ਸੈਕਟਰੀ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਨੇ ਰਾਮ ਮੰਦਰ ਕੁਸ਼ਟ ਆਸ਼ਰਮ ਦਾ ਕੀਤਾ ਦੌਰਾ

ਤਰਨ ਤਾਰਨ, 08 ਜਨਵਰੀ :
ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਪਰਸਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਗੁਰਬੀਰ ਸਿੰਘ ਜੀ, ਸੀ. ਜੇ.ਐਮ. ਕਮ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇੇ ਰਾਮ ਮੰਦਰ ਕੁਸ਼ਟ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਉਨਾਂ ਦੀ ਜਰੂਰਤਾਂ ਬਾਰੇ ਜਾਣਕਾਰੀ ਲਿੱਤੀ।
ਸ਼੍ਰੀ ਗੁਰਬੀਰ ਸਿੰਘ ਜੀ, ਸੀ. ਜੇ. ਐਮ. ਕਮ ਸੈਕਟਰੀ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ, ਐਸ. ਏ. ਐਸ. ਨਗਰ ਦੇ ਧਿਆਨ ਵਿੱਚ ਆਇਆ ਹੈ ਕਿ ਰਾਜ ਭਰ ਵਿੱਚ ਲੋਕਡਾਉਣ ਦੇ ਚੱਲਦਿਆਂ ਘਰੇਲੂ ਹਿੰਸਾ ਦੇ ਕੇਸ ਸਾਹਮਣੇ ਆ ਰਹੇ ਹਨ, ਜਿਸਦਾ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਗੰਭਰਤਾ ਨਾਲ ਨੋਟਿਸ ਲਿਆ ਗਿਆ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ “ਪੋਟੇਕਸ਼ਨ ਆਫ ਵੂਮੈਨ ਫਰਾਮ ਡਮੈਸਟਿਕ ਵਾਇਲੈਂਸ ਐਕਟ-2005” ਅਧੀਨ ਘਰੇਲੂ ਹਿੰਸਾ ਗੈਰ ਕਾਨੂੰਨੀ ਹੈ ।
ਇਸ ਤੋਂ ਇਲਾਵਾ ਜੱਜ ਸਾਹਿਬ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੂਰੇ ਜਿਲ੍ਹੇ ਵਿੱਚ ਹੇਠ ਲਿਖੇ ਨੰਬਰ ਵੰਡੇ ਜਾ ਚੁੱਕੇ ਹਨ। ਜਿਸ ਕਿਸੇ ਨੂੰ ਵੀ ਕੋਈ ਸਮੱਸਿਆ ਹੋਵੇ ਜਿਵੇ ਕਿ ਘਰੇਲੂ ਹਿੰਸਾ, ਫੈਕਟਰੀਆਂ ਜਾਂ ਫਰਮਾਂ ਵੱਲੋਂ ਅਪਣੇ ਕਰਮਚਾਰੀਆਂ ਨੂੰ ਤਨਖਾਹਾਂ ਨਾ ਦਿੱਤੇ ਜਾਣਾ, ਕਿਸੇ ਕਿਸਮ ਦੀ ਬਣਦੀ ਰਾਸ਼ਨ ਦੀ ਮਦਦ, ਕਿਸੇ ਨੇ ਦੂਸਰੇ ਸੂਬੇ ਵਿੱਚ ਅਪਣੇ ਘਰ ਜਾਣਾ ਹੋਵੇ ਇਸ ਸਬੰਧ ਵਿੱਚ ਉਹ ਹੇਠ ਲਿਖੇ ਨੰਬਰਾਂ ਤੇ ਫੋਨ ਕਰਕੇ ਮਦਦ ਲੈ ਸਕਦੇ ਹਨ।
ਉਹਨਾਂ ਦੱਸਿਆ ਕਿ ਟੋਲ ਫ੍ਰੀ ਨੰਬਰ 1968 ਅਤੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਦੇ ਨੰ. 01852-223291 ਤੋਂ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।