ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਜੁਡੀਸ਼ੀਅਲ ਅਫ਼ਸਰਾਂ ਨਾਲ ਕੀਤੀ ਮੀਟਿੰਗ

12 ਦਸੰਬਰ ਨੂੰ ਹੋਣ ਵਾਲੀ ਈ-ਕੌਮੀ ਲੋਕ ਅਦਾਲਤ ਸਬੰਧੀ ਕੀਤਾ ਵਿਚਾਰ ਵਟਾਂਦਰਾ
ਪਟਿਆਲਾ, 23 ਨਵੰਬਰ:
ਜ਼ਿਲ੍ਹਾ ਤੇ ਸੈਸ਼ਨ ਜੱਜ  ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਾਜਿੰਦਰ ਅਗਰਵਾਲ ਵੱਲੋਂ ਪਟਿਆਲਾ ਸੈਸ਼ਨਜ਼ ਡਿਵੀਜ਼ਨ ਦੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ‘ਚ  12 ਦਸੰਬਰ ਨੂੰ ਲਗਾਈ ਜਾਣ ਵਾਲੀ ਈ-ਕੌਮੀ ਲੋਕ ਅਦਾਲਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਬੈਂਕ ਅਤੇ ਪੈਸੇ ਦੀ ਰਿਕਵਰੀ ਨਾਲ ਸੰਬੰਧਤ ਕੇਸ, ਚੈਕ ਬਾਉਂਸ ਕੇਸ, ਪਰਿਵਾਰਿਕ ਝਗੜਿਆਂ ਦੇ ਕੇਸ, ਫ਼ੌਜਦਾਰੀ ਕੰਪਾਂਊਂਡੇਬਲ ਕੇਸ ਅਤੇ ਪ੍ਰੀ ਲਿਟੀਗੇਟਿਵ ਕੇਸ ਰੱਖੇ ਜਾਣਗੇ।
ਉਨ੍ਹਾਂ ਦੱਸਿਆ ਕਿ ਈ-ਲੋਕ ਅਦਾਲਤ ਦੀ ਕਾਰਵਾਈ ਸਿਸਕੋ ਵੈਬਐਕਸ ਰਾਹੀਂ ਕੀਤੀ ਜਾਵੇਗੀ ਅਤੇ ਇਸ ਈ-ਕੌਮੀ ਲੋਕ ਅਦਾਲਤ ਦਾ ਪਟਿਆਲਾ ਕੋਰਟ ਤੋਂ ਇਲਾਵਾ ਰਾਜਪੁਰਾ, ਸਮਾਣਾ, ਨਾਭਾ ਵਿਚ ਵੀ ਸਬ ਡਵੀਜ਼ਨਲ ਪੱਧਰ ‘ਤੇ ਬੈਂਚਾਂ ਦਾ ਗਠਨ ਕੀਤਾ ਜਾਵੇਗਾ ਅਤੇ ਝਗੜਿਆਂ ਨੂੰ ਰਾਜ਼ੀਨਾਮੇ ਰਾਹੀਂ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।