ਕੀਰਤਪੁਰ ਸਾਹਿਬ ਦੇ ਵੱਖ ਵੱਖ ਸੈਂਟਰਾਂ ਵਿੱਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ।
ਕੀਰਤਪੁਰ ਸਾਹਿਬ 17 ਮਈ
ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ੳ ਕੀਰਤਪੁਰ ਸਾਹਿਬ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਵੱੱਖ ਵੱਖ ਸੈਟਰਾਂ ਤੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆ ਦੀ ਹਾਈਪਰਟੈਂਸ਼ਨ ਸੰਬਧੀ ਸਕਰੀਨਿੰਗ ਕੀਤੀ ਗਈ ਅਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਤੇ ਕਮਿਊਨਿਟੀ ਹੈਲਥ ਅਫਸਰ ਸ਼੍ਰੀਮਤੀ ਰਾਣੋ ਹੈਲਥ ਅਤੇ ਵੈਲਨੈਸ ਸੈਂਟਰ ਅੰਗਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱੱਜ ਦੀ ਜਿੰਦਗੀ ਵਿੱਚ ਜਿਆਦਾ ਭੱਜ-ਦੋੜ ਹੋਣ ਕਾਰਨ ਮਾਨਸਿਕ ਤੌਰ ਤੇ ਲੋਕ ਪ੍ਰੇਸ਼ਾਨ ਰਹਿੰਦੇ ਹਨ,ਜਿਸ ਕਰਕੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਆਮ ਹੋ ਗਈਆਂ ਹਨ।ਉਨਾਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਜੇਕਰ ਕਿਸੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਨੂੰ ਹੋਵੇ ਤਾਂ ਇਹ ਪਰਿਵਾਰ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ।ਫਾਸਟ ਫੂਡ,ਜੰਕ ਫੂਡ,ਤਲਿਆ ਹੋਇਆ ਵਸਤੂਆਂ,ਚਰਬੀ ਅਤੇ ਫੈਟ ਵਾਲੇ ਭੋਜਨ ਦੇ ਜਿਆਦਾ ਇਸਤੇਮਾਲ ਨਾਲ ਅਤੇ ਸਰੀਰਿਕ ਕੰਮ ਨਾ ਕਰਨ ਨਾਲ,ਵਾਧੂ ਭਾਰ/ਮੋਟਾਪਾ ਹੋਣ ਨਾਲ ਵੀ ਬਲੱਡ ਪ੍ਰੈਸ਼ਰ ਨਾਰਮਲ ਤੋਂ ਜਿਆਦਾ ਹੋ ਜਾਂਦਾ ਹੈ।ਉਨ੍ਹਾਂ ਅਜ ਦੇ ਇਸ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਮੇਂ ਸਮੇਂ ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ,ਤਾਂ ਜੋ ਲੋੜ ਪੈਣ ਤੇ ਸਮੇਂ ਸਿਰ ਇਲਾਜ ਕਰਵਾ ਕੇ ਬੱਲਡ ਪ੍ਰੈਸ਼ਰ ਦੀ ਬਿਮਾਰੀ ਤੋਂ ਬਚਿਆ ਜਾ ਸਕੇ।ਇਸ ਮੌਕੇ ਤੇ ਪੀ.ਐਚ.ਸੀ ਅਧੀਨ ਪੈਂਦੀਆ ਸੰਸਥਾਵਾ ਵਿੱਖੇ ਐਨ.ਸੀ.ਡੀ ਕੈਂਪਾ ਅਧੀਨ ਬੱਲਡ ਪ੍ਰੈਸ਼ਰ ਦੀ ਬਿਮਾਰੀ ਤੋਂ ਬਚਾਓ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਆਮ ਲੋਕਾ ਵਿੱਚ ਸੰਦੇਸ਼ ਰਾਂਹੀ ਭਾਰ ਕੰਟਰੋਲ ਵਿੱਚ ਰੱਖਣ , ਚਾਹ,ਕੌਫੀ ਦੀ ਮਾਤਰਾ ਘਟਾਉਣ,ਸੰਤੁਲਿਤ ਖੁਰਾਕ ਦਾ ਇਸਤੇਮਾਲ, ਤੰਬਾਕੂ,ਸਿਗਰਟ ਆਦਿ ਦਾ ਸੇਵਨ ਨਾ ਕਰਨ ਅਤੇ ਲੂਣ ਦੀ ਮਾਤਰਾ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।ਬੱਲਡ ਪ੍ਰੈਸ਼ਰ ਤੋਂ ਬਚਾਓ ਲਈ ਹਫ਼ਤੇ ਵਿੱਚ ਘੱਟੋ ਘੱਟ ਪੰਜ ਦਿਨ ਨਿਯਮਤ ਕਸਰਤ ਕੀਤੀ ਜਾਵੇ।ਸ਼ੁਰੂ ਵਿੱਚ ਘੱਟ ਸਮੇਂ ਤੋਂ ਕਸਰਤ ਸ਼ੁਰੂ ਕਰਕੇ ਹਰ ਹਫ਼ਤੇ ਵਧਾਓ ਅਤੇ ਘੱਟੋ ਘੱਟ 30 ਮਿੰਟ ਕਸਰਤ ਜਰੂਰ ਕੀਤੀ ਜਾਵੇ।ਕਸਰਤ ਕਰਨ ਉਪਰੰਤ ਅਰਾਮ ਕਰਨ ਤੋਂ ਬਾਅਦ ਜਿਆਦਾ ਵਿੱਚ ਤਰਲ ਪਦਾਰਥ ਲਏ ਜਾਣ।ਉਨ੍ਹਾਂ ਕਿਹਾ ਕਿ ਸਰੀਰ ਦਾ ਭਾਰ ਸਹੀ ਰੱਖਣਾ,ਰੋਜਾਨਾ ਕਸਰਤ ਕਰਨ,ਘੱਟ ਨਮਕ ਖਾਣ,ਘੱਟ ਚਰਬੀ ਵਾਲਾ ਸੰਤੁਲਿਤ ਭੋਜਨ ਖਾਣ,ਹਰੀਆਂ ਸਬਜੀਆਂ ਤੇ ਜਿਆਦਾ ਫਲ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਬਚਿਆ ਜਾ ਸਕਦਾ ਹੈ।

English






