ਜ਼ਿਲ੍ਹਾ ਪੱਧਰੀ ਮਟਰਨਲ ਡੈਥ ਤੇ ਚਾਇਲਡ ਡੈਥ ਰੀਵਿਊ ਕਮੇਟੀ ਦੀ ਮੀਟਿੰਗ
ਰੂਪਨਗਰ, 9 ਸਤੰਬਰ:
ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਹਰਜੋਤ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਮਟਰਨਲ ਡੈਥ ਅਤੇ ਚਾਇਲਡ ਡੈਥ ਰੀਵਿਊ ਕਮੇਟੀ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੌਰਾਨ ਜ਼ਿਲ੍ਹੇ ਅਧੀਨ ਜੁਲਾਈ ਮਹੀਨੇ ਵਿੱਚ ਹੋਏ ਦੋ ਮਟਰਨਲ ਡੈਥ ਅਤੇ ਚਾਰ ਚਾਇਲਡ ਡੈਥ ਕੇਸਾਂ ਦਾ ਰੀਵਿਊ ਕੀਤਾ ਗਿਆ, ਰੀਵਿਊ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਹਰੇਕ ਹਾਈਰਿਸਕ ਗਰਭਵਤੀ ਔਰਤ ਦਾ ਮੈਡਕੀਲ ਅਫਸਰ ਅਤੇ ਏ.ਐਨ.ਐਮ ਵੱਲੋਂ ਪਰੋਪਰ ਫੋਲੋਅੱਪ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈਰਿਸਕ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਤਵੱਜੋ ਦੇ ਕੇ ਐਂਟੀਨੇਟਲ ਸਕਰੀਨਿੰਗ ਨੂੰ ਹਰ ਪੱਧਰ ਉੱਤੇ ਯਕੀਨੀ ਕੀਤਾ ਜਾਵੇ ਅਤੇ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਵਲੋਂ ਪਰਿਵਾਰ ਨਾਲ ਨਿਰੰਤਰ ਰਾਬਤਾ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਡਲੀਵਰੀ ਕੇਸਾਂ ਵਿੱਚ ਦਿੱਕਤ ਆਉਂਦੀ ਹੈ ਉਹਨਾਂ ਕੇਸਾਂ ਨੂੰ ਸਮੇਂ ਸਿਰ ਹਾਇਰ ਸੰਸਥਾ ਵਿਖੇ ਰੈਫਰ ਕੀਤਾ ਜਾਵੇ ਅਤੇ ਨਵ-ਜਨਮੇ ਬੱਚਿਆਂ ਨੂੰ ਪੀਲੀਆ ਆਦਿ ਰੋਗਾਂ ਤੋਂ ਬਚਾਉਣ ਲਈ ਗਾਇਨਾਕੋਲੋਜਿਸਟ ਦੀ ਨਿਗਰਾਨੀ ਅਧੀਨ ਸਿਹਤ ਸੰਸਥਾਵਾਂ ਵੱਲੋਂ ਗਰਭਵਤੀ ਔਰਤਾਂ ਸਮੇਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਅਤੇ ਲੋੜ ਪੈਣ ਉੱਤੇ ਸਮੇਂ ਸਿਰ ਸਿਹਤ ਸੰਸਥਾ ਵਿਖੇ ਦਾਖਲ ਕਰਕੇ ਬਿਹਤਰ ਇਲਾਜ ਸੇਵਾਵਾਂ ਦਿੱਤੀਆਂ ਜਾਣ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਗਾਇਤਰੀ ਦੇਵੀ, ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਅਮਰਜੀਤ ਸਿੰਘ, ਗਾਇਨਾਕੋਲੋਜਿਸਟ ਡਾ. ਨੇਹਾ, ਐਸ.ਡੀ.ਐਚ. ਨੰਗਲ, ਬੱਚਿਆਂ ਦੇ ਮਾਹਿਰ ਡਾ. ਗੁਰਸੇਵਕ ਸਿੰਘ, ਐਸ.ਐਮ.ਓ ਭਰਤਗੜ੍ਹ ਡਾ. ਅਨੰਦ ਘਈ, ਐਸ.ਐਮ.ਓ. ਨੂਰਪੁਰ ਬੇਦੀ ਡਾ. ਵਿਦਾਨ ਚੰਦਰ, ਸ੍ਰੀ ਲਖਵੀਰ ਸਿੰਘ ਜ਼ਿਲ੍ਹਾ ਮੋਨਟਰਿੰਗ ਐਡ ਈ ਵੈਲੂਏਸ਼ਨ ਅਫਸਰ ਹਾਜ਼ਰ ਸਨ।

English






