ਬਰਨਾਲਾ, 13 ਅਗਸਤ 2021
15 ਅਗਸਤ 2021 ਨੂੰ ਆਜ਼ਾਦੀ ਦਿਹਾੜੇ ਸਬੰਧੀ ਜ਼ਿਲਾ ਪੱਧਰੀ ਸਮਾਗਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕਰਾਇਆ ਜਾ ਰਿਹਾ ਹੈ।
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਆਈਏਐਸ ਨੇ ਆਪਣੇ ਹੁਕਮਾਂ ’ਚ ਆਖਿਆ ਕਿ ਇਸ ਸਮਾਗਮ ਵਿਚ ਕਈ ਵੀਵੀਆਈਪੀੇ/ਵੀਆਈਪੀਜ਼ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੁੰਦੇ ਹਨ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਮਾਗਮ ਵਾਲੀ ਜਗਾ ਅਤੇ ਉਸ ਦੇ ਆਲੇ-ਦੁਆਲੇ Camera Drone, Armed Persons, Para Gliders, Para Motors, Balloons ਆਦਿ ’ਤੇ ਮੁਕੰਮਲ ਪਾਬੰਦੀ ਲਗਾਉਣੀ ਲਾਜ਼ਮੀ ਹੈ। ਇਸ ਲਈ ਫੌਜ਼ਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2 ਦੀ ਧਾਰਾ 144 ਅਧੀਨ ਪ੍ਰ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਾਗਮ ਵਾਲੀ ਜਗਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ 5 ਕਿਲੋਮੀਟਰ ਦੇ ਘੇਰੇ ਦੇ ਅੰਦਰ 3 Camera Drone, Armed Persons, Para Gliders, Para Motors, Balloons ਆਦਿ ’ਤੇ ਮੁਕੰਮਲ ਪਾਬੰਦੀ ਰਹੇਗੀ।

English




