ਸਪੀਕਰ ਨੇ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਲਈ ਪੰਚਾਇਤਾਂ ਨੂੰ 1.40 ਕਰੋੜ ਰੁਪਏ ਦੇ ਗ੍ਰਾਟਾਂ ਦੇ ਚੈਕ ਸੋਂਪੇ
ਘਰਾਂ ਦੇ ਨੇੜੇ ਸਮਾਜਿਕ ਸਮਾਗਮਾਂ ਲਈ ਲਾਹੇਵੰਦ ਸਿੱਧ ਹੋ ਰਹੇ ਹਨ ਸਰਕਾਰ ਵਲੋਂ ਬਣਾਏ ਕਮਿਊਨਿਟੀ ਸੈਂਟਰ
ਨੰਗਲ 04 ਮਈ ()
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਨੂੰ ਹੋਰ ਗਤੀ ਦਿੰਦੇ ਹੋਏ ਸੱਤ ਹੋਰ ਪਿੰਡਾਂ ਵਿਚ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਲਈ ਸਬੰਧਿਤ ਗ੍ਰਾਮ ਪੰਚਾਇਤਾਂ ਨੂੰ 1.40 ਕਰੋੜ ਰੁਪਏ ਦੇ ਗ੍ਰਾਟਾਂ ਦੇ ਚੈਕ ਦਿੱਤੇ।ਇਸ ਤੋ ਪਹਿਲਾ ਸਪੀਕਰ ਵਲੋਂ ਆਪਣੇ ਵਿਧਾਨ ਸਭਾ ਹਲਕੇ ਵਿਚ ਲਗਭਗ ਦੋ ਦਰਜਨ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ।
ਅੱਜ ਗ੍ਰਾਮ ਪੰਚਾਇਤ ਢਾਂਹੇ, ਸੂਰੇਵਾਲ ਅੱਪਰ, ਸੂਰੇਵਾਲ ਲੋਅਰ, ਭੱਲੜੀ, ਤਲਵਾੜਾ, ਬਾਂਸ ਡੱਬਰੀ, ਘਨਾਰੂ ਨੂੰ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਲਈ 1.40 ਕਰੋੜ ਰੁਪਏ ਦੇ ਚੈਕ (ਹਰ ਪਿੰਡ ਨੂੰ 20 ਲੱਖ ਰੁਪਏ) ਦੇਣ ਮੋਕੇ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਚਾਰ ਸਾਲ ਵਿਚ ਵਿਕਾਸ ਨੂੰ ਤਰਜੀਹ ਦਿੱਤੀ ਹੈ। ਲਗਭਗ ਦੋ ਦਰਜਨ ਪਿੰਡਾਂ ਵਿਚ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਸੱਤ ਹੋਰ ਪਿੰਡਾਂ ਵਿਚ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਕਰਵਾਉਣ ਲਈ ਅੱਜ ਇਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਗ੍ਰਾਟਾਂ ਜਾਰੀ ਕਰ ਦਿੱਤੀਆਂ ਹਨ। ਆਪਣੇ ਘਰਾਂ ਦੇ ਨੇੜੇ ਸਮਾਜਿਕ ਸਮਾਗਮਾਂ ਲਈ ਇਹ ਕਮਿਊਨਿਟੀ ਸੈਂਟਰ ਬੇਹੱਦ ਲਾਹੇਵੰਦ ਸਿੱਧ ਹੋ ਰਹੇ ਹਨ। ਇਨ੍ਹਾਂ ਕਮਿਊਨਿਟੀ ਸੈਂਟਰਾਂ ਵਿਚ ਵਿਆਹ,ਸ਼ਾਦੀ ਅਤੇ ਹੋਰ ਸਮਾਜਿਕ ਸਮਾਗਮ ਕਰਨ ਸਮੇਂ ਬੇਲੋੜੇ ਖਰਚਿਆਂ ਵਿਚ ਵੱਡੀ ਕਟੋਤੀ ਹੁੰਦੀ ਹੈ। ਉਨ੍ਹਾ ਨੇ ਕਿਹਾ ਕਿ ਪਹਿਲਾ ਜਿਨ੍ਹਾਂ ਪੰਚਾਇਤਾਂ ਨੂੰ ਅਜਿਹੇ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਕਰਵਾਇਆ ਹੈ, ਉਨ੍ਹਾਂ ਨੇ ਆਪਣੀ ਦੇਖ ਰੇਖ ਅਤੇ ਸੂਝ ਬੂਝ ਨਾਲ ਇਨ੍ਹਾਂ ਕਮਿਊਨਿਟੀ ਸੈਂਟਰਾਂ ਨੂੰ ਅਤਿ ਆਧੁਨਿਕ ਦਿੱਖ ਅਤੇ ਸਹੂਲਤਾ ਉਪਲੱਬਧ ਕਰਵਾਉਣ ਲਈ ਵੀ ਚਾਰਾਜੋਈ ਕੀਤੀ। ਜਿਸ ਨਾਲ ਉਸਾਰੇ ਹੋਏ ਕਮਿਊਨਿਟੀ ਸੈਂਟਰ ਉਨ੍ਹਾਂ ਇਲਾਕਿਆ ਦੇ ਵਸਨੀਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਮਿਊਨਿਟੀ ਸੈਂਟਰਾਂ ਤੋ ਇਲਾਵਾ ਕਈ ਵੱਡੇ ਭਵਨ, ਹਾਲ ,ਖੇਡ ਸਟੇਡੀਅਮ,ਖੇਡ ਦੇ ਮੈਦਾਨ,ਸੜਕਾਂ,ਪੱਕੀਆ ਗਲੀਆਂ ਅਤੇ ਨਾਲੀਆਂ,ਪੁਲਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਪੰਜਾਬ ਸਰਕਾਰ ਨੇ ਸਾਡੇ ਹਲਕੇ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਭਾਂਵੇ ਹੁਣ ਕੋਵਿਡ ਦਾ ਦੌਰ ਚੱਲ ਰਿਹਾ ਹੈ, ਹਰ ਕਿਸੇ ਨੂੰ ਸੁਰੱਖਿਅਤ ਰਹਿਣ ਲਈ ਪੰਜਾਬ ਸਰਕਾਰ ਵਲੋ ਜਾਰੀ ਗਾਈਡਲਾਈਨਜ਼ ਅਤੇ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ ਜਾ ਰਹੀ ਹੈੇ।ਸਮਾਜਿਕ ਸਮਾਗਮਾਂ ਵਿਚ ਇਕੱਠ ਨਹੀ ਹੋ ਰਹੇ ਪਰ ਜਲਦੀ ਹੀ ਹਾਲਾਤ ਸੁਧਰਣਗੇ,ਵੈਕਸੀਨ ਟੀਕਾਕਰਨ ਉਪਰੰਤ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਮੁੜ ਰੋਣਕ ਮੇਲੇ ਪਰਤਣਗੇ। ਇਸ ਲਈ ਪੰਜਾਬ ਸਰਕਾਰ ਲੋਕਾਂ ਨੂੰ ਢੁਕਵੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਅਸੀ ਲੋਕਾਂ ਦੇ ਸਹਿਯੋਗ ਨਾਲ ਕਰੋਨਾ ਨੂੰ ਹਰਾਉਣਾ ਹੈ।ਇਸ ਮੋਕੇ ਰਾਣਾ ਵਿਸ਼ਵਪਾਲ ਸਿੰਘ, ਸੰਜੀਵਨ ਰਾਣਾ ਅਗੰਮਪੁਰ ਆਦਿ ਵੀ ਵਿਸ਼ੇਸ ਤੌਰ ਤੇ ਹਾਜਰ ਸਨ।

English






