ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਅੰਦਰ ਰਹੇਗਾ ਵੀਕੈਂਡ ਲਾਕਡਾਊਨ

DC Barnala

ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਕਰਫਿਊ
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਵੱੱਲੋਂ ਪਾਬੰਦੀਆਂ ਦੇ ਹੁਕਮ ਜਾਰੀ
ਬਰਨਾਲਾ, 22 ਅਗਸਤ
ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਹਦੂਦ ਅੰਦਰ 31 ਅਗਸਤ 202 ਤੱਕ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਨਾਂ ਹੁਕਮਾਂ ਤਹਿਤ ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਵਿਚ ਸ਼ਨੀਵਾਰ ਅਤੇ ਐਤਵਾਰ ਨੂੰ ਮਿਤੀ 31 ਅਗਸਤ 2020 ਤੱਕ ਵੀਕੈਂਡ ਲਾਕਡਾਊਨ ਲਾਗੂ ਰਹੇਗਾ। ਇਸ ਦੌਰਾਨ ਜ਼ਿਲੇ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹਫਤੇ ਦੇ ਸਾਰੇ ਦਿਨ ਰਾਤ ਦਾ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਸਾਰੀਆਂ ਗੈਰਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ’ਤੇ ਪਾਬੰਦੀ ਹੋਵੇਗੀ, ਪਰ ਬਹੁਤ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਕੌਮੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਵਸਤੂਆਂ ਦੀ ਆਵਾਜਾਈ, ਬੱਸਾਂ, ਰੇਲਗੱਡੀਆਂ ਅਤੇ ਜਹਾਜ਼ ਤੋਂ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਮੰਜ਼ਿਲਾਂ ਤੱੱਕ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।
ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ, ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਫਿਸ਼ਿੰਗ ਦੀਆਂ ਗਤੀਵਿਧੀਆਂ, ਬੈਂਕ, ਏਟੀਐਮ, ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਜਨਤਕ ਸਹੂਲਤਾਂ, ਪਬਲਿਕ ਟਰਾਂਸਪੋਰਟ, ਉਦਯੋਗਾਂ ਅਤੇ ਉਸਾਰੀ ਉਦਯੋਗਾਂ ਵਿਚ ਸ਼ਿਫਟਾਂ ਦੇ ਸੰਚਾਲਨ, ਸਰਕਾਰੀ ਅਤੇ ਪ੍ਰਾਈਵੇਟ ਦਫਤਰ, ਵਿਜ਼ੂਅਲ/ਪਿ੍ਰੰਟ ਮੀਡੀਆ ਆਦਿ ਜਾਰੀ ਰਹਿਣਗੀਆਂ।
ਹਰ ਕਿਸਮ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਆਂ, ਬੋਰਡਾਂ, ਲੋਕ ਸੇਵਾ ਕਮਿਸ਼ਨ ਦੁਆਰਾ ਕਰਾਏ ਗਏ ਦਾਖਲੇ/ਦਾਖਲੇ ਟੈਸਟਾਂ ਦੇ ਸਬੰਧ ਵਿਚ ਵਿਅਕਤੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਦੀ ਮਨਜ਼ੂਰੀ ਹੋਵੇਗੀ। ਜ਼ਿਲਾ ਬਰਨਾਲਾ ਦੇ ਸਾਰੇ ਸ਼ਹਿਰਾਂ ਦੀਆਂ ਦੁਕਾਨਾਂ, ਰੈਸਟੋਰੈਂਟ, ਹੋਟਲ, ਸ਼ਰਾਬ ਦੇ ਠੇਕੇ ਹੇਠਾਂ ਦਿੱੱਤੇ ਸਮੇਂ ਅਤੇ ਦਿਨਾਂ ਅਨੁਸਾਰ ਕੰਮ ਕਰਨਗੇ।
ਗੈਰਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ/ਮਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਨੂੰ 6:30 ਵਜੇ ਤੱਕ ਖੁੱਲਣਗੇ ਅਤੇ ਵੀਕਐਂਡ ’ਤੇ ਬੰਦ ਰਹਿਣਗੇ। ਜ਼ਰੂਰੀ ਵਸਤਾਂ ਅਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ, ਧਾਰਮਿਕ ਸਥਾਨ, ਖੇਡ ਕੰਪਲੈਕਸ, ਰੈਸਟੋਰੈਂਟ, ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਸ਼ਾਮ 6:30 ਵਜੇ ਤੱਕ ਖੁੱੱਲੇ ਰਹਿਣਗੇ।
ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ 51-60 ਆਈਪੀਸੀ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਵਾਹਨਾਂ ’ਤੇ ਸਵਾਰੀ ਸਬੰਧੀ ਕੀ ਹਨ ਹੁਕਮ ? 
ਚਾਰ ਪਹੀਆ ਵਾਹਨਾਂ ਵਿਚ ਡਰਾਈਵਰ ਸਮੇਤ ਸਿਰਫ ਤਿੰਨ ਵਿਅਕਤੀਆਂ ਦੀ ਆਗਿਆ ਹੋਵੇਗੀ। ਸਾਰੀਆਂ ਬੱਸਾਂ ਅਤੇ ਜਨਤਕ ਟਰਾਂਪੋਰਟ ਵਾਹਨਾਂ ਵਿਚ 50 ਫੀਸਦੀ ਸਮਰੱਥਾਂ ’ਤੇ ਸਵਾਰੀਆਂ ਦੇ ਬੈਠਣ ਦੀ ਹੀ ਆਗਿਆ ਹੋਵੇਗੀ ਅਤੇ ਕਿਸੇ ਵਿਅਕਤੀ ਨੂੰ ਖੜੇ ਹੋ ਕੇ ਸਫਰ ਕਰਨ ਦੀ ਆਗਿਆ ਨਹੀਂ ਹੋਵੇਗੀ।
ਇਕੱਠਾਂ ਸਬੰਧੀ ਹੁਕਮ 
ਵਿਆਹ ਦੇ ਪ੍ਰੋਗਰਾਮ ਲਈ 30 ਵਿਅਕਤੀਆਂ ਅਤੇ ਸਸਕਾਰ/ਭੋਗ ਲਈ 20 ਵਿਅਕਤੀਆਂ ਤੋਂ ਵੱੱਧ ਇਕੱਠ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਸੰਸਥਾ ਦੇ ਮੈਨੇਜਰ ਵੱਲੋਂ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਨੂੰ ਇਤਲਾਹ ਦਿੱਤੀ ਜਾਵੇਗੀ।