ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਹੈਂਡਬਾਲ, ਫੁੱਟਬਾਲ, ਕਬੱਡੀ ਦੇ ਕਰਵਾਏ ਗਏ ਮੁਕਾਬਲੇ : ਜ਼ਿਲ੍ਹਾ ਖੇਡ ਅਫਸਰ

ਜ਼ਿਲ੍ਹਾ ਪੱਧਰੀ ਖੇਡਾਂ ਦੇ ਦੂਜੇ ਦਿਨ ਹੈਂਡਬਾਲ, ਫੁੱਟਬਾਲ, ਕਬੱਡੀ ਦੇ ਕਰਵਾਏ ਗਏ ਮੁਕਾਬਲੇ : ਜ਼ਿਲ੍ਹਾ ਖੇਡ ਅਫਸਰ

ਐਸ.ਏ.ਐਸ ਨਗਰ 12 ਸਤੰਬਰ:

ਖੇਡਾਂ ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਦੂਜੇ ਦਿਨ ਖੇਡਾਂ ਅੰਡਰ-14 ਅਤੇ 17 ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਦੂਜੇ ਦਿਨ ਦੀਆਂ ਖੇਡਾਂ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਅੱਜ ਹੈਂਡਬਾਲ ਅੰਡਰ-14 (ਲੜਕੇ) 3ਬੀ1 ਹੈਂਡਬਾਲ ਕੋਚਿੰਗ ਸੈਂਟਰ ਨੇ ਫੇਜ 2 ਮੋਹਾਲੀ ਦੀ ਟੀਮ  ਨੂੰ 7-1 ਨਾਲ ਹਰਾਇਆ ਅਤੇ ਅੰਡਰ-14 (ਲੜਕੀਆਂ) ਫੇਜ 2 ਮੋਹਾਲੀ ਨੇ ਲਾਰੈਂਸ ਸਕੂਲ ਮੋਹਾਲੀ ਨੂੰ 11-3 ਨਾਲ ਹਰਾਇਆ। ਇਸ ਦੇ ਨਾਲ ਹੀ ਫੁੱਟਬਾਲ ਅੰਡਰ 17 (ਲੜਕੇ) ਆਦਰਸ਼ ਸਕੂਲ ਕਾਲੇਵਾਲ ਨੇ ਕਿੱਕਸ ਅਕੈਡਮੀ  ਨੂੰ 1-0 ਨਾਲ ਹਰਾਇਆ ਅਤੇ ਖਿਜਰਾਬਾਦ ਨੇ ਵਿਵੇਕ ਹਾਈ ਸਕੂਲ ਨੂੰ 3-1 ਨਾਲ ਹਰਾਇਆ।
ਉਨ੍ਹਾਂ ਕਬੱਡੀ ਖੇਡ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਅੰਡਰ-17 (ਲੜਕੇ) ਬੀ.ਐਸ.ਐਸ. ਆਰੀਆ ਸਕੂਲ  ਸੋਹਾਣਾ  ਨੇ ਸ.ਹ.ਸ ਹਸਨਪੁਰ ਨੂੰ ਹਰਾਇਆ ।
ਉਨ੍ਹਾਂ ਬੈਡਮਿੰਟਨ ਵਿੱਚ ਅੰਡਰ-14 ਲੜਕੇ ਪ੍ਰੀ ਕੁਆਰਟ ਦੇ ਰਿਜ਼ਲਟ ਬਾਰੇ ਦੱਸਿਆ ਕਿ ਬੈਡਮਿੰਟਨ ਵਿੱਚ ਗੁਰਨਿਵਾਜ ਸਿੰਘ ਨੇ ਵਿਵਾਸਵਤ ਸਿੰਘ ਨੂੰ ਹਰਾਇਆ ਅਤੇ ਚਿਤਰਾਂਸ਼ੂ ਧਵਨ ਨੇ ਅਨੁਜ ਨੂੰ ਹਰਾਇਆ।