ਹਲਕਾ ਰੂਪਨਗਰ ਵਿੱਚ 4 ਤੋਂ 6 ਮਾਰਚ ਤੱਕ ਵੱਖ-ਵੱਖ ਥਾਵਾਂ ਤੇ ਈ.ਵੀ.ਐਮ.ਸਬੰਧੀ ਜਾਗਰੂਕ ਕਰੇਗੀ ਮੋਬਾਈਲ ਵੈਨ – ਐਸ.ਡੀ.ਐਮ. 

_Preeti Yadav
Dr. Preeti Yadav
ਵੈਨ ਦੇ ਨਾਲ-ਨਾਲ ਸਵੀਪ ਗਤੀਵਿਧੀਆਂ ਰਾਹੀਂ ਵੀ ਕੀਤਾ ਜਾਵੇਗਾ ਲੋਕਾਂ ਨੂੰ ਜਾਗਰੂਕ
ਰੂਪਨਗਰ, 16 ਫਰਵਰੀ 2024
ਭਾਰਤ ਚੋਣ ਕਮਿਸ਼ਨ, ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਰੂਪਨਗਰ (50) ਦੀਆਂ ਵੱਖ-ਵੱਖ ਥਾਵਾਂ ਤੇ ਆਮ ਲੋਕਾਂ ਵਿੱਚ ਈ.ਵੀ.ਐਮਜ਼ ਸਬੰਧੀ ਜਾਗਰੂਕਤਾ ਪੈਂਦਾ ਕਰਨ ਲਈ ਈ.ਵੀ.ਐਮ. ਮੋਬਾਈਲ ਵੈਨ ਚਲਾਉਣ ਦਾ ਪ੍ਰੋਗਰਾਮ 4 ਤੋਂ ਲੈ ਕੇ 6 ਮਾਰਚ 2024 ਤੱਕ ਉਲੀਕਿਆ ਗਿਆ ਹੈ। ਇਸੇ ਵੈਨ ਦੇ ਨਾਲ ਨਾਲ ਹੀ ਸਵੀਪ ਗਤੀਵਿਧੀਆਂ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਕੀਤੀਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਸ. ਰਾਜਪਾਲ ਸਿੰਘ ਸੇਖੋਂ ਨੇ ਦੱਸਿਆ ਕਿ 4 ਮਾਰਚ ਦਿਨ ਸੋਮਵਾਰ ਨੂੰ ਸਵੇਰੇ 9.30 ਤੋਂ 10.30 ਵਜੇ ਤੱਕ ਮਾਡਲ ਮਿਡਲ ਸਕੂਲ ਪਿਆਰਾ ਸਿੰਘ ਕਾਲੋਨੀ ਰੂਪਨਗਰ ਵਿਖੇ ਚੋਣਾਂ ਨਾਲ ਸੰਬੰਧਿਤ ਕੁਇਜ਼ ਗਤੀਵਿਧੀਆਂ, 11 ਵਜੇ ਤੋਂ 11.45 ਵਜੇ ਤੱਕ ਦੀ ਰੋਪੜ ਜ਼ਿਲ੍ਹਾ ਸਹਿਕਾਰੀ ਕਿਰਤ ਅਤੇ ਉਸਾਰੀ ਮੰਡਲ ਲਿਮਟਿਡ ਰੂਪਨਗਰ ਵਿਖੇ ਹਿਊਮਨ ਚੇਨ, 12 ਵਜੇ ਤੋਂ 12.45 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੂਪਨਗਰ ਵਿਖੇ ਕਵਿਤਾ ਅਤੇ ਸਪੀਚ ਗਤੀਵਿਧੀਆਂ, 1 ਵਜੇ ਤੋਂ 1.45 ਵਜੇ ਤੱਕ ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਪੋਸਟਰ ਤੇ ਚਾਰਟ ਮੇਕਿੰਗ ਗਤੀਵਿਧੀਆਂ, 2 ਵਜੇ ਤੋਂ 2.45 ਵਜੇ ਤੱਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਰੰਗੋਲੀ ਗਤੀਵਿਧੀਆਂ, 3 ਵਜੇ ਤੋਂ 3.45 ਵਜੇ ਤੱਕ ਮਿਉਂਸਪਲ ਕਮੇਟੀ ਦਫ਼ਤਰ ਵਿਖੇ ਹਸਤਾਖ਼ਰ ਮੁਹਿੰਮ, 4 ਵਜੇ ਤੋਂ 4.45 ਵਜੇ ਤੱਕ ਕਲਗੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਹਿਊਮਨ ਚੇਨ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
5 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 9.30 ਵਜੇ ਤੋਂ 10.30 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਲੜਕੇ ਵਿਖੇ ਕਵਿਤਾ ਤੇ ਸਪੀਚ ਗਤੀਵਿਧੀਆਂ, 11 ਵਜੇ ਤੋਂ 11.45 ਵਜੇ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਸੁਖਰਾਮਪੁਰ ਟੱਪਰੀਆਂ ਵਿਖੇ ਚੋਣਾਂ ਨਾਲ ਸਬੰਧਤ ਕੁਇਜ਼ ਗਤੀਵਿਧੀਆਂ, 12 ਵਜੇ ਤੋਂ 12.45 ਵਜੇ ਤੱਕ ਸਰਕਾਰੀ ਮਿਡਲ ਸਕੂਲ ਰੈਲੋ ਖੁਰਦ ਵਿਖੇ ਨੁੱਕੜ ਨਾਟਕ, 1 ਵਜੇ ਤੋਂ 1.45 ਵਜੇ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਪਪਰਾਲਾ ਵਿਖੇ ਹਿਊਮਨ ਚੇਨ, 2 ਵਜੇ ਤੋਂ 2.45 ਤੱਕ ਸਰਕਾਰੀ ਐਲੀਮੈਂਟਰੀ ਸਕੂਲ ਫੂਲ ਖੁਰਦ ਵਿਖੇ ਪੋਸਟਰ ਤੇ ਚਾਰਟ ਮੇਕਿੰਗ ਗਤੀਵਿਧੀਆਂ, 3 ਵਜੇ ਤੋਂ 3.45 ਵਜੇ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਮਪੁਰਾ ਵਿਖੇ ਕਵਿਤਾ ਤੇ ਸਪੀਚ ਗਤੀਵਿਧੀਆਂ, 4 ਵਜੇ ਤੋਂ 4.45 ਵਜੇ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਵਿਖੇ ਰੰਗੋਲੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਸੇ ਤਰ੍ਹਾਂ 6 ਮਾਰਚ ਦਿਨ ਬੁੱਧਵਾਰ ਨੂੰ ਸਵੇਰੇ 9.30 ਵਜੇ ਤੋਂ 12.30 ਵਜੇ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਹਵੇਲੀ ਖੁਰਦ ਵਿਖੇ ਹਸਤਾਖ਼ਰ ਮੁਹਿੰਮ, 11 ਵਜੇ ਤੋਂ 11.45 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਵਿਖੇ ਚੋਣਾਂ ਨਾਲ ਸਬੰਧਤ ਕੁਇਜ਼ ਗਤੀਵਿਧੀਆਂ, 12 ਵਜੇ ਤੋਂ 12.45 ਵਜੇ ਤੱਕ ਸਰਕਾਰੀ ਹਾਈ ਸਕੂਲ ਸੈਫਲਪੁਰ ਵਿਖੇ ਰੰਗੋਲੀ ਗਤੀਵਿਧੀਆਂ, 1 ਵਜੇ ਤੋਂ 1.45 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਪੋਸਟਰ ਤੇ ਚਾਰਟ ਮੇਕਿੰਗ ਗਤੀਵਿਧੀਆਂ, 2 ਵਜੇ ਤੋਂ 2.45 ਵਜੇ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਬਿੰਦਰਖ ਵਿਖੇ ਨੁੱਕੜ ਨਾਟਕ, 3 ਵਜੇ ਤੋਂ 3.45 ਵਜੇ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਭੱਦਲ ਵਿਖੇ ਹਸਤਾਖ਼ਰ ਮੁਹਿੰਮ ਅਤੇ 4 ਵਜੇ ਤੋਂ 4.45 ਵਜੇ ਤੱਕ ਸਰਕਾਰੀ ਐਲੀਮੈਂਟਰੀ ਸਕੂਲ ਰਸੂਲਪੁਰ ਵਿਖੇ ਹਿਊਮਨ ਚੇਨ ਗਤੀਵਿਧੀਆਂ ਕਰਵਾਈਆਂ ਜਾਣਗੀਆਂ।