ਹੜ੍ਹ ਪੀੜਤਾਂ ਦੀ ਢਾਣੀਆਂ ਤੱਕ ਸਾਰ ਲੈਣ ਪਹੁੰਚੇ ਮੈਡਮ ਖੁਸ਼ਬੂ ਸਵਨਾ, ਢਾਣੀ ਮੋਹਨਾ ਰਾਮ ਵਿਖੇ ਮੁਹੱਈਆ ਕਰਵਾਈਆਂ ਜਰੂਰੀ ਵਸਤਾਂ

ਔਖੇ ਸਮੇਂ ਵਿਚ ਹੜ੍ਹ ਪੀੜਤਾਂ ਦਾ ਸਹਾਰਾ ਬਣਨ ਦੀ ਲੋੜ -ਖੁਸ਼ਬੂ ਸਵਨਾ

ਫਾਜ਼ਿਲਕਾ 29 ਅਗਸਤ 2025

ਖੁਸ਼ੀ ਫਾਉਂਡੇਸ਼ਨ ਦੇ ਚੇਅਰਪਰਸਨ ਅਤੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਵਨਾ ਹੜ੍ਹ ਪੀੜਤਾਂ ਦੀ ਸਾਰ ਅਤੇ ਮਦਦ ਕਰਨ ਲਈ ਢਾਣੀਆਂ ਤੱਕ ਪਹੁੰਚ ਰਹੇ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੇ ਵਿਚਕਾਰ ਜਾ ਕੇ ਜਰੂਰੀ ਵਸਤਾਂ ਮੁਹੱਈਆ ਕਰਵਾ ਰਹੇ ਹਨ ਤਾਂ ਜੋ ਇਸ ਔਖੀ ਘੜੀ ਨੂੰ ਹੌਂਸਲੇ ਨਾਲ ਪਾਰ ਕੀਤਾ ਜਾ ਸਕੇ।

ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿਚ ਹੜ੍ਹ ਪੀੜਤਾਂ ਦਾ ਸਹਾਰਾ ਬਣਨ ਦੀ ਲੋੜ ਹੈ ਤੇ ਸਭ ਨੂੰ ਅੱਗੇ ਆਉਂਦਿਆਂ ਉਨ੍ਹਾਂ ਨੂੰ ਲੋੜੀਂਣੀਆਂ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਢਾਣੀ ਮੋਹਨਾ ਰਾਮ ਵਿਖੇ ਪਹੁੰਚ ਕੇ ਔਰਤਾਂ ਦੀਆਂ ਜਰੂਰਤੀ ਵਸਤਾਂ ਜਿਸ ਵਿਚ ਸੈਨੇਟਰੀ ਨੈਪਕਿਨ, ਸੁੱਕਾ ਰਾਸ਼ਨ, ਰਾਸ਼ਨ ਕਿੱਟਾਂ, ਦਵਾਈਆਂ ਅਤੇ ਜੇ.ਸੀ.ਬੀ.ਲਈ ਡੀਜਲ ਮੁਹੱੲਆ ਕਰਵਾਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਉਹ ਹੜ੍ਹ ਪੀੜਤ ਲੋਕਾਂ ਦੇ ਨਾਲ ਹਨ, ਚਾਹੇ ਉਹ ਅਜੇ ਪਿੰਡ, ਢਾਣੀਆਂ ਵਿਚ ਹਨ ਜਾਂ ਰਾਹਤ ਕੇਂਦਰਾਂ ਵਿਚ ਪਹੁੰਚੇ ਹਨ, ਸਭਨਾਂ ਦੀ ਮਦਦ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕਾਰਜਸ਼ੀਲ ਹਨ ਉਥੇ ਸਮਾਜ ਸੇਵੀ ਸੰਸਥਾਵਾਂ ਤੇ ਉਨ੍ਹਾਂ ਦੀ ਫਾਉਂਡੇਸ਼ਨ ਵੀ ਲਗਾਤਾਰ ਲੋਕਾਂ ਲਈ ਸਹਾਈ ਬਣ ਰਹੀ ਹੈ। ਉਨ੍ਹਾਂ ਸੰਸਥਾਵਾਂ ਦਾ ਧੰਨਵਾਦ ਪ੍ਰਗਟ ਕੀਤਾ ਹੈ ਕਿ ਜੋ ਇਨ੍ਹਾਂ ਲੋਕਾਂ ਲਈ ਆਪਣਾ ਯੋਗਦਾਨ ਪਾ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਬਿਨਾਂ ਕਿਸੇ ਕਾਰਨਾਂ ਕਰਕੇ ਪਿੰਡਾਂ ਢਾਣੀਆਂ ਵਿਚ ਜਾ ਕੇ ਆਵਜਾਈ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੇ ਹਮਦਰਦੀ ਬਣੀਏ ਤਾਂ ਜੋ ਇਸ ਔਖੇ ਸਮੇਂ ਵਿਚ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਛੋਟੇ ਬਚੇ, ਬਜੁਰਗ, ਮਾਵਾਂ ਆਦਿ ਸਭ ਦੀ ਸਿਹਤ ਅਤੇ ਸੁਰੱਖਿਆ ਲਈ ਉਹ ਲਗਾਤਾਰ ਮਦਦ ਮੁਹੱਈਆ ਕਰਵਾਉਂਦੇ ਰਹਿਣਗੇ।

ਇਸ ਮੌਕੇ ਸੁੰਤਤਰ ਪਾਠਕ ਪ੍ਰਿੰਸੀਪਲ ਅਤੇ ਹੋਰ ਪਤਵੰਤੇ ਸਜਨ ਮੌਜੂਦ ਸਨ।