ਪਟਿਆਲਾ, 17 ਮਾਰਚ 2021:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਹੌਲਾ ਮਹੱਲਾ ਮਨਾਉਣ ਜਾਣ ਵਾਲੇ ਸ਼ਰਧਾਲੂ ਸਫਰ ਦੌਰਾਨ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ਸ੍ਰੀ ਕੁਮਾਰ ਅਮਿਤ ਨੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਪੱਤਰ ਦਾ ਹਵਾਲਾ ਦਿੰਦਿਆ ਆਖਿਆ ਕਿ 24 ਤੋਂ 26 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 27 ਮਾਰਚ ਤੋਂ 29 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੌਲਾ ਮਹੱਲਾ ਅਤੇ ਜ਼ਿਲ੍ਹਾ ਉਨ੍ਹਾਂ (ਹਿਮਾਚਲ ਪ੍ਰਦੇਸ਼) ਵਿਖੇ ਬਾਬਾ ਬਡਭਾਗ ਸਿੰਘ ਜੀ ਦਾ ਮੈਡੀ ਮੇਲਾ 21 ਤੋਂ 31 ਮਾਰਚ ਤੱਕ ਸਬ ਡਵੀਜਨ ਅੰਬ ਵਿਖੇ ਮਨਾਇਆ ਜਾਣਾ ਹੈ। ਇਨ੍ਹਾਂ ਧਾਰਮਿਕ ਸਮਾਗਮ/ਮੇਲਿਆਂ ‘ਚ ਸ਼ਰਧਾਲੂ ਜ਼ਿਆਦਾਤਰ ਟਰੱਕਾਂ/ਟਰੈਕਟਰ-ਟਰਾਲੀਆਂ ਅਤੇ ਟਰਾਲੇ ਦੇ ‘ਤੇ ਆਰਜ਼ੀ ਛੱਤ ਨਾਲ ਬੈਠਣ ਦਾ ਪ੍ਰਬੰਧ ਕਰਕੇ ਸਫਰ ਕਰਦੇ ਹਨ, ਜਿਸ ਨਾਲ ਕੋਈ ਅਣ-ਸੁਖਾਵੀਂ ਘਟਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਪੱਤਰ ‘ਚ ਲਿਖਿਆ ਗਿਆ ਹੈ ਕਿ ਸ਼ਰਧਾਲੂ ਸਮਾਗਮ ‘ਚ ਜਾਣ ਸਮੇਂ ਟਰੱਕਾਂ, ਟਰੈਕਟਰ-ਟਰਾਲੀਆਂ ਅਤੇ ਟਰਾਲੇ ਨਾਲ ਸਫਰ ਨਾ ਕਰਨ ਅਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।

English





