ਨਵੀਂ ਦਿੱਲੀ ਏਅਰਪੋਰਟ ‘ਤੇ ਉੱਤਰੇ ਯਾਤਰੀ ਆਪਣਾ ਪਾਸਪੋਰਟ ਦਫ਼ਤਰ ਐਸ.ਡੀ.ਐਮ, ਬਟਾਲਾ ਤੋਂ ਪ੍ਰਾਪਤ ਕਰਨ
ਗੁਰਦਾਸਪੁਰ, 8 ਅਕਤੂਬਰ ( ) ਸ੍ਰੀ ਸੰਜੀਵ ਮੰਨਣ ਜ਼ਿਲਾ ਭਲਾਈ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਜ਼ਿਲ•ੇ ਨਾਲ ਸਬੰਧਿਤ ਜਿਹੜੇ ਯਾਤਰੀ, ਜੁਲਾਈ, ਅਗਸਤ ਤੇ ਸਤੰਬਰ ਮਹੀਨੇ ਦੌਰਾਨ ਵਿਦੇਸ਼ ਤੋਂ ਜ਼ਿਲ•ਾ ਗੁਰਦਾਸਪੁਰ ਵਿਚ ਪਰਤੇ ਸਨ ਅਤੇ ਏਅਰਪੋਰਟ ਸ੍ਰੀ ਅੰਮ੍ਰਿਤਸਰ ਵਿਖੇ ਉੱਤਰੇ ਸਨ, ਉਨਾਂ ਦੇ ਪਾਸਪੋਰਟ, ਦਫ਼ਤਰ ਜ਼ਿਲ•ਾ ਭਲਾਈ, ਅੰਬੇਦਕਰ ਭਵਨ, ਪੰਜ ਪੀਰ (ਨੇੜੇ ਰਿਜ਼ਨਲ ਟਰਾਂਸਪੋਰਟ ਦਫ਼ਤਰ) ਗੁਰਦਾਸਪੁਰ ਵਿਖੇ ਹਨ, ਉਹ ਵਿਅਕਤੀ ਜ਼ਿਲ•ਾ ਭਲਾਈ ਦਫਤਰ, ਗੁਰਦਾਸਪੁਰ ਤੋਂ ਆਪਣਾ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ। ਇਸੇ ਤਰ•ਾਂ ਜੋ ਵਿਅਕਤੀ ਏਅਰਪੋਰਟ ਨਵੀਂ ਦਿੱਲੀ ਵਿਖੇ ਉੱਤਰੇ ਸਨ, ਉਨਾਂ ਦੇ ਪਾਸਪੋਰਟ ਦਫ਼ਤਰ ਐਸ.ਡੀ.ਐਮ, ਬਟਾਲਾ ਵਿਖੇ ਹਨ, ਇਸ ਲਈ ਨਵੀਂ ਦਿੱਲੀ ਏਅਰਪੋਰਟ ਤੇ ਉੱਤਰਣ ਵਾਲੇ ਵਿਅਕਤੀ ਬਟਾਲਾ ਐਸ.ਡੀ.ਐਮ ਦਫਤਰ ਤੋਂ ਆਪਣਾ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ।

English





