ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਸਫ਼ਾਈ ਦੇ ਠੇਕੇ ਸਬੰਧੀ ਕੁਟੇਸ਼ਨਾਂ 29 ਜੂਨ ਤੱਕ ਜਮ੍ਹਾਂ ਕਰਵਾਈ ਜਾਣ

ਬਰਨਾਲਾ, 23 ਜੂਨ 2021
ਸਾਲ 2021-22 ਲਈ (ਮਿਤੀ 01-07-2021 ਤੋਂ 31-03-2022 ਤੱਕ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਦੀ ਸਾਫ਼-ਸਫ਼ਾਈ ਦਾ ਠੇਕਾ ਦਿੱਤਾ ਜਾਵੇਗਾ। ਇਸ ਠੇਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਦੀਆਂ ਸਾਰੀਆਂ ਮੰਜਿਲਾਂ ਦੇ ਫਲੋਰ ਸਮੇਤ ਵਾਸ਼ਰੂਮਜ (ਪਾਰਕਿੰਗ ਬੇਸਮੈਂਟ/ਗਰਾਊਂਡ ਫਲੋਰ/ਫਸਟ ਫਲੋਰ/ਸੈਕਿੰਡ ਫਲੋਰ/ਥਰਡ ਫਲੋਰ ਅਤੇ ਆਸੇ-ਪਾਸੇ ਦਾ ਓਪਨ ਏਰੀਆ ਸ਼ਾਮਲ ਹੋਵੇਗਾ) (ਦਫ਼ਤਰ ਸੀਨੀਅਰ ਪੁਲਿਸ ਕਪਤਾਨ ਬਰਨਾਲਾ, ਜ਼ਿਲ੍ਹਾ ਕੰਟਰੋਲਰ ਸਪਲਾਈ ਤੇ ਖਪਤਕਾਰ ਮਾਮਲੇ ਬਰਨਾਲਾ, ਜ਼ਿਲ੍ਹਾ ਚੋਣ ਦਫ਼ਤਰ ਬਰਨਾਲਾ ਨੂੰ ਛੱਡ ਕੇ) ਹੋਵੇਗਾ।
ਠੇਕਾ ਲੈਣ ਦੇ ਚਾਹਵਾਨ ਵਿਅਕਤੀ/ਫਰਮ ਜਾਂ ਸੁਸਾਇਟੀ ਵੱਲੋਂ ਸਾਫ਼-ਸਫ਼ਾਈ ਲਈ ਕੁੱਲ 5 ਸਵੀਪਰ, 2 ਸਵੀਪਰ-ਕਮ-ਮਾਲੀ ਅਤੇ 1 ਸੁਪਰਵਾਈਜਰ ਮੁਹੱਈਆ ਕਰਵਾਉਣਾ ਲਾਜ਼ਮੀ ਹੋਵੇਗਾ। ਸਾਫ਼-ਸਫ਼ਾਈ ਲਈ ਵਰਤਿਆ ਜਾਣ  ਵਾਲਾ ਸਮਾਨ ਵੀ ਸਬੰਧਤ ਵਿਅਕਤੀ/ਫਰਮ ਜਾਂ ਸੁਸਾਇਟੀ ਵੱਲੋਂ ਹੀ ਆਪਣੇ ਸਵੀਪਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੁਟੇਸ਼ਨ ਜਮ੍ਹਾਂ ਕਰਵਾਉਣ ਵਾਲੇ ਵਿਅਕਤੀ/ਫਰਮ ਜਾਂ ਸੁਸਾਇਟੀ ਪਾਸ ਸਾਫ਼-ਸਫ਼ਾਈ ਦੇ ਕੰਮ ਦਾ ਘੱਟੋ-ਘੱਟ 3 ਸਾਲ ਦਾ ਤਜੁਰਬਾ ਹੋਣ ਬਾਰੇ ਦਸਤਾਵੇਜੀ ਸਬੂਤ ਵੀ ਨੱਥੀ ਕਰਨਾ ਲਾਜ਼ਮੀ ਹੋਵੇਗਾ। ਕੁਟੇਸ਼ਨ ਜਮ੍ਹਾਂ ਕਰਵਾਉਣ ਵਾਲੇ ਵੱਲ ਜੇਕਰ ਸਰਕਾਰੀ/ਗੈਰ-ਸਰਕਾਰੀ ਵਿਭਾਗ ਦਾ ਕੋਈ ਬਕਾਇਆ ਹੋਵੇਗਾ ਤਾਂ ਉਸ ਵੱਲੋਂ ਪੇਸ਼ ਕੀਤੀ ਕੁਟੇਸ਼ਨ ਰੱਦ ਕਰ ਦਿੱਤੀ ਜਾਵੇਗੀ।
ਇਸ ਸਫ਼ਾਈ ਦੇ ਠੇਕੇ ਸਬੰਧੀ ਕੁਟੇਸ਼ਨਾਂ 29 ਜੂਨ 2021 ਨੂੰ ਸਵੇਰੇ 11 ਵਜੇ ਤੱਕ ਨਜ਼ਾਰਤ ਸ਼ਾਖਾ, ਕਮਰਾ ਨੰਬਰ 78 ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਰਾਖਵੀਂ ਕੀਮਤ 34,500/- ਰੁਪਏ ਰੱਖੀ ਗਈ ਹੈ। ਮਿਤੀ 29 ਜੂਨ 2021 ਨੂੰ ਹੀ ਇਹ ਕੁਟੇਸ਼ਨਾਂ ਦੁਪਹਿਰ 1 ਵਜੇ ਕਮਰਾ ਨੰਬਰ 24 ਵਿਖੇ (ਦਫ਼ਤਰ ਸਹਾਇਕ ਕਮਿਸ਼ਨਰ (ਜ)) ਖੋਲ੍ਹੀਆਂ ਜਾਣਗੀਆਂ। ਕੁਟੇਸ਼ਨਾਂ ਬਿਨ੍ਹਾਂ ਕਿਸੇ ਕਾਰਨ ਦੱਸੇ ਰੱਦ ਕਰਨ ਦਾ ਅਧਿਕਾਰ ਦਫ਼ਤਰ ਡਿਪਟੀ ਕਮਿਸ਼ਨਰ ਪਾਸ ਰਾਖਵਾਂ ਹੋਵੇਗਾ।