾਲਾ ਬਹੁਤ ਹੀ ਵਧੀਆ ਹੈ ਜਿਸ ਦੇ ਕਾਰਨ ਭਵਿੱਖ ਵਿੱਚ ਹੋਰ ਵਧੀਆ ਨਤੀਜੇ ਸਾਹਮਣੇ ਆਉਣਗੇ ।