ਜ਼ਿਲ੍ਹਾ ਮੈਜਿਸਟਰੇਟ ਵਲੋ ਕੁਝ ਹੋਰ ਦੁਕਾਨਾਂ ਨੂੰ ਪਾਬੰਦੀ ਤੋਂ ਛੋਟ ਦੇ ਹੁਕਮ ਜਾਰੀ

ਗੁਰਦਾਸਪੁਰ, 5 ਮਈ (    ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਮੁੱਖ ਸਕੱਤਰ (ਗ੍ਰਹਿ), ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵਲੋਂ 04 ਮਈ 2021 ਨੂੰ 15 ਮਈ 2021 ਤਕ ਕੋਵਿਡ-19 ਬਿਮਾਰੀ ਨੂੰ ਮੁੱਖ ਰੱਖਦਿਆਂ ਲਗਾਈਆਂ ਗਈਆਂ ਰੋਕਾਂ ਵਿਚ ਕਲੈਰੀਫਿਕੇਸ਼ਨ (Clarification) ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ਦੀਆਂ ਵੱਖ-ਵੱਖ ਯੂਨੀਅਨਾਂ ਵਲੋਂ ਅਪੀਲ ਕੀਤੀ ਗਈ ਸੀ ਕਿਹੜੀਆਂ ਐਸਟੈਬਲਿਸ਼ਮੈਂਟ/ਦੁਕਾਨਾਂ (Establishment/shops ) ਖੋਲ੍ਹਣ ਦੇ ਹੁਕਮ ਹਨ ਅਤੇ ਉਨਾਂ ਦੇ ਸਡਿਊਲ ਸਮੇਂ ਬਾਰੇ ਸਪੱਸ਼ਟ ਕੀਤਾ ਜਾਵੇ।

          ਇਸ ਲਈ ਉਪਰੋਕਤ ਗਾਈਡਲਾਈਨਜ਼ ਅਤੇ ਵੱਖ-ਵੱਖ ਟਰੇਡ ਯੂਨੀਅਨਾਂ ਦੀ ਅਪੀਲ ’ਤੇ ਜਿਲਾ ਮੈਜਿਸਟੇਟ ਗੁਰਦਾਸਪੁਰ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਤਹਿਤ 2 ਮਈ 2021 ਨੂੰ ਜਾਰੀ ਕੀਤੇ ਗਏ ਹੁਕਮ, ਜਿਨਾਂ ਵਿਚ ਜ਼ਿਲ੍ਹੇ ਅੰਦਰ ਦੁਕਾਨਾਂ ਖੋਲ੍ਹਣ ਦੀ ਸਮਾਂਸਾਰਨੀ ਦੀ ਕਲੈਰੀਫਿਕੇਸ਼ਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ, ਵਿਚ ਹੇਠ ਲਿਖੇ ਹੋਰ ਕਲੈਰੀਫਿਕੇਸ਼ਨ (Clarification) ਦੇ ਹੁਕਮ ਜਾਰੀ ਕੀਤੇ ਗਏ ਹਨ।

  1. ਹਸਪਤਾਲ ਅਤੇ ਮੈਡੀਕਲ ਐਸਟੇਬਲਿਸ਼ਮੈਂਟ  (5stablishment), ਮੈਨੂਫੈਕਚਕਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਦੋਵੇ ਪ੍ਰਾਈਵੇਟ ਅਤੇ ਸਰਕਾਰੀ ਸੈਕਟਰ, ਡਿਸਪੈਂਸਰੀ, ਕੈਮਿਸਟ ਅਤੇ ਮੈਡੀਕਲ ਯੰਤਰ ਵਾਲੀਆਂ ਦੁਕਾਨਾਂ, ਲੈਬਾਰਟੀਜ਼, ਕਲੀਨਿਕਸ, ਨਰਸਿੰਗ ਹੋਮ, ਐਬੂਲੰਸ ਆਦਿ।ਮੈਡੀਕਲ ਪਰਸਨਲ, ਨਰਸਾਂ, ਪੈਰਾ-ਮੈਡੀਕਲ ਸਟਾਫ ਲਈ ਟਰਾਂਸਪੋਰਟ ਅਤੇ ਹੋਰ ਹਸਪਤਾਲ ਦੀ ਮਦਦ ਲਈ ਸੇਵਾਵਾਂ ਸ਼ਾਮਿਲ ਹਨ।        ਹਫਤੇ ਦੇ ਸੱਤ ਦਿਨ

 (ਸੋਮਵਾਰ ਤੋਂ ਐਤਵਾਰ)   24 ਘੰਟੇ, ਸੱਤ ਦਿਨ

2        ਖਾਦ, ਬੀਜ, ਕੀਟਨਾਸ਼ਕ ਤੇ ਕੀੜੇਮਾਰ ਦਵਾਈਆਂ, ਖੇਤੀਬਾੜੀ ਮਸ਼ੀਨਰੀ, ਖੇਤੀਬਾੜੀ/ਬਾਗਬਾਨੀ ਦੇ ਸੰਦ ਆਦਿ

           ਸੋਮਵਾਰ ਤੋਂ ਸ਼ੁੱਕਰਵਾਰ – ਸਵੇਰੇ 9 ਤੋਂ ਸ਼ਾਮ 5 ਵਜੇ ਤਕ

3        ਕਰਿਆਨਾ ਅਤੇ ਗਰੋਸ਼ਰੀ ਸ਼ਾਪਸ ਸਮੇਤ ਪੀਡੀਐਸ (ਸਰਕਾਰੀ ਰਸ਼ਨ ਵਾਲੀੱਾਂ ਦੁਕਾਨਾਂ) (grocery shops including P4S shops)

          ਸੋਮਵਾਰ ਤੋਂ ਸ਼ੁੱਕਰਵਾਰ     ਸਵੇਰੇ 9 ਤੋਂ ਸ਼ਾਮ 5 ਵਜੇ ਤਕ

4        ਪ੍ਰਚੂਨ ਅਤੇ ਹੋਲਸੇਲਰ ਸ਼ਰਾਬ ਦੇ ਠੇਕੇ (ਪਰ ਆਹਾਤੇ ਨਹੀਂ ਖੁੱਲ੍ਹਣਗੇ)।      ਸੋਮਵਾਰ ਤੋਂ ਐਤਵਾਰ      ਸਵੇਰੇ 9 ਤੋਂ ਸ਼ਾਮ 5 ਵਜੇ ਤਕ

5        ਇੰਡਸਟਰੀਅਲ ਮਟੀਰੀਅਲ, ਹਾਰਵੇਅਰ ਆਈਟਮਾਂ, ਟੂਲਜ਼ ਅਤੇ ਮੋਟਰ ਪਾਈਪਜ਼ ਆਦਿ।

                ਸੋਮਵਾਰ ਤੋਂ ਐਤਵਾਰ      ਸਵੇਰੇ 9 ਤੋਂ ਸ਼ਾਮ 5 ਵਜੇ ਤਕ

6       ਬਰੈੱਡ     ਸੋਮਵਾਰ ਤੋਂ ਐਤਵਾਰ    ਸਵੇਰੇ 7 ਤੋਂ ਸ਼ਾਮ 7 ਵਜੇ ਤਕ

7        ਦੁੱਧ ਅਤੇ ਡੇਅਰੀ ਪ੍ਰੋਡਕਟਸ         ਸੋਮਵਾਰ ਤੋਂ ਐਤਵਾਰ      ਸਵੇਰੇ 7 ਤੋਂ ਸ਼ਾਮ 7 ਵਜੇ ਤਕ

8        ਮੀਟ ਅਤੇ ਪੋਲਟਰੀ ਸ਼ਾਪਸ          ਸੋਮਵਾਰ ਤੋਂ ਐਤਵਾਰ      ਸਵੇਰੇ 9 ਤੋਂ ਸ਼ਾਮ 7 ਵਜੇ ਤਕ

9       ਕੋਰੀਅਰ ਅਤੇ ਪੋਸਟਲ ਸੇਵਾਵਾਂ     ਸੋਮਵਾਰ ਤੋਂ ਐਤਵਾਰ      ਸਵੇਰੇ 7 ਤੋਂ ਸ਼ਾਮ 9 ਵਜੇ ਤਕ

10      ਫਲ, ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਰੇਹੜੀਆਂ        ਸੋਮਵਾਰ ਤੋਂ ਐਤਵਾਰ      ਸਵੇਰੇ 9 ਤੋਂ ਸ਼ਾਮ 5 ਵਜੇ ਤਕ

11       ਰੈਸਟੋਂਰੈਂਟ, ਸਿਰਫ ਹੋਮ ਡਿਲਵਰੀ, ਬੈਠ ਕੇ ਖਾਣਾ ਨਹੀਂ। (no dine in),          ਸੋਮਵਾਰ ਤੋਂ ਐਤਵਾਰ      ਸਵੇਰੇ 9 ਤੋਂ ਸ਼ਾਮ 9  ਵਜੇ ਤਕ

12      ਈ-ਕਾਮਰਸ      ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

13      ਮਕੈਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ, ਜਿਵੇਂ ਪਲੰਬਰ, ਲੁਹਾਰ, ਜਿੰਦਰੇ ਵਾਲੇ, ਵੈਲਡਰ, ਪਾਣੀ ਵਾਲੇ ਆਰ.ਓ ਦੀ ਰਿਪੇਅਰ ਵਾਲੇ ਸਿਰਫ।   ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

14      ਹਸਪਤਾਲਾਂ ਵਿਚ ਐਨਕਾਂ ਵਾਲੀਆਂ ਦੁਕਾਨਾਂ  ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

15      ਟਾਇਰ ਅਤੇ ਟਿਊਬ ਸਟੋਰ ਅਤੇ ਇਨਾਂ ਦੇ ਰਿਪੇਅਰ ਅਤੇ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ       ਸੋਮਵਾਰ ਤੋਂ ਸ਼ੁੱਕਰਵਾਰ               ਸਵੇਰੇ 9 ਤੋਂ ਸ਼ਾਮ 5 ਵਜੇ ਤਕ

16      ਟਰੈਕਟਰ ਵਰਕਸ਼ਾਪ ਅਤੇ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

17      ਟਰੱਕ, ਚਾਰ ਪਹੀਆਂ ਤੇ ਦੋ ਪਹੀਆ ਵਾਹਨ, ਵਰਕਸ਼ਾਪ ਅਤੇ ਸਿਰਫ ਇਨਾਂ ਨਾਲ ਸਬੰਧਤ ਸਪੇਅਰ ਪਾਰਟਸ ਵਾਲੀਆਂ ਦੁਕਾਨਾਂ          ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

18      ਪਲਾਂਟਸ ਨਰਸਰੀਆਂ       ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

19      ਸਾਈਕਲ ਰਿਪੇਅਰ ਵਾਲੀਆਂ ਦੁਕਾਨਾਂ         ਸੋਮਵਾਰ ਤੋਂ ਸ਼ੁੱਕਰਵਾਰ               ਸਵੇਰੇ 9 ਤੋਂ ਸ਼ਾਮ 5 ਵਜੇ ਤਕ

20      ਸਿਰਫ ਮੋਬਾਇਲ ਰਿਪੇਅਰ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ, ਮੋਬਾਇਲ ਫੋਨ ਵੇਚਣ/ਖਰੀਦਣ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ          ਸੋਮਵਾਰ ਤੋਂ ਸ਼ੁੱਕਰਵਾਰ              ਸਵੇਰੇ 9 ਤੋਂ ਸ਼ਾਮ 5 ਵਜੇ ਤਕ

21      ਪੈਟਰੋਲ ਪੰਪ      ਸੋਮਵਾਰ ਤੋਂ ਐਤਵਾਰ                ਸਵੇਰੇ 7 ਤੋਂ ਸ਼ਾਮ 9 ਵਜੇ ਤਕ

22      ਐਲ ਪੀ ਜੀ       ਸੋਮਵਾਰ ਤੋਂ ਐਤਵਾਰ                ਸਵੇਰੇ 7 ਤੋਂ ਸ਼ਾਮ 9 ਵਜੇ ਤਕ

23      ਬੈਂਕ   (50 ਫੀਸਦ ਨਾਲ) ਸਾਰੇ ਕੰਮ ਵਾਲੇ ਦਿਨ       ਸਵੇਰੇ 10 ਤੋਂ ਸ਼ਾਮ 5 ਵਜੇ

                             ਪੈਦਲ ਜਾਂ ਸਾਈਕਲ ਰਾਹੀ ਜਰੂਰੀ ਕੰਮਕਾਜ ਕੀਤਾ ਜਾ ਸਕੇਗਾ। ਪਰ ਦੋ ਪਹੀਆਂ ਤੇ ਚਾਰ ਪਹੀਆਂ ਵਾਹਨਾਂ (motorised) ਚਲਾਉਣ ਲਈ ਲਈ ਵੈਲਿਡ ਸ਼ਨਾਖਤੀ ਕਾਰਡ ਵਰਤੇ ਜਾਣ, ਇਨਾਂ ਦੇ ਨਾ ਹੋਣ ਤੇ ਐਡਵਾਂਸ ਈ-ਪਾਸ (https://pass.pais.net.in) ਬਣਾਏ ਜਾਣ ਅਤੇ ਉਸਨੂੰ ਡਿਸਪਲੇਅ ਕੀਤਾ ਜਾਵੇ।

ਉਪਰੋਕਤ ਐਸਟੈਬਲਿਸ਼ਮੈਂਟ/ਦੁਕਾਨਾਂ ਦੇ ਮਾਲਕ ਅਤੇ ਇਨ੍ਹਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ, ਆਪਣੀ ਜੀਵਨ ਦੀ ਸੁਰੱਖਿਆ ਅਤੇ ਕੋਵਿਡ-19 ਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਲਈ ਹਰ ਹਫ਼ਤੇ ਆਪਣਾ ਕੋਵਿਡ ਆਰ.ਟੀ-ਪੀ.ਸੀ.ਆਰ ਟੈਸਟ ਜਾਂ ਕੋਵਿਡ-ਰੈਪਿਡ ਐਂਟੀਜ਼ਨ ਟੈਸਟ ਕਰਵਾਉਣਗੇ। ਜੋ 45 ਸਾਲ ਤੋਂ ਵੱਧ ਦੇ ਉਮਰ ਵਾਲੇ ਹਨ ਉਹ 7 ਦਿਨਾਂ ਦੇ ਅੰਦਰ ਕੋਵਿਡ ਵੈਕਸੀਨ (ਘੱਟੋ ਘੱਟ ਪਹਿਲੀ ਵੈਕਸੀਨ) ਜਰੂਰ ਲਗਵਾਉਣ।

ਇਥੇ ਵੀ ਸਪੱਸ਼ਟ ਕੀਤਾ ਜਾਂਦਾ ਹੈ ਤਿ ਜ਼ਿਲੇ ਅੰਦਰ ਸੂਬੇ ਦੇ ਦੂਸਰੇ ਹਿੱਸੇ ਤੋਂ ਆਉਣ ਵਾਲੇ ਵਿਅਕਤੀਆਂ ਦੀ ਮੂਵਮੈਂਟ  ਤੋ ਕੋਈ ਰੋਕ ਨਹੀਂ ਹੈ ਪਰ ਸੂਬੇ ਤੋਂ ਬਾਹਰੋ ਆਏ ਵਿਅਕਤੀ ਨੂੰ ਜਿਲੇ ਵਿਚ ਦਾਖਲ ਹੋਣ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ।

  1. ਕੋਵਿਡ ਨੈਗਟਿਵ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ
  2. ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼), ਜੋ ਦੋ ਹਫਤੇ ਪੁਰਾਣਾ ਹੋਵੇ।

Penal provisions

ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

   ਇਹ ਹੁਕਮ 04 ਮਈ 2021 ਤੋਂ 15 ਮਈ 2021 ਤਕ ਲਾਗੂ ਹੋਵੇਗਾ।