ਜ਼ਿਲੇ ਅੰਦਰ ਫਸਲ ਦੀ ਅਦਾਇਗੀ ਵਿਚ ਆਈ ਤੇਜ਼ੀ-ਕਿਸਾਨਾਂ ਨੂੰ 50 ਕਰੋੜ ਰੁਪਏ ਦੀ ਕੀਤੀ ਅਦਾਇਗੀ

ਜ਼ਿਲੇ ਦੀਆਂ ਮੰਡੀਆਂ ਵਿਚ 208316 ਮੀਟਰਕ ਟਨ ਦੀ ਆਮਦ ਤੇ 194204 ਮੀਟਰਕ ਟਨ ਦੀ ਖਰੀਦ

ਗੁਰਦਾਸਪੁਰ, 22 ਅਪ੍ਰੈਲ (       ) ਗੁਰਦਾਸਪੁਰ ਜ਼ਿਲੇ ਅੰਦਰ ਕਣਕ ਦੀ ਖਰੀਦ ਲਈ ਕਿਸਾਨਾਂ ਨੂੰ ਬੈਂਕ ਖਾਤਿਆਂ ਵਿਚ ਸ਼ੁਰੂ ਕੀਤੀ ਗਈ ਸਿੱਧੀ ਅਦਾਇਗੀ ਵਿਚ ਹੋਰ ਤੇਜ਼ੀ ਆਈ ਹੈ ਅਤੇ ਬੀਤੇ 21 ਅਪ੍ਰੈਲ ਵਾਲੇ ਦਿਨ ਕਰੀਬ 40 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਅਤੇ ਕੁਲ 49 ਕਰੋੜ 96 ਲੱਖ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਸ੍ਰੀਮਤੀ ਐਸ.ਦੇਵਗਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ੍ਹ ਪਏ ਮੀਂਹ ਕਾਰਨ ਮੰਡੀਆਂ ਵਿਚ ਫਸਲ ਦੀ ਆਮਦ ਘਟੀ ਹੈ ਪਰ ਅਗਲੇ ਦਿਨਾਂ ਵਿਚ ਮੰਡੀਆਂ ਵਿਚ ਫਸਲ ਤੇਜੀ ਨਾਲ ਵੱਧੇਗੀ, ਜਿਸ ਸਬੰਧੀ ਖਰੀਦ ਤੇ ਚੁਕਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਉਨਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਦੇ ਕੰਮ ਵਿਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ, ਜਿਸ ਲਈ ਆੜ੍ਹਤੀਆਂ ਨੂੰ ਖਰੀਦੀ ਗਈ ਕਣਕ ਬਾਰੇ ਮਾਲਕ ਕਿਸਾਨ ਦੀ ਫਸਲ ਸਬੰਧੀ ਵੇਰਵੇ ਤੁਰੰਤ ‘ਅਨਾਜ ਖਰੀਦ ਪੋਰਟਲ’ ਉੱਪਰ ਅਪਲੋਡ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਫਸਲ ਖਰੀਦੇ ਜਾਣ ਦੇ 48 ਘੰਟੇ ਅੰਦਰ ਅਦਾਇਗੀ ਕਰਨੀ ਯਕੀਨੀ ਬਣਾਈ ਜਾ ਸਕੇ। ਕਿਸਾਨਾਂ ਅਤੇ ਆੜ੍ਹਤੀਆਂ ਦੀ ਸਹਾਇਤਾ ਲਈ ਮਾਰਕਿਟ ਕਮੇਟੀ ਦੇ ਦਫਤਰਾਂ ਵਿਚ ਕਿਸਾਨਾਂ ਦੀ ਫਸਲ ਵੇਚਣ ਵੇਲੇ ਹੀ ਉਸਦੀ ਰਸ਼ਿਟਰੇਸ਼ਨ ‘ਅਨਾਜ ਖਰੀਦ ਪੋਰਟਲ’ ਉੱਪਰ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਅਦਾਇਗੀ ਕਰਨ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਹੀਰਾ ਸਿੰਘ ਪਿੰਡ ਬੱਬੇਹਾਲੀ ਨੇ ਦੱਸਿਆ ਕਿ ਕੋਵਿਡ ਬਿਮਾਰੀ ਦੇ ਚੱਲਦਿਆਂ, ਜਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ ਹੈ। ਉਨਾਂ ਦੱਸਿਆ ਕਿ ਜਿਥੇ ਅੱਜ ਉਸਦੀ 400 ਬੋਰੀ ਦੀ ਖਰੀਦ ਸਮੇਂ ਸਿਰ ਹੋ ਗਈ ਸੀ , ਉਸਦੇ ਨਾਲ ਪਹਿਲਾਂ ਖਰੀਦ ਕੀਤੀ ਜਾ ਚੁੱਕੀ ਫਸਲ ਦੀ ਨਿਸ਼ਚਿਤ ਸਮੇਂ ਅੰਦਰ ਅਦਾਇਗੀ, ਬੈਂਕ ਖਾਤੇ ਵਿਚ ਆ ਗਈ ਹੈ, ਜਿਸ ਕਾਰਨ ਉਹ ਸਰਕਾਰ ਵਲੋਂ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਤੋਂ ਖੁਸ਼ ਹੈ।

ਸ੍ਰੀਮਤੀ ਦੇਵਗਨ ਨੇ ਅੱਗੇ ਦੱਸਿਆ ਕਿ ਮੰਡੀਆਂ ਵਿਚ 34 ਫੀਸਦ ਕਣਕ ਦੀ ਚੁਕਾਈ ਹੋ ਚੁੱਕੀ ਹੈ ਅਤੇ ਮੌਸਮ ਦੀ ਖਰਾਬੀ ਕਾਰਨ ਚੁਕਾਈ ਵਿਚ ਕਮੀ ਆਈ ਹੈ। ਉਨਾਂ ਦੱਸਿਆ ਕਿ ਜਿਲੇ ਦੀਆਂ ਮੰਡੀਆਂ ਵਿਚ 208316 ਮੀਟਰਕ ਟਨ ਕਣਕ (21 ਅਪ੍ਰੈਲ ਤਕ) ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 194204 ਮੀਟਰਕ ਟਨ ਦੀ ਖਰੀਦ ਹੋ ਗਈ ਹੈ। ਪਨਗਰੇਨ ਵਲੋਂ 62052 ਮੀਟਰਕ ਟਨ, ਮਾਰਕਫੈੱਡ ਵਲੋਂ 51883 ਮੀਟਰਕ ਟਨ, ਪਨਸਪ ਵਲੋਂ 43160 ਮੀਟਰਕ ਟਨ, ਵੇਅਰਹਾਊਸ ਵਲੋਂ 25645 ਅਤੇ ਐਫ.ਸੀ.ਆਈ ਵਲੋਂ 11464 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜ਼ਿਲੇ ਅੰਦਰ 5 ਲੱਖ 15 ਹਜ਼ਾਰ 94 ਮੀਟਰਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਸੰਭਾਵਨਾ