ਗੁਰਦਾਸਪੁਰ , 10 ਜੁਲਾਈ 2021 10 ਜੁਲਾਈ , 2021 ਨੂੰ ਕੋਮੀ ਲੋਕ ਅਦਾਲਤ ਦੋਰਾਨ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿੱਚ ਸ੍ਰੀਮਤੀ ਰਮੇਸ਼ ਕੁਮਾਰੀ , ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਲੱਗੀ ਨੈਸ਼ਨਲ ਲੋਕ ਅਦਾਲਤ ਦਾ ਜਾਇਜਾ ਲਿਆ ਗਿਆ । ਇਸ ਲੋਕ ਅਦਾਲਤ ਦੌਰਾਨ ਕੇਸਾਂ ਦਾ ਨਿਪਟਾਰ ਕੀਤਾ ਗਿਆ । ਇਸ ਦੌਰਾਨ ਮਾਨਯੋਗ ਅਦਾਲਤ , ਸ੍ਰੀਮਤੀ ਜਸਬੀਰ ਕੌਰ , ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ) ਗੁਰਦਾਸਪੁਰ ਦੁਆਰਾ ਵੱਖ ਰਹਿ ਰਹੇ ਪਤੀ ਪਤਨੀ ਨੂੰ ਮਿਲ ਕੇ ਰਹਿਣ ਤੇ ਜੋਰ ਪਾਇਆ ਜੋ ਕਿ ਸਾਲ 2018 ਤੋਂ ਵੱਖ ਰਹੇ ਸਨ। ਪਤਨੀ ਨੇ ਪਤੀ ਖਿਲਾਫ਼ ਖਰਚੇ ਦਾ ਕੇਸ ਦਾਇਰ ਕੀਤਾ ਹੋਇਆ ਸੀ। ਮਾਨਯੋਗ ਸ੍ਰੀਮਤੀ ਜਸਬੀਰ ਕੌਰ , ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ) ਗੁਰਦਾਸਪੁਰ ਦੁਆਰਾ ਦੋਹਾਂ ਪਤੀ ਪਤਨੀ ਨੂੰ ਦੁਬਾਰ ਇਕੱਠੇ ਰਹਿਣ ਲਈ ਪ੍ਰੇਰਿਤ ਕੀਤਾ । ਇਸ ਉਪਰੰਤ ਪਤੀ ਆਪਣੀ ਪਤਨੀ ਨੂੰ ਘਰ ਲਿਜਾਣ ਲਈ ਤਿਆਰ ਹੋ ਗਿਆ ਅਤੇ ਪਤਨੀ ਨੇ ਵੀ 125 ਸੀ.ਆਰ.ਪੀ.ਸੀ. ਦਾ ਕੇਸ ਵਾਪਿਸ ਲੈ ਲਿਆ ਅਤੇ ਆਪਣੇ ਪਤੀ ਨਾਲ ਜਾਣ ਲਈ ਤਿਆਰ ਹੋ ਗਈ । ਇਸ ਤਰ੍ਹਾਂ ਲੋਕ ਅਦਾਲਤ ਵਿੱਚ ਕੇਸ ਰਾਹੀਂ ਦੋਹਾਂ ਧਿਰਾਂ ਦਾ ਸਮਝੋਤਾ ਕਰਵਾਇਆ ਗਿਆ ।
ਇਸ ਤੋਂ ਇਲਾਵਾ ਕੇਸ ਰਣਜੀਤ ਸਿੰਘ ਬਨਾਮ ਕਮਲਜੀਤ ਕੌਰ ਅੱਜ ਨੈਸ਼ਨਲ ਲੋਕ ਅਦਾਲਤ ਵਿੱਚ ਲੱਗਾ ਹੋਇਆ ਸੀ । ਸ੍ਰੀ ਜਸਵਿੰਦਰ ਸਿੰਘ , ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ , ਗੁਰਦਾਸਪੁਰ ਦੁਆਰਾ ਇਹ ਕੇਸ ਦੇ ਵਿਰੁੱਧ ਅਪੀਲ ਦੇ ਰੂਪ ਵਿੱਚ ਇਸ ਕੋਰਟ ਦੁਆਰਾ ਸੁਣਿਆ ਗਿਆ । ਇਸ ਕੇਸ ਵਿੱਚ ਇਹ ਮੰਨਿਆ ਗਿਆ ਕਿ ਦੋਵੇ ਧਿਰਾਂ ਸਬੰਧਤ ਜ਼ਮੀਨ ਵਿੱਚ ਭਾਈਵਾਲ ਸਨ। ਇਸ ਕੇਸ ਸਬੰਧਤ ਜ਼ਮੀਨ ਦੀ ਵੰਡ ਕਰਵਾਉਣ ਬਾਰੇ ਰਣਜੀਤ ਸਿੰਘ ਨੇ ਸ਼ੁਰੂਆਤ ਕੀਤੀ ਸੀ ਪਰੰਤੂ ਕਮਲਜੀਤ ਕੌਰ ਨੇ ਇਸ ਦੇ ਵਿਰੁੱਧ ਸਿਵਲ ਸੂਟ ਕਰ ਦਿੱਤਾ । ਜਿਸ ਕਾਰਨ ਵੰਡ ਦੀ ਕੰਮ ਰੈਵਿਨਿਊ ਵਿਭਾਗ ਦੁਆਰਾ ਰੋਕ ਦਿੱਤਾ ਗਿਆ ਸੀ । ਇਸ ਸਿਵਲ ਸੂਟ ਵਿੱਚ ਸਬੰਧਤ ਨਿਚਲੀ ਅਦਾਲਤ ਨੇ ਕਮਲਜੀਤ ਕੌਰ ਦੀ ਸਟੇ ਦਰਖਾਸਤ ਮਨਜੂਰ ਕਰ ਲਈ ਸੀ

English






