ਸੈਲਫ਼ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਗ੍ਰੀਟਿੰਗ ਕਾਰਡ

Barnala teacher day

ਬਰਨਾਲਾ 5 ਸਤੰਬਰ

ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਰੁਣ ਜਿੰਦਲ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸੈਲਫ਼ ਹੈਲਪ ਗਰੁੱਪਾਂ ਵੱਲੋਂ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਅਧਿਆਪਕ ਦਿਵਸ ਮੌਕੇ ਇਨ੍ਹਾਂ ਸੈਲਫ਼ ਗਰੁੱਪਾਂ ਵੱਲੋਂ ਜਿੱਥੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਗ੍ਰੀਟਿੰਗ ਕਾਰਡ ਤਿਆਰ ਕੀਤੇ ਗਏ, ਉਥੇ ਹੋਰ ਵੀ ਗਤੀਵਿਧੀਆਂ ਕੀਤੀਆਂ ਗਈਆਂ।

ਕਲੱਸਟਰ ਕੋਆਰਡੀਨੇਟ ਪ੍ਰਿਆ ਗੁਪਤਾ ਦੀ ਅਗਵਾਈ ਵਿੱਚ ਕੁਲਵਿੰਦਰ ਕੌਰ ਬਾਬਾ ਨਾਨਕ ਅਜੀਵਿਕਾ ਸੈਲਫ਼ ਹੈਲਪ ਗਰੁੱਪ ਟੱਲੇਵਾਲ ਤੇ ਬੇਬੇ ਨਾਨਕੀ ਅਜੀਵਿਕਾ ਸੈਲਫ਼ ਗਰੁੱਪ ਤਲਵੰਡੀ ਦੀ ਅਮਰਜੀਤ ਕੌਰ ਦੀ ਅਗਵਾਈ ਵਿੱਚ ਗ੍ਰੀਟਿੰਗ ਕਾਰਡ ਬਣਾਏ ਗਏ। ਇਸ ਮੌਕੇ ਗਰੁੱਪਾਂ ਦੀਆਂ ਬੀਬੀਆਂ ਵੱਲੋਂ ‘ਮਿਸ਼ਨ ਫ਼ਤਿਹ ਤਹਿਤ’ ਕਰੋਨਾ ਜਾਗਰੂਕਤਾ ਦਾ ਹੋਕਾ ਵੀ ਦਿੱਤਾ ਗਿਆ।